ਪੰਨਾ:Alochana Magazine June 1960.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਗਲਾਂ ਸਿਧਾਂਤਕ ਤੌਰ ਤੇ ਉਚਿੱਤ ਹਨ, ਉੱਜ ਡੂੰਘੀ ਵਿਚਾਰ ਨਾਲ ਵੇਖੀਏ ਤਾਂ ਅਭਿਨੇਤਾ ਵਿਚ ਇਨ੍ਹਾਂ ਸਾਰੇ ਅੰਸ਼ਾਂ ਦਾ ਮੇਲ ਹੋ ਸਕਦਾ ਹੈ । ਇਕ ਮਹਾਨ ਨੇਤਾ ਵੀ ਕਦੇ ਕਦਾਈਂ ਕਿਸੇ ਨੀਵੀਂ ਪੱਧਰ ਦੇ ਅਭਿਨੇਤਾ ਵਾਂਗ ਨੀਵੀਂ ਪੱਧਰ ਤਕ ਝੁਕ ਜਾਂਦਾ ਹੈ ਤੇ ਨੀਵੀਂ ਪੱਧਰ ਦਾ ਅਭਿਨੇਤਾ ਕਦੇ ਕਦਾਈਂ ਬੱਚੀ ਨੂੰ ਕਲਾ ਦੀ ਸਿਖਰ ਤਕ ਪਹੁੰਚ ਜਾਂਦਾ ਹੈ । ਸਾਡੇ ਦੇਸ਼ ਵਿਚ ਥੀਏਟਰ ਨੂੰ ਕਈ ਵਾਰੀ ਪ੍ਰਸੰਸਾ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਤੇ ਇਸ ਨੂੰ ਕੰਜਰਾਂ ਦਾ ਕਿੱਤਾ ਜਾਂ ਘਟੀਆ ਸ਼ੁਗਲ ਕਹਿ ਕੇ ਨਿੰਦਿਆ ਜਾਂਦਾ ਹੈ ਅਤੇ ਅਭਿਨੇਤਾਵਿੰਦ ਦੇ ਆਚਰਣ ਬਾਰੇ ਕਈ ਤਰ੍ਹਾਂ ਦੇ ਸ਼ਕ ਸ਼ਕੂਕ ਆਮ ਲੋਕਾਂ ਦੇ ਦਿਲਾਂ ਵਿਚ ਬੈਠ ਗਏ ਹਨ । ਜੇਕਰ ਨਾਟਕ ਅਜ0 ਬੁਰੇ ਪੁਰਸ਼ਾਂ ਦੇ ਹੱਥ ਵਿਚ ਚਲਾ ਗਇਆ ਹੈ, ਜਿਨ੍ਹਾਂ ਨੇ ਇਸ ਕਲਾ ਬਾਰੇ ਲੋਕ ਹਿਤ ਨੂੰ ਨਿੰਦਿਆ ਵਿਚ ਬਦਲ ਦਿੱਤਾ ਹੈ, ਤਾਂ ਅਜਿਹੇ ਪੁਰਸ਼ਾਂ ਹੱਥਾਂ ਇਸ ਕਲਾ ਨੂੰ ਬਚਾਣ ਦੀ ਲੋੜ ਹੈ । ਥੀਏਟਰ ਨੂੰ ਸਵੈਨਿਸਲਾਵਸਕੀ ਦੁਧਾਰਾ ਖੰਡਾ ਕਹਿੰਦਾ ਹੈ । ਇਕ ਪਾਸੇ ਤਾਂ ਇਹ ਮਹੱਤਵ ਸਾਮਾਜਿਕ ਮਿਸ਼ਨ ਦੀ ਪੂਰਤੀ ਕਰਦਾ ਹੈ, ਦੂਸਰੇ ਬੰਨੇ ਇਹ ਉਨ੍ਹਾਂ ਦੀ ਦਿਲਜੋਈ ਕਰਦਾ ਹੈ, ਜਿਹੜੇ ਸਾਡੀ ਕਲਾ ਦਾ ਨਾਜਾਇਜ਼ ਲਾਭ ਉਠਾ ਕੇ ਵਾਰੇ ਨਿਆਰੇ ਕਰ ਲੈਂਦੇ ਹਨ । ਉਹ ਸਾਜ਼ਸਾਂ ਕਰਦੇ ਤੇ ਕੁਝ ਸਮਝ ਦੀ ਘਾਟ ਜਾਂ ਦੂਜਿਆਂ ਦੇ ਵਿਗੜੇ ਸਵਾਦਾਂ ਤੋਂ ਲਾਭ ਉਠਾ ਕੇ ਹਰ ਉਸ ਸਾਧਨ ਨੂੰ ਵਰਤੋਂ ਵਿਚ ਲਿਆਉਂਦੇ ਹਨ, ਜਿਸ ਨੂੰ ਰੰਗ-ਮੰਚ ਦੀ ਸਿਰਜਨਾਤਮਕ ਕਲਾ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ । ਇਹ ਥੀਏਟਰ ਦੀ ਅਯੋਗ ਵਰਤੋਂ ਕਰਨ ਵਾਲੇ ਇਸ ਦੇ ਵੈਰੀ ਹਨ । ਇਨ੍ਹਾਂ ਦਾ ਟਾਕਰਾ ਪੂਰੇ ਜ਼ੋਰ ਨਾਲ ਕੀਤਾ ਜਾਵੇ, ਜੇ ਇਹ ਟਾਕਰਾ ਕਾਰਗਰ ਨਾ ਹੋਵੇ ਤਾਂ ਉਨਾਂ ਨੂੰ ਰੰਗ-ਮੰਚ ਤੋਂ ਹੀ ਮਾਰ ਭਜਾਇਆ ਜਾਵੇ । ‘ਆਲੋਚਨਾ ਲਈ ਆਪਣੇ ਬਹੁ-ਮੁਲੇ ਲਖ ਭੇਜ ਕੇ ਮਾਤ-ਭਾਸ਼ਾ ਪੰਜਾਬੀ ਦੀ ਸੇਵਾ ਵਿਚ ਆਪਣਾ ਹਿੱਸਾ ਪਾਓ । ੪੪