ਪੰਨਾ:Alochana Magazine July 1964.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਹਾਂ ਜੋੜਨੀਆਂ ਦਾਹੁੰਦੀਆਂ ਹਨ । ਕੁਦਰਤ ਤਾਂ ਵਾਸਤਵ ਵਿਚ ਰਸਹੀਣ, ਰੰਗਹੀਣ ਸਰਹੀਣ ਮਹਕ-ਹੀਣ, ਪਦਾਰਥਾਂ ਦੀ ਇਕ ਅਰਥਹੀਣ ਭਜ ਦੌੜ ਹੈ । ਪਰ ਇਸ ਗਲ ਦਾ ਵਿਸ਼ਵਾਸ ਕਰਨਾ ਮੁਸ਼ਕਲ ਹੈ । ਇਸ ਗਲ ਬਾਰੇ ਕੌਣ ਸ਼ੱਕ ਕਰ ਸਕਦਾ ਹੈ ਕਿ ਸੰਸਾਰ ਦਾ ਸੰਕਲਪ (concept) ਅਮੂਰਤ-ਵਿਚਾਰਾਂ (abstractions) . ਘੜਿਆ ਗਇਆ ਹੈ ? ਪਰ ਵਿਰੋਧ 'ਭਾਸ (paradox) ਇਸ ਲਈ ਪੈਦਾ ਹੋ ਜਾਂਦਾ ਹੈ ਕਿ ਅਸੀਂ ਅਮੂਰਤ ਸੰਕਲਪਾਂ ਨੂੰ ਸਥੂਲ ਸਚਿਆਈਆਂ ਮੰਣਣ ਲਗ ਜਾਂਦੇ ਹਾਂ ।" ਦਰ ਅਸਲ ਸਾਇੰਸ ਨੂੰ ਸੰਸਾਰ ਦਾ ਇਹ ਹੋਰਸ ਜਿਹਾ ਰੂਪ ਪੇਸ਼ ਕਰਦੀ ਹੈ । ਇਸ ਰਾਹੀਂ ਪ੍ਰਤੱਖ ਬੰਧ ਦੀ ਕਿਰਿਆ ‘ਆਤਮਗਤ ਤੇ ਵਸਤੂਗਤ' ਵਿਚਾਲੇ ਇਕ ਪਰਸਪਰ ਲੈਣ-ਦੇਣ ਬਣ ਨਿਬੜਦੀ ਹੈ । ਪ੍ਰਤੱਖ ਫਰਕ ਜੋ ਸਾਡੀ ਚੇਤਨਾ ਦੀ ਗਵਾਹੀ ਮੂਜਬ ਬਾਹਰਲੇ ਪਦਾਰਥਾਂ ਅਤੇ ਸਾਡੇ ਸਰੀਰ ਵਿਚਾਲੇ ਮੌਜੂਦ ਹਨ ਛਿਨ ਭੰਨ ਹੋਣ ਲਗ ਪੈਂਦੇ ਹਨ । ਬਾਹਰਲੀਆਂ ਵਸਤਾਂ ਇਸ ਲੇਖੇ ਤਾਂ ਵਸਤੂਗਤ ਹਨ ਕਿ ਉਨ੍ਹਾਂ ਦੀ ਹੋਂਦ ਨਵੇਂਕਲੀ ਤੇ ਸਾਡੇ ਸਰੀਰ ਤੋਂ ਬਾਹਰਵਾਰ ਹੈ, ਪਰ ਇਸ ਲੇਖੇ ਅੰਤਰਗਤ ਹਨ ਕਿ ਉਹਨਾਂ ਦੇ ਖੀ ਗੁਣ (perceptional qualities) ਸਾਡੀ ਆਪਣੀ ਚੇਤਨਾ ਦੀ ਦੇਣ ਹਨ । ਪ੍ਰਤੱਖ-ਬੋਧ ਅਤੇ ਸਾਹਿੱਤ-ਸਿੱਧਾਂਤ ਰੱਸਲ ਬੇਨ' ਦੇ ਵਿਚਾਰ ਅਨੁਸਾਰ ਪ੍ਰਤੱਖ-ਬੰਧ ਦਾ ਪਤਿਨਿਧਵਾਦੀ ਸਿੱਧਾਂਤ, ਕਲਾ ਅਤੇ ਸਾਹਿੱਤ ਦੇ ਅਸਲੇ ਬਾਰੇ ਵੀ ਚਾਣਨਾ ਪਾਉਂਦਾ ਹੈ । ਸ੍ਰੀਮਤੀ ਸੁਜ਼ਨ ਲੈਂਗਰ ਨੇ ਆਪਣੀ ਸਾਰੀ ਪੁਸਤਕ (Feeling and Form) ਇਸੇ ਵਿਚਾਰ ਦੀ ਉਸਾਰੀ ਤੇ ਲਗਾ ਦਿਤੀ ਹੈ ਕਿ “ਕਲਾ ਅਜਿਹੇ ਰੂਪ ਦੀ ਰਚਨਾ ਦਾ ਨਾਮ ਹੈ ਜੋ ਮਨੁਖੀ ਜਜ਼ਬੇ ਦਾ ਪ੍ਰਤੀਕ ਹੈ । | ਸਾਧਾਰਨ ਤੌਰ ਤੇ ਕਲਾ ਅਤੇ ਜਜ਼ਬੇ ਦਾ ਸਬੰਧ ਕਾਰਣਿਕ (causal) ਸਬੰਧ ਸਮਝਿਆ ਜਾਂਦਾ ਹੈ । ਕਲਾ ਦਾ ਕੋਈ ਭੀ ਨਮੂਨਾ, ਤੇ ਸ:ਹਿੱਤ ਦੀ ਕੋਈ ਭੀ ਰਚਨਾ ਹਰ ਮਾਣਨਹਾਰੇ ਦੇ ਦਿਲ ਵਿਚ ਜਜ਼ਬੇ ਦੀ ਇਕ ਝਰਨਾਟ ਛੇੜਦੀ ਹੈ- ਪਰ ਮਾਣਨ ਵਾਲਾ 1. Sir W. Russell Brain-Perception and Imperception Journal of Menta: Science lo2, 221-232 (April, 1966) 2. Susanne K. Langer Feeling & Form. London Routledge & Kegan Paul (1963)