ਪੰਨਾ:Alochana Magazine March 1958.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਨੂੰ ਮਿਹਰ ਦੇ ਨਾਲ ਵਿਖਾ ਸੂਰਤ,
ਝਾਕ ਲਾਹ, ਓ ਦਿਲਬਰਾ ਵਾਸਤਾ ਈ।

ਦਿਨੇ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ,
ਤੇਰੀ ਚਾਹ, ਓ ਦਿਲਬਰਾ ਵਾਸਤਾ ਈ।

ਗਲ ਪਲੜੂੂ ਇਸ਼ਕ ਦੇ ਕੁੱਠਿਆਂ ਦੇ,
ਮੂੰਹ ਘਾਹ, ਓ ਦਿਲਬਰਾ ਵਾਸਤਾ ਈ।

ਵਾਰਿਸ ਸ਼ਾਹ ਨਮਾਜ਼ ਦਾ ਕਰਜ਼ ਵੱਡਾ,
ਸਿਰੋਂ ਲਾਹ, ਓ ਦਿਲਬਰਾ ਵਾਸਤਾ ਈ।

ਸਹਿਤੀ ਤੇ ਹੀਰ ਦਾ ਤਿਰੀਆ ਚਲਿੱਤਰ ਵਾਰਿਸ ਨੇ ਦਮੋਦਰ ਵਾਂਝ ਹੀ ਵਿਖਾਇਆ ਹੈ। ਅੰਤਰ ਕੇਵਲ ਇੰਨਾ ਹੈ ਕਿ ਦਮੋਦਰ ਨੇ ਜੋਗੀ ਤੇ ਹੀਰ ਨੂੰ ੩੭ ਦਿਨ ਹਵੇਲੀ ਵਿਚ ਰਖਿਆ ਪਰ ਵਾਰਿਸ ਨੇ ਅਜਿਹਾ ਅਟਕਾ ਅਸੁਭਾਵਿਕ ਸਮਝਿਆ ਹੈ। ਦਮੋਦਰ ਨੇ ਕੇਵਲ ਹੀਰ ਦਾ ਉਧਾਲਾ ਵਿਖਾਇਆ ਹੈ ਪਰ ਵਰਿਸ ਸ਼ਾਹਨੇ ਸਹਿਤੀ ਦਾ ਤੋਪਾ ਵੀ ਨਾਲ ਹੀ ਭਰ ਦਿੱਤਾ ਹੈ। ਇਹ ਹੈ ਵੀ ਯਥਾਰਥ ਕਿਉਂਕਿ ਸਹਿਤੀ ਜੇਹੀ ਇਬਨੁਲਵਕਤ ਜੋਗੀ ਨੂੰ ਹਥੋਂ ਗੁਆ ਕੇ ਮੁੜ ਸੁੰਦਰਾਂ ਵਾਝ ਧਿਝਾਣੀ ਉਡੀਕ ਵਿਚ ਗਲਤਾਨ ਰਹਿਣਾ ਕਦਾਚਿਤ ਬੁੱਲ ਹੀ ਨਹੀਂ ਸਕਦੀ ਸੀ ਅਤੇ ਦੂਜੇ ਪਾਸੇ ਰਾਂਝੇ ਦਾ ਬਚਨ-ਪਾਲ ਚਲਨ ਵੀ ਦਾਗ਼ੀ ਹੋ ਜਾਣਾ ਸੀ ਜੇਕਰ ਉਹ ਆਪਣਾ ਕੰਮ ਕੱਢ ਕੇ ਆਪਣੇ ਹਮਦਰਦਾਂ ਨੂੰ ਡਾਵਾਂਡੋਲ ਹਾਲਤ ਵਿਚ ਛਡ ਜਾਂਦਾ। ਵਾਰਿਸ ਦੇ ਹੇਠ ਲਿਖੇ ਸੁਖ਼ਨ ਪਾਤਰਾਂ ਦੀ ਆਚਰਣਕ ਉਸਾਰੀ ਦੇ ਮੁਤਾਬਿਕ ਹਨ:

ਰਾਂਝੇ ਹਥ ਉਠਾਇਕੇ ਦੁਆ ਮੇਗੀ,
ਰੱਬਾ ਮੇਲਣਾ ਯਾਰ, ਗਵਾਰਨ ਦਾ।

ਇਸ ਹੁੱਬ ਦੇ ਨਾਲ ਹੈ ਕੰਮ ਕੀਤਾ,
ਬੇੜਾ ਪਾਰ ਕਰਨਾ ਕੰਮ-ਸਾਰਨੀ ਦਾ।

ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਹੋਈ,
ਰੱਬਾ ਯਾਰ ਮੇਲੀਂਂ ਇਸ ਯਾਰਨੀ ਦਾ।

ਡਾਚੀ ਸ਼ਾਹ ਮੁਰਾਦ ਦੀ ਆਣ ਰੀਂਂਗੀ,
ਉਤੋਂ ਬੋਲਿਆ ਸਾਂਈਂ ਸਵਾਰੀਏ ਨੇ।

ਸ਼ਾਲਾ ਪਕਾ ਆਵੇ ਹੁਸਨ ਧਕ ਨੇੜੇ,
ਆ ਚੜੀਂ ਕਚਾਵੇ ਤੇ ਡਾਰੀਏ ਨੀ।

੨੪