ਪੰਨਾ:Alochana Magazine March 1958.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਕਦੀ ਹੈ:-

“ਸੁਣ ਸਾਹਿਬ ਤੂੰ ਕਾਮਲ ਮੁਰਸ਼ਦ,
ਮੈਂ ਆਜਜ਼ ਨੂੰ ਅਜ਼ਮਾਏਂਂ।

ਲਗੀ ਆਇ ਮੈਂ ਨਾਲ ਪੈਰਾਂ ਦੇ,
ਛਡਕ ਨ ਮੈਨੂੰ ਲਏਂਂ।

ਜੰਵ ਆਉਣ ਤੇ ਵੀ ਜਦੋਂ ਹੀਰ ਘਰ ਦਿਆਂ ਨੂੰ ਕਿਸੇ ਤਣਪੱਤਣ ਨਹੀਂ ਲਗਣ ਦੇਂਦੀ ਤਾਂ ਦਮੋਦਰ ਦੀ ਲਿਖਤ ਅਨੁਸਾਰ ਤਿੰਨੇ ਭਰਾ ਤੇ ਚਾਰੇ ਮਾਮੇ ਹੀਰ ਨੂੰ ਜ਼ਹਿਰ ਦੇਂਦੇ ਹਨ ਪਰ ਹੀਰ ਤੇ ਜ਼ਹਿਰ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਹੀਰ ਕੂਕ ਕੂਕ ਕੇ ਕਹਿੰਦੀ ਹੈ ਕਿ ਲੋਕੋ, ਜਿਸ ਨੂੰ ਤੁਸੀਂ ਵਿਆਹ ਸਮਝਦੇ ਹੋ ਇਹ ਮੇਰੇ ਭਾਣੇ ਮੁਕਾਣ ਹੈ:-

"ਲੋਕਾਂ ਭਾਣੇ ਢੰਗ ਥੀਆ ਅੰਮਾ,
ਮੈਂ ਭਾਣੇ ਮੁਰਕਾਣੇ।"

ਤੰਗ ਪੈ ਕੇ ਮਾਮੇ ਤੇ ਭਰਾ ਮੁੜ ਮਾਰਨ ਦਾ ਮਤਾ ਪਕਾਉਂਦੇ ਹਨ ਪਰ ਹੀਰ ਦੀ ਸਹੇਲੀ ਹੱਸੀ ਉਸ ਨੂੰ ਨਵੀਂ ਘੜੀ ਸਾਜ਼ਬ ਦਾ ਭੇਦ ਦਸ ਦੇਂਦੀ ਹੈ। ਹੀਰ ਨੂੰ ਯਕੀਨ ਹੈ ਕਿ ਜਿਸ ਦੇ ਸਿਰ ਰਾਂਝੇ ਵਰਗਾ ਸਾਂਈਂਂ ਹੈ, ਉਸ ਨੂੰ ਕੋਈ ਮਾਰਨ ਯੋਗ ਨਹੀਂ ਹੋ ਸਕਦਾ:

"ਆਖ ਦਮੋਦਰ ਕੌਣ ਮਰੇੇਂਦਾ,
ਮੈਂ ਸਿਰ ਧੀਦੋ ਸਾਈਂਂ।"

ਆਖਰ ਕਾਲੇ ਘੋੜੇ ਤੇ ਕਾਲੇ ਜੋੜੇ ਮਾਮਿਆਂ ਤੇ ਭਰਾਵਾਂ ਨੂੰ ਅਜਿਹਾ ਡਰਾਉਂਦੇ ਹਨ ਕਿ ਉਹਨਾਂ ਨੂੰ ਦੰਦਣਾਂ ਪੈ ਜਾਂਦੀਆਂ ਹਨ ਅਤੇ ਮੂੰਹ ਵਿਚ ਪਾਣੀ ਚੋ ਕੇ ਬਚਾਏ ਜਾਂਦੇ ਹਨ। ਇਧਰ ਜੰਞ ਖੇੜੀਂਂ ਆਂ ਢੁਕਦੀ ਹੈ। ਦਮੋਦਰ ਨੇ ਰਾਂਝੇ ਨੂੰ ਸੰਢੇ ਤੇ ਚੜ ਕੇ ਜੰਞ ਵੇਖਣ ਆਇਆ ਦੱਸਿਆ ਹੈ। ਉਸ ਦੇ ਪੈਰ ਤੇ ਮੁੱਢੀ ਵੱਜੀ ਤੇ ਉਹ ਜ਼ਖ਼ਮੀ ਹੋ ਕੇ ਪਿੱਛੇ ਪਰਤ ਗਇਆ ਅਤੇ ਮੁੜ ਕੋਠੇ ਦੇ ਪਿਛੇ ਰਾਂਝੇ ਤੇ ਹੀਰ ਦੀ ਮੁਲਾਕਾਤ ਹੋਈ। ਹੀਰ ਰਾਂਝੇ ਨੂੰ ਕਾਰਣ ਕਾਰਣ ਕਾਦਰ ਸਮਝ ਕੇ ਆਪਣੀ ਤਕਸੀਰ ਦੀ ਮੁਆਫ਼ੀ ਮੰਗਦੀ ਹੈ। ਇਹ ਇਸ਼ਕ ਦਾ ਸਿਖ਼ਰ ਹੈ:

"ਕੁੱਲ ਜਮੀ- ਦਾ ਖਾਵੰਦ ਧੀਦੋੋ,
ਸਭ ਤੁੱਧੇ ਬਾਜ਼ੀ ਪਾਈ।

ਮੈਂ ਭੁੱਲੀ ਦਾ ਕੇ ਅਜ਼ਮਾਵਣ,
ਮੈਂ ਸਦਕੇ ਘੋਲ ਘੁਮਾਈ।"