ਪੰਨਾ:Alochana Magazine July 1964.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਿੰਦੇ ਹਨ । ਐਪਰ 'ਸੰਵੇਦਨਾ ਦੀਆਂ ਸਦੀਵੀ ਸੰਭਾਵਨਾਵਾਂ ਕੋਈ ਅਜਿਹੀ ਚੀਜ਼ ਨਹੀਂ ਜਿਸ ਦੀ ਮੂਰਤ ਮਨ ਵਿਚ ਉਤਾਰੀ ਜਾ ਸਕੇ । ਇਉਂ ਜਾਪਦਾ ਹੈ ਜਿਵੇਂ ਦ੍ਰਿਸ਼ਟਮਾਨਵਾਦ ਸਾਡੀ ਝੋਲੀ ਕੇਵਲ ਪਰਛਾਵੇਂ ਹੀ ਪਾਉਂਦਾ ਹੈ । ਇਸ ਸਿਧਾਂਤ ਅਨੁਸਾਰ ਉਹਨਾਂ ਪਦਾਰਥਾਂ ਦੀ ਹੱਦ ਨਹੀਂ ਮੰਨੀ ਜਾ ਸਕਦੀ, ਜੋ ਪ੍ਰਤੱਖ ਨਹੀਂ ਕੀਤੇ ਗਏ ਜਾਂ ਹੋਏ ਤੇ ਜੇਕਰ ਇਸੇ ਦਲੀਲ ਨੂੰ ਜ਼ਰਾ ਹੋਰ ਲਮਕਾਈਏ, ਤਾਂ ਇਹ ਕਬੂਲਣਾ ਪਵੇਗਾ ਕਿ ਜੇਕਰ ਸੰਸਾਰ ਵਿਚ ‘ਮਨ' ਦੀ ਹੱਦ ਨਾ ਹੋਵੇ ਤਾਂ ਪਦਾਰਥ ਦੀ ਹੋਂਦ ਵੀ ਮੁਮਕਿਨ ਨਹੀਂ ਹੋ ਸਕਦੀ ਕਿਉਂਕਿ ਇਸ ਸਿਧਾਂਤ ਅਨੁਸਾਰ “ਖਣਾ' ਤੋਂ ਛੁਟ ਭੋਤਿਕ ਪਦਾਰਥਾਂ ਦੀ ਹੋਰ ' ਕੋਈ ਨਵੇਕਲੀ ਹੋਂਦ ਨਹੀਂ । | ਇਹਨਾਂ ਦੋਹਾਂ ਸਿੱਧਾਂਤਾਂ ਤੋਂ ਛੁੱਟ ਇਕ ਹੋਰ ਤੇ ਸਭ ਤੋਂ ਵਧ ਪਰਵਾਣਿਤ ਸਿਧਾਂਤ ਤਿਨਿਧਵਾਦ (repesentationalism) ਦਾ ਹੈ । ਇਸ ਸਿਧ ਤ ਅਨੁਸਾਰ ਭੌਤਿਕ ਪਦਾਰਥਾਂ ਦੀ ਹੋਂਦ ਪ੍ਰਤੱਖੀ-ਚੇਤਨਾ ਦੇ ਪਦਾਰਥਾਂ ਤੋਂ ਭਿੰਨ, ਅੱਡਰੀ ਅਤੇ ਸੁਤੰਤਰ ਮੰਨੀ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਮਾਨਸਿਕ ਸੰਸਾਰ ਅਤੇ ਭੌਤਿਕ ਸੰਸਾਰ ਵਿਚ ਕੋਈ ਸਾਦਰਸ਼ਤਾ (resemblance) ਨਹੀਂ ਕਿਉਂਕਿ ਸੰਵੇਦਕ-ਤੱਥਾਂ (sensadata) ਤੇ ਪਦਾਰਥਾਂ (objects) ਦੇ ਰੂਪ ਬਿਲਕੁਲ ਭਿੰਨ ਭਿੰਨ ਹਨ । ਪਹਲੀ ਗਲ ਤਾਂ ਇਹ ਹੈ ਕਿ ਮੇਰੇ ਗਿਆਨ-ਇੰਦਰੇ (sense organs ਭੌਤਿਕ ਘਟਨਾਵਾਂ ਦਾ ਇਕ ਅਤਿ-ਸੰਮਤ ਭਾਗ ਪ੍ਰਤੱਖਣ ਹੀ ਵਿੱਤ ਰਖਦੇ ਹਨ । ਕੰਨਾਂ ਦੀ ਮਿਸਾਲ ਹੀ ਲਵੋ | ਘੜਿਆਲ ਖੜਕਦਾ ਹੈ, ਮੈਂ ਉਸ ਦੀ ਆਵਾਜ਼ ਸੁਣਦਾ ਹਾਂ, ਫਿਰ ਉਸ ਦੀ ਟੁਣਕਾਰ ਮੱਧਮ ਪੈ ਜਾਂਦੀ ਹੈ ਤੇ ਹੌਲੀ ਹੌਲੀ ਗੁਆਚ ਜਾਂਦੀ ਹੈ । ਗੁਆਚ ਇਸ ਲਈ ਗਈ ਹੈ ਕਿ ਉਸ ਦੀਆਂ ਨਾਦ-ਤਰੰਗਾਂ (sound-waves) ਦਾ ਆਕਾਰ ਮੇਰੇ ਕੰਨਾਂ ਦੀ ਕਿਰਿਆ ਸੀਮਾਂ ( functinal limit) ਤੋਂ ਅਗਾਂਹ ਲੰਘ ਗਇਆ ਹੈ । ਜੀਵ ਵਿਗਿਆਨ ਦੀ ਖੋਜ ਅਨੁਸਾਰ ਜਿਥੇ ਸਾਡੇ ਕੰਨ ਸੁਣਨੋਂ ਹੱਟ ਜਾਂਦੇ ਹਨ, ਉਥੋਂ ਕਈ ਨਿਕੇ ਜੀਵਾਂ (ਕੀੜਿਆਂ ਦੇ ਕੰਨ ਸੁਣਨਾ ਆਰੰਭ ਕਰਦੇ ਹਨ । ਫਿਰ ਮੇਰੇ ਨਾਦ ਸੰਸਾਰ ਤੇ ਇਹਨਾਂ ਜੀਵਾਂ ਦੇ ਨਾਦ-ਸੰਸਾਰ ਵਿਚ ਰਤਾ ਜਿੰਨੀ ਭੀ ਸਾਦਰਸ਼ਤਾ ਕਿਵੇਂ ਹੈ ਸਕਦੀ ਹੈ ? ਦੂਜੇ ਸ਼ਬਦਾਂ ਵਿਚ ਨਾ ਹੀ ਪਦਾਰਥਕ ਸੰਸਾਰ ਦਾ ਮੈਂ ਪੂਰਾ ਪ੍ਰਤੱਖ-ਬੰਧ ਕਰ ਰਹਿਆ ਹਾਂ, ਤੇ ਨਾ ਹੀ ਉਹ ਜੀਵ । ਪਰ ਇਸ ਤੋਂ ਵੀ ਵੱਧ ਮਹੱਤਵ ਪੂਰਣ ਗਲ ਇਹ ਹੈ ਕਿ ਸਾਡੇ ਦੋਨਾਂ ਦੇ ਹੀ ਤੱਖਣ-ਸੰਸਾਰ (preceptional wQrid) ਭੌਤ - ਸੰਸਾਰ ਤੋਂ ਅੱਡਰੇ ਹਨ । ਕੇਵਲ ਇਹ ਹੀ ਨਹੀਂ ਕਿ ਹਕੀਕਤ ਦੇ ਕੇਵਲ ਇਕ ਭਾਗ ਜਾਂ ਇਕ ਪੱਖ ਤਕ ਹੀ ਸਾਡੀ ਰਸਾਈ ਹੈ । ਸਗੋਂ ਜਿਤਨੀ ਪਹੁੰਚ ਸਾਡੀ ਹੈ , ਉਹ ਭੀ ਭੌਤਿਕ ਹੋਂਦ 2. A. J. AYER. The Problem of Knowledge. Middle sex. Pelican Books ( 1 ,67) p. 83. .