ਪੰਨਾ:Alochana Magazine June 1960.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਮਾਂ ਦੀ ਉਤਲੀ ਸਿਖਰ ਤੇ ਲੈ ਜਾਂਦੇ ਹਨ ਜਿਥੇ ਆਤਮਕ ਖੇੜੇ ਤੇ ਸਰਬਤ ਦੇ ਭਲੇ ਦੀ ਭਾਵਨਾ ਦਾ ਨਿਵਾਸ ਹੈ, ਨਿੰਦਿਆ, ਚੁਗਲੀ, ਹਸਦ, ਸਾੜਾ ਇਸ ਉੱਚੇ ਦਵਾਰ ਤਕ ਨਹੀਂ ਪਹੁੰਚ ਸਕਦੇ । ਇਸ ਤਰਾਂ ਇਸ ਸਮੇਂ ਵਿਚ ਉਹ ਅਭਿਨੇਤਾ ਅਪਣੇ ਪਾਤਰ ਨੂੰ ਰੂਪਮਾਨ ਕਰਨ ਲਈ ਅੰਦਰੋਂ ਬਾਹਰੋਂ ਆਪਣੇ ਆਪ ਨੂੰ ਤਿਆਰ ਕਰਦੇ ਹਨ । | ਸਟੈਨਿਸਲਾਵਸਕੀ ਇਥੇ ਇਟਲੀ ਦੇ ਪ੍ਰਸਿਧ ਅਭਿਨੇਤਾ Salvini ਸਾਲਵਿਨੀ ਦੀ ਉਦਾਹਰਣ ਦਿੰਦਾ ਹੈ । ਸਾਵਿਨੀ ਥੀਏਟਰ ਵਿਚ ਸ਼ਾਮ ਦੇ ਪੰਜ ਵਜੇ ਹੀ ਪਹੁੰਚ ਜਾਂਦਾ ਸੀ, ਜਦ ਕਿ ਖੇਲ ਅੱਠ ਵਜੇ ਸ਼ੁਰੂ ਹੋਣਾ ਹੁੰਦਾ । ਝਾਕੀ ਬਦਲੀ ਕਰਨ ਵਾਲੇ ਝਾਕੀ ਤਿਆਰ ਕਰਨ ਲਈ ਅਜੇ ਰੰਗ-ਮੰਚ ਉਤੇ ਪਹੁੰਚੇ ਹੀ ਹੁੰਦੇ ਸਨ ਕਿ ‘ਡਰੈਸਿੰਗ-ਰੂਮ ਵਲ ਜਾਂਦਿਆਂ ਸਾਲਵਿਨੀ ਉਨ੍ਹਾਂ ਨੂੰ ਸਾਹ-ਸਲਾਮ ਕਰਨ ਲਈ ਰੁਕ ਜਾਂਦਾ । ਉਨ੍ਹਾਂ ਨਾਲ ਹਾਸਾ-ਠੱਠਾ ਤੇ ਕੁਝ ਨੇਕ ਝੋਕ ਕਰ ਕੇ ਸਾਲਵਿਨੀ ਬਣਾਉ-ਸ਼ਿੰਗਾਰ ਲਈ ਅਪਣੇ ਕਮਰੇ ਵਿਚ ਚਲਿਆ ਜਾਂਦਾ | ਅੱਧ ਕੁ ਘੰਟੇ ਪਿੱਛੋਂ ਉਹ ਰੰਗ-ਮੰਚ ਉਤੇ ਕੰਮ ਕਰ ਰਹੇ ਕਾਮਿਆਂ ਪਾਸ ਜਾਂਦਾ, ਉਨ੍ਹਾਂ ਨਾਲ ਕੁਝ ਵਾਰਤਾਲਾਪ ਕਰਦਾ, ਰੰਗ-ਮੰਚ ਉਤੇ ਇਧਰ ਉਧਰ ਘੁੰਮਦਾ, ਫੇਰ ਅਪਣੇ ਕਮਰੇ ਵਿਚ ਚਲਾ ਜਾਂਦਾ | ਹੋਰ ਇਕ ਘੰਟੇ ਪਿਛੋਂ ਭਾਵੇਂ ਸੰਪੂਰਨ ਤੌਰ ਤੇ ਪੂਰੇ ਪਹਿਰਾਵੇ ਨਾਲ ਨਹੀਂ, ਫਿਰ ਵੀ ਕਾਫੀ ਹੱਦ ਤਕ ਬਣ ਠਣ ਕੇ ਰੰਗ-ਮੰਚ ਉਤੇ ਆਉਂਦਾ । ਦਿਸ਼-ਬਦਲਣ ਵਾਲਿਆਂ ਨੇੜੇ ਖੜ੍ਹਦਾ, ਦ੍ਰਿਸ਼ ਠੀਕ ਕਰਨ ਬਾਰੇ ਉਨ੍ਹਾਂ ਨੂੰ ਕੁਝ ਸੁਝਾ ਦਿੰਦਾ; ਉਹ ਸਾਰੀਆਂ ਚੀਜ਼ਾਂ ਜਿਸ ਦੀ ਉਸ ਨੂੰ ਪਹਿਲੇ ਅੰਕ ਵਿਚ ਲੋੜ ਹੁੰਦੀ, ਪੜਤਾਲਦਾ, ਕੁਝ ਮਿੰਟ ਕੁਰਸੀ ਉੱਤੇ ਚੁਪ ਚਾਪ ਬੈਠਦਾ, ਉਪਰੰਤ ਅਪਣੇ ਕਮਰੇ ਵਿਚ ਮੁੜ ਜਾਂਦਾ । ਖੇਲ ਸ਼ੁਰੂ ਹੋਣ ਤੋਂ ਪੰਦਰਾਂ ਮਿੰਟ ਪਹਿਲਾਂ ਸਾਲਵਨੀ ਪੂਰੇ ਤੌਰ ਤੇ ਤਿਆਰ ਹੋ ਜਾਂਦਾ । ਪੂਰਨ ਤੌਰ ਤੇ ਪਹਿਨ ਪੱਚਰ ਕੇ ਉਹ ਆਖਰੀ ਵਾਰ ਰੰਗ-ਮੰਚ ਤੇ ਜਾਂਦਾ ਐਨ ਉਸ ਪਾਤਰ ਵਾਂਗ ਜਿਸ ਨੂੰ ਉਸ ਨੇ ਉਸ ਰਾਤ ਰੂਪਮਾਨ ਕਰਨਾ ਹੁੰਦਾ । ਹੁਣ ਉਥੇ ਸਾਨੀ ਨਹੀਂ ਹੁੰਦਾ ਸੀ, ਸਗੋਂ ਨਾਟਕ ਦਾ ਉਹ ਪਾਤਰ ਹੁੰਦਾ ਸੀ ਜਿਸ ਨੇ ਉਸ ਮਹਾਨ ਅਭਿਨੇਤਾ ਦੀ ਸ਼ਖਸੀਅਤ ਨੂੰ ਪੂਰਨ ਤੌਰ ਤੇ ਬੇਦਖਲ ਕਰ ਦਿੱਤਾ ਹੁੰਦਾ ਸੀ । ਭਲਾ ਸਾਲਵਿਨੀ ਇਹ ਤਿੰਨ ਘਟੇ ਕੀ ਕਰ ਰਹਿਆ ਹੁੰਦਾ ਸੀ ? ਸੈਂਕੜੇ ਵਾਰੀ ਅਨੁਕਰਣ ਕਰ ਚੁਕਣ ਉਪਰੰਤ ਤਰ ਦਾ ਵਾਰਤਾਲਾਪ ਆਦਿ ਤਾਂ ਉਸ ਨੂੰ ਜ਼ਬਾਨੀ ਯਾਦ ਹੁੰਦਾ ਸੀ । ਅਸਲ ' ਮਾਲਵਿਨੀ ਇਸ ਸਮੇਂ ਵਿਚ ਆਪਣੇ ਪਾਰਟ ਦਾ ਜੀਵਨ ਜਿਉਣ ਲਈ ਸੀ । ਕੁਝ ਘੰਟਿਆਂ ਦੀ ਇਹ ਥੀਏਟਰੀ-ਜ਼ਿੰਦਗੀ ਉਸ ਦਾ ਅਸਲ ਜੀਵਨ ?ਮ ਦਾ ਬਾਰ ਬਾਰ ਰੰਗ-ਮੰਚ ਤੇ ਜਾਣਾ, ਕਾਮਿਆਂ ਨਾਲ ਗੱਲਾਂ ਕਰਨੀਆਂ

  • ਸਨ, ਸਗੋਂ ਇਸ ਸਮੇਂ ਤਾਂ ਸਾਲਵਿਨੀ ਉਨ੍ਹਾਂ ਸਾਰਿਆਂ

ਜਾਂਦਾ ਵਕਤ ੩੭