ਪੰਨਾ:Alochana Magazine March 1958.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਣ ਦਿੱਤਾ ਤੇ ਨਾ ਹੀ ਰਾਂਝੇ ਦੇ ਭਵਿਖ ਬਾਰੇ ਪੈਰ ਪੈਰ ਵਧ ਰਹੇ ਲਟਕਾਉ ਨੂੰ ਕਮਜ਼ੋਰ ਕੀਤਾ ਹੈ। ਭਗਵਾਨ ਸਿੰਘ ਨੇ ਪੀਰਾਂ ਦੇ ਰਾਂਝੇ ਉਤੇ ਤੱਠਣ ਦਾ ਕਾਰਣ ਠੀਕ ਤਰ੍ਹਾਂ ਬਿਆਨ ਨਹੀਂ ਕੀਤਾ। ਏਸ ਮੁਆਮਲੇ ਵਿਚ ਤਾਂ ਰਾਂਝਾ ਕਿਸਮਤ ਦਾ ਲਾਡਲਾ ਹੀ ਸਿੱਧ ਹੁੰਦਾ ਹੈ। ਫ਼ਜ਼ਲ ਸ਼ਾਹ ਨੇ ਵੀ ਇਹ ਘਟਨਾ ਨਹੀਂ ਲਿਖੀ, ਕਿਸ਼ਨ ਸਿੰਘ ਆਰਿਫ਼ ਨੇ ਲਿਖੀ ਹੈ ਪਰ ਬਹੁਤੇ ਫਰਕ ਨਾਲ। ਪੀਰ ਰਾਂਝੇ ਤੋਂ ਵੰਝਲੀ ਸੁਣਦੇ ਹਨ ਤੇ ਦਇਆਲ ਹੁੰਦੇ ਹਨ। ਰਾਂਝਾ ਹੀਰ ਦੀ ਮੰਗ ਕਰਦਾ ਹੈ ਪਰ ਪੀਰ ਉਸ ਨੂੰ ਅਜਿਹੀ ਲਾਲਸਾ ਤੋਂ ਹੋੜਦੇ ਹਨ। ਉਹ ਕਹਿੰਦੇ ਹਨ ਕਿ ਫਕੀਰ ਹੋ ਕੇ ਰੰਨਾਂ ਦੀ ਚਾਹ ਯੋਗ ਨਹੀਂ:

ਆਸ ਭੇਗ ਦੀ ਜੋਗ ਵਿਚ ਕਰਦੇ ਲੋਕ ਅਵਾਣ।

(ਕਿਸ਼ਨ ਸਿੰਘ ਆਰਿਫ)

ਪਰ ਰਾਂਝੀ ਕੋਲ ਸੂਫ਼ੀ ਸਿਧਾਂਤ ਹੈ। ਉਤਰ ਵਿਚ ਕਹਿੰਦਾ ਹੈ:

ਰਾਂਝਾ ਕਹਿੰਦਾ ਪੀਰ ਜੀ ਪਹਿਲੇ ਇਸ਼ਕ ਮਜਾਜ਼,
ਫੇਰ ਹਕੀਕੀ ਹੋਂਵਦਾ ਪਾਏ ਰਬ ਦਾ ਰਾਜ਼।

ਅੰਤ

ਪੀਰਾਂ ਕਿਹਾ ਰਾਂਝਣਾ ਇਸ਼ਕ ਮਜਾਜ਼ ਕਮਾ।
ਯਾਦ ਇਕ ਪੱਕਾ ਹੋਵਈ ਕਰਨਾਂ ਯਾਦ ਖੁਦਾ।

(ਕਿਸ਼ਨ ਸਿੰਘ)

ਪੀਰ ਕੌਣ ਸਨ? ਇਸ ਦਾ ਜਵਾਬ ਕੋਈ ਨਹੀਂ ਪਰ ਕਿਸ਼ਨ ਸਿੰਘ ਦੇ ਪੀਰਾਂ ਨੇ ਅਸਮਾਨ ਤੋਂ ਮੱਝ ਨਹੀਂ ਉਤਾਰੀ ਤ ਹੀ ਨਹੀਂ ਬਖਸ਼ੀ। ਉਹ ਤਾਂ ਸੂਫ਼ੀ ਸਿਧਾਂਤ ਦੀ ਸਿਖਿਆ ਅਨੁਸਾਰ ਰਾਂਝੇ ਨੂੰ ਉਪਦੇਸ਼ ਦੇ ਕੇ ਤੁਰਦੇ ਹੋਏ।

ਇਸ ਤਰ੍ਹਾਂ ਕਿਸ਼ਨ ਸਿੰਘ ਨੇ ਇਕ ਤਾਂ ਬੇਲੋੜੀ ਕਰਾਮਾਤ ਦਾ ਚਮਤਕਾਰ ਦਿਖਾਇਆ ਅਤੇ ਨਾ ਹੀ ਅਸੁਭਾਵਿਕ ਨੂੰ ਪਰਵਾਨ ਕੀਤਾ। ਕਿਸ਼ਨ ਸਿੰਘ ਆਰਿਫ਼ ਨੇ ਇਸੇ ਤਰ੍ਹਾਂ ਥਾਂ ਪਰ ਥਾਂ ਘਟਨਾਵਾਂ ਦਾ ਵਿਵੇਕੀਕਰਣ ਕਰਨ ਦਾ ਜਤਨ ਕੀਤਾ ਹੈ।

ਕੇਵਲ ਆਰਿਫ਼ ਨੇ ਇਸ ਰਹੱਸ ਦੀ ਵਿਆਖਿਆ ਕੀਤੀ ਕਿ ਨੇਕੀ ਦੇ ਪੰਜ ਪੀਰਾਂ ਨੇ ਕਿਉਂ ਰਾਂਝੇ ਨੂੰ ਹੀਰ ਦਾ ਇਸ਼ਕ ਕਮਾਉਣ ਦੀ ਖੁੱਲ੍ਹ ਦਿੱਤੀ। ਪੀਰਾਂ ਦੀ ਸ਼ਖਸੀਅਤ ਬਾਰੇ ਵੀ ਕਿਸ਼ਨ ਸਿੰਘ ਨੇ ਇਕ ਨਵਾਂ ਨਜ਼ਰੀਆ ਅਪਣਾਇਆ ਹੈ। ਉਹ ਦੂਜਿਆਂ ਦੇ ਮੁਕਾਬਲੇ ਤੇ ਕੁਝ ਵਧੇਰੇ ਆਧੁਨਿਕ ਹੋਣ ਕਰ ਕੇ ਕਿੱਸੇ ਦੀਆਂਂ ਘਟਨਾਵਾਂ ਨੂੰ ਵਧੇਰੇ ਮੰਨਣਯੋਗ ਬਨਾਉਣ ਦਾ ਜਤਨ ਕਰਦਾ ਦਿਸ ਆਉਂਦਾ ਹੈ। ਖੁਦ ਸੂੂਫ਼ੀ ਹੋਣ ਕਰ ਕੇ ਉਹ ਕਿੱਸੇ ਨੂੰ ਸੂਫ਼ੀ ਵਿਚਾਰਧਾਰਾ ਦਾ ਵਾਹਨ ਬਨਾਉਣ ਦਾ ਕੋਈ ਮੌਕਾ ਹਥੋਂ ਨਹੀਂ ਜਾਣ ਦੇੇਂਦਾ ਅਤੇ ਨਾ ਹੀ ਉਹ ਸੂੂਫ਼ੀ ਦਰਵੇਸ਼ਾਂ ਦੀ

੩੬