ਪੰਨਾ:Alochana Magazine July 1964.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂ ਉਹੋ ਹੋ ਸਕਦਾ ਹੈ ਜਿਸ ਦੀ ਅੱਖ ਵਿਚ ਸੁੰਦਰਤਾ ਮੌਜੂਦ ਹੋਵੇ । ਐਪਰ ਇਸ ਵਿਆਖਿਆ ਵਿਚ ਪ੍ਰਤੱਖੀ ਸੰਸਾਰ ਤੇ ਭੌਤਕ ਸੰਸਾਰ ਰਲ-ਗੱਡ ਹੋ ਗਏ ਹਨ ਤੇ ਬਰਦੰਡ ਰਸਲ ਦੇ ਕਥਨ ਅਨੁਸਾਰ ਸਾਡੀ ਅਸਪਸ਼ਟਤਾ ਦਾ ਇਕ ਵੱਡਾ ਕਾਰਣ ਪ੍ਰਤੱਖੀ ਸੰਸਾਰ ਤੇ ਭੌਤਕ ਸੰਸਾਰ ਦੇ ਨਖੇੜੇ ਨੂੰ ਨਾ ਸਮਝਣ ਤੋਂ ਉਪਜਦਾ ਹੈ । ਇਸ ਵਿਚ ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਕੋਈ ਕਲਾਤਮਿਕ ਰਚਨਾ ਭੌਤਕ ਤੌਰ ਤੇ ਆਪਣੇ ਭੌਤਿਕ ਮਾਧਿਅਮ ਰਾਹੀਂ ਰਸੀਏ ਦੇ ਭੌਤਕ ਦਿਮਾਗ ਉਤੇ ਇਕ ਇਸ ਪ੍ਰਕਾਰ ਦਾ ਪ੍ਰਭਾਵ ਪਾਉਂਦੀ ਹੈ ਕਿ ਉਸ ਦੀ ਲਿਵ ਵਿਚੋਂ ਸੰਬੰਧਿਤ ਜਜ਼ਬਾ ਜਾਗ ਉਠਦਾ ਹੈ । ਐਪਰ ਉਸ ਰਚਨਾ ਦਾ ਭਤਕ ਆਕਾਰ ਇਕ ਵਖਰੀ ਚੀਜ਼ ਹੈ ਅਤੇ ਉਸ ਦਾ ਜਗਾਇਆ ਹੋਇਆ ਜਜ਼ਬਾ ਇਕ ਅੱਡਰੀ ਵਸਤ । ਇਹ ਸਮਝਣਾ ਬੜਾ ਜ਼ਰੂਟੀ ਹੈ ਕਿ ਰੁੱਖੀ-ਸੰਸਾਰ ਵਿਚ ਇਉਂ ਨਹੀਂ ਹੁੰਦਾ, ਸਗੋਂ ਉਥੇ ਤਾਂ ਪ੍ਰਤੱਖੀ-ਵਸਤ (perceptunal object) ਆਪ ਹੀ ਆਤਮਗਤ ਹੁੰਦੀ ਹੈ । ਪਤ ਸੰਸਾਰ ਵਿਚ ਜਜ਼ਬਾ ਕੇਵਲ ਕਿਸੇ ਸਬੂਲ ਆਕਾਰ ਰਾਹੀਂ ਹੀ ਵਿਚਰ ਸਕਦਾ ਹੈ । ਇਸੇ ਲਈ ਪ੍ਰਤੱਖੀ ਖੇਤਰ ਵਿਚ ਕਲਾਕਾਰ ਜਾਂ ਕਵੀ ਲਈ ਜ਼ਰੂਰੀ ਹੈ ਕਿ ਉਹ ਆਪਣੇ ਜਜ਼ਬੇ ਅਤੇ ਆਪਣੇ (ਨੇੜੀ, ਵਣੀ, ਸਪਰਸ) ਸੰਵੇਦੀ-ਤੱਥਾਂ ਦੇ ਸੁਖੋਲ ਥਾਣੀ ਕਲਾ ਦੀ ਰਚਨਾ ਕਰੋ । ਇਸ ਸਾਧਨ ਨਾਲ ਹੀ ਜਜ਼ਬਾ ਵਸਤੂਗਤ ਰੂਪ ਵਿਚ ਉਸ ਦੀ ਰਚਨਾ ਵਿਚ ਪ੍ਰਵੇਸ਼ ਕਰ ਸਕਦਾ ਹੈ । ਕਿਸੇ ਕਲਾਤਮਿਕ ਰਚਨਾ ਤੋਂ ਪ੍ਰਾਪਤ ਹੋਇਆ ਜਜ਼ਬਾ ਅਤੇ ਉਸ ਰਚਨਾ ਦੇ ਪ੍ਰਤੱਖਣ ਤੋਂ ਹੁਣ ਹੋਏ ਸੰਵੇਦਨਾ-ਤੱਥ ਇਕੇ ਹੀ ਪੱਧਰ ਤੇ ਪ੍ਰਾਪਤ ਹੁੰਦੇ ਹਨ ਕਿਉਂ ਜੁ ਦੋਵੇਂ ਹੀ ਇਕੋ ਜਹੇ ਆਤਮਗਤ ਹਨ । ਇਸ ਲੇਖੇ ਕਿਸੇ ਸ:ਹਿੱਤਕ ਜਾਂ ਕਲਾਤਮਿਕ ਟਕਨਾ ਨੂੰ ਜਜ਼ਬੇ ਦਾ ਪ੍ਰਤੀਕ ਕਹਣਾ ਉਚਿਤ ਨਹੀਂ; ਉਹ ਤਾਂ ਜਜ਼ਬੇ ਦੀ ਸਾਖਿਆਤ ਮੂਰਤ ਹੁੰਦੀ ਹੈ । | ਕਲਾਕਾਰ ਆਪਣੀ ਵਿਤ ਅਨੁਸਾਰ ਆਪਣੀ ਰਚਨਾ ਦੇ ਭੌਤਿਕ ਆਕਾਰ ਨੂੰ ਉੱਚਰ ਤੀਕ ਭੰਨ-ਘੜੀ ਤੁਰਿਆ ਜਾਂਦਾ ਹੈ ਜਿਚਰ ਤਕ ਪ੍ਰਤੱਖੀ ਖੇਤਰ ਵਿਚ ਉਸ ਰਚਨਾ ਦੀ ਰੂਪ-ਰੇਖਾ ਉਸ ਦੇ ਜਜ਼ਬੇ ਨੂੰ ਪੂਰੀ ਤਰ੍ਹਾਂ ਮੂਰਤੀਮਾਨ ਨਹੀਂ ਕਰ ਲੈਂਦੀ । ਖੀ ਖੇਤਰ ਵਿਚ, ਹੋਰ ਭੌਤਿਕ ਪਦਾਰਥਾਂ ਦੀ ਪੱਧਰ ਤੇ ਫਿਰ ਇਹ ਭੌਤਿਕ ਰਚਨਾ ਪ੍ਰਤੱਖਣਹਾਰਿਆਂ (terceivers) ਦੇ ਮਨ ਵਿਚ (ਉਹਨਾ ਦੀਆਂ ਸੂਝ-ਸ਼ਕਤੀਆਂ ਦੀ ਤੀਖਣਤਾ ਤੇ ਉਹਨਾਂ ਦੀ ਲਿਵ ਦੀ ਇਕਸੁਰਤਾ ਦੀ ਸੀਮਾ ਵਿਚ) ਉਹੈ ਮੌਲਿਕ ਜਜ਼ਬਾ ਜਗਾਉਣ ਦੇ ਸਮਰਥ ਹੋ ਜਾਂਦੀ ਹੈ ਜੋ ਕਲਾਕਾਰ ਦੇ ਮਨ ਵਿਚੋਂ ਉਸ ਦੀ ਰਚਨਾ ਵਿਚ ਉਤਰ ਕੇ ਮਾਨ ਹੋਇਆ ਸੀ । ਇਉਂ ਕਲਾ ਅਥਵਾ ਸਾਹਿੱਤ ਜਜ਼ਬੇ ਦੇ ਪਕ ਨਹੀਂ ਸਗੋਂ ਜਜ਼ਬੇ ਦੇ ਵਾਹਨ ਕਹੇ ਜਾ ਸਕਦੇ ਹਨ | 1. Bertrand Russell. Human Knowledge. Its scope & Linaits 1948 p• :18-225 London. t