ਪੰਨਾ:Alochana Magazine March 1958.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੋ: ਗੁਰਚਰਨ ਸਿੰਘ--

ਫਜ਼ਲ ਸ਼ਾਹ, ਭਗਵਾਨ ਸਿੰਘ

ਤੇ

ਕਿਸ਼ਨ ਸਿੰਘ ਰਚਿਤ

ਹੀਰ ਦੇ ਕਿੱਸਿਆਂ ਵਿਚ ਗੋਂਦ

ਇਸ ਲੇਖ ਵਿਚ ਸਾਡਾ ਯਤਨ ਭਗਵਾਨ ਸਿੰਘ, ਫ਼ਜ਼ਲ ਸ਼ਾਹ, ਤੇ ਕਿਸ਼ਨ ਸਿੰਘ ਆਰਿਫ਼ ਦੀਆਂ 'ਹੀਰਾਂ' ਦੀਆਂ ਗੋਂਦਾਂ ਦਾ ਤੁਲਨਾਤਮਕ ਅਧਿਐਨ ਪੇਸ਼ ਕਰਨ ਦਾ ਹੋਵੇਗਾ| ਵਾਰਿਸ ਸ਼ਾਹ ਦੇ ਪਿਛੇ ਲਿਖੇ ਜਾਣ ਵਾਲੇ ਹੀਰ ਦੇ ਤਕਰੀਬਨ ਸਭ ਕਿੱਸਿਆਂ ਉਤੇ ਉਸ ਦੇ ਰਚੇ ਸ਼ਾਹਕਾਰ ਦਾ ਪ੍ਰਭਾਵ ਪਾਇਆ ਹੈ ਅਤੇ ਵਾਰਿਸ ਨੇ ਆਪ ਵੀ ਆਪਣੇ ਪਹਿਲ ਵਰਤੀ ਹੀਰ ਦੇ ਕਿਸਾਕਾਰਾਂ ਤੋਂ ਇਸ ਦੀ ਘਟਨਾਵਲੀ ਦੇ ਤਕਰੀਬਨ ਸਾਰੇ ਅੰਗ ਲਏ ਹਨ। ਵਿਚਾਰ ਗੋਚਰੇ ਕਿੱਸਾਕਾਰਾਂ ਵਿਚੋਂ ਭਗਵਾਨ ਸਿੰਘ ਨੇ ਵਾਰਿਸ ਦਾ ਅਸਰ ਸਭ ਤੋਂ ਵਧ ਮਾਤ੍ਰਾ ਵਿਚ ਕਬੂਲਿਆ ਜਾਪਦਾ ਹੈ ਅਤੇ ਉਸ ਦੀ ਰਚਨਾ ਆਪਣੇ ਇਸ ਮਹਾਨ ਪਥ-ਪ੍ਰਦਰਸ਼ਕ ਦੀ ਦੇਣ ਨੂੰ ਨਵੇਂ ਛੰਦ-ਪ੍ਰਬੰਧ ਵਿੱਚ ਢਾਲਣ ਦਾ ਯਤਨ ਹੀ ਕਹੀ ਜਾ ਸਕਦੀ ਹੈ। ਫਜ਼ਲ ਸ਼ਾਹ ਨੇ ਹੀਰ ਦੀ ਕਹਾਣੀ ਵਿਚਲੇ ਕੁਝ ਪਾਤਰਾਂ ਨੂੰ ਨਵੇਂ ਢੌਗ ਨਾਲ ਉਸਾਰਿਆ ਜਿਸ ਕਾਰਣ ਉਸ ਨੂੰ ਆਪਣੀ ਕਹਾਣੀ ਵਿਚ ਵਾਪਰਣ ਵਾਲੀਆਂ ਕਈ ਘਟਨਾਵਾਂ ਦਾ ਰੰਗ ਢੰਗ ਬਦਲਨਾ ਪਇਆ। ਕਿਸ਼ਨ ਸਿੰਘ ਆਰਿਫ਼ ਨੇ ਤਾਂ ਇਨ੍ਹਾਂ ਸਭ ਕਿੱਸਾਕਾਰਾਂ ਨਾਲੋਂ ਕਈ ਅਛੂਤੇ ਵਾਧੇ ਘਾਟੇ ਕੀਤੇ ਹਨ ਅਤੇ ਹਰ ਨਵਾਂ ਕਹਾਣੀਕਾਰ ਜਦ ਇੱਕ ਹੀ ਕਹਾਣੀ ਰਚਨ ਲਈ ਆਪਣੀ ਕਲ ਤੇ ਰਚਨਾਤਮਕ ਸ਼ਕਤੀ ਦੀ ਵਰਤੋਂ ਕਰਦਾ ਹੈ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਦੀ ਅਜਿਹੀ ਨਵੀਂ ਰਚਨਾ ਵਿੱਚ ਉਸ ਦੇ ਨਿਜਤਵ ਦੇ ਵਖਰੇਵੇਂ ਕਾਰਣ ਅਨੇਕਾਂ ਛੋਟੇ ਛੋਟੇ ਵੱਖਰ ਵਿਆਪ ਜਾਣ। ਇਨ੍ਹਾਂ ਛੋਟ ਛੋਟੋ ਭੇਦਾਂ ਵਿੱਚੋਂ ਕੁਝ ਭੇਦ ਦੂਜਿਆਂ ਦੇ ਮੁਕਾਬਲੇ ਵਿਚ ਵਧੇਰੇ ਸਾਰਥਕ ਹੋ ਨਿਬੜਦੇ ਹਨ। ਅਸੀਂ ਅੱਜ ਦੀ ਵਿਚਾਰ ਵਿੱਚ ਇਨ੍ਹਾਂ ਵਧੇਰੇ ਸਾਰਥਕ ਘਾਟੇ ਵਾਧਿਆ-ਜੋ ਵਿਚਾਰ ਅਧੀਨ ਕਿੱਸਾਕਾਰਾਂ ਦੀਆਂ ਕਹਾਣੀ ਗੋਂਦਾਂ ਵਿਚ ਵਾਪਰੇ ਹਨ--ਦਾ ਹੀ ਅਧਿਐਨ ਤੇ ਨਿਰਣਾ ਪੇਸ਼ ਕਰਨ ਦਾ ਯਤਨ ਕਰਾਂਗੇ।

੨੭