ਪੰਨਾ:Alochana Magazine March 1958.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭੇਦ ਨ ਜ਼ਾਹਰ ਹੋਵਈ ਕਰਸਾਂ ਕੰਮ ਕਮਾਲ।
ਵਿਆਹ ਵੀ ਨਾਹਿ ਕਰਾਵਸਾਂ ਕਰਕੇ ਹਾਲੋ ਹਾਲ।

(ਕਿਸ਼ਨ ਸਿੰਘ)

ਰਾਂਝੇ ਨੇ ਫੇਰ ਆਖਿਆ:

ਉਠ ਹੋ ਫਕੀਰਨੀ, ਆਖੇ ਮੇਰੇ ਲਗ,
ਮੈਂ ਵੀ ਟੋਪੀ ਪਾ ਲਵਾਂ ਲਾਹ ਸਿਰੇ ਤੋਂ ਪੱਗ।

(ਕਿਸ਼ਨ ਸਿੰਘ)

ਕੀ ਇਹ ਗਲ ਅਨੋਖੀ ਨਹੀਂ ਕਿ ਰਾਂਝੇ ਨੇ ਹੀਰ ਨੂੰ ਪਹਿਲੀ ਮੁਲਾਕਾਤ ਵਿਚ ਹੀ ਇਕ ਬਹੁਤ ਹੀ ਅਮਲੀ ਗਲ ਆਖੀ। ਉਹ ਫਕੀਰ ਫਕੀਰਨੀ ਦੇ ਰੂਪ ਵਿਚ ਵਸਲ ਦਾ ਜੀਵਨ ਗੁਜ਼ਾਰਨ ਦੀ ਤਜਵੀਜ਼ ਪੇਸ਼ ਕਰਦਾ ਹੈ। ਪਹਿਲੇ ਵਾਰਿਸ ਵਰਗੇ ਕਿੱਸਾਕਾਰਾਂ ਨੇ ਤਾਂ ਰਾਂਝੇ ਨੂੰ ਆਦਰਸ਼ਵਾਦੀ ਤੇ ਹੀਰ ਨੂੰ ਯਥਾਰਥ ਦੀ ਸੋਝੀ ਰੱਖਣ ਵਾਲੀ ਵਜੋਂ ਚਿਤਰਿਆ ਹੈ। ਕਿਸ਼ਨ ਸਿੰਘ ਨੇ ਹਰ ਆਪਤ ਕਾਲ ਵਿਚ ਰਾਂਝੇ ਵਲੋਂ ਅਗੇ ਜਾ ਕੇ ਵੀ ਕਈ ਮੌਕਿਆਂ ਤੇ ਹੀਰ ਨੂੰ ਨਸਣ ਤੇ ਲੇਪ ਜੀਵਨ ਗੁਜ਼ਾਰਨ ਦੀ ਪ੍ਰੇਰਣਾ ਕੀਤੀ, ਜ਼ੋਰ ਦਾ ਮੰਗ ਦੇ ਰੂਪ ਵਿਚ ਪਰ ਹੀਰ ਬਹੁਤ ਔਖ ਸੌਖ ਵਿਚੋਂ ਦੀ ਲੰਘ ਕੇ ਹੀ ਰੰਗਪੁਰੋਂ ਰਾਂਝੇ ਨਾਲ ਉਧਲਣ ਤੇ ਤਿਆਰ ਹੁੰਦੀ ਹੈ। ਇਸ ਕਹਾਣੀ ਦਾ ਅੰਤ ਦੁਖਮਈ ਤੇ ਕਰੁਣ ਭਰਪੂਰ ਕਰਨ ਦਾ ਕਾਰਣ ਵੀ ਹੀਰ ਤੇ ਰਾਂਝੇ ਦੀ ਅਮਲੀ ਤੇ ਸਿਆਣੀ ਚੇਤਾਵਨੀ ਨੂੰ ਅਖੋਂ ਓਹਲੇ ਕਰਨਾ ਦਸਿਆ ਗਇਆ ਹੈ। ਹੀਰ ਤੇ ਰਾਂਝੇ ਦੀ ਪਾਤਰ ਉਸਾਰੀ ਵਿਚ ਕਿਸ਼ਨ ਸਿੰਘ ਨੇ ਜੇ ਅਡਰੀ ਲੀਹ ਅਪਣਾਈ ਹੈ ਉਸ ਦਾ ਸਿਟਾ ਰੂਪ ਉਸ ਨੂੰ ਕਈ ਘਟਨਾਵਾਂ ਦੀ ਪ੍ਰਕ੍ਰਿਤੀ ਬਦਲਨੀ ਪਈ।

ਰਾਂਝੇ ਦਾ ਨੌਕਰ ਹੋਣਾ:

ਬਿਰਤਾਂਤ ਨੂੰ ਵਧੇਰੇ ਸੁਭਾਵਿਕ ਤੇ ਸੰਭਾਵਨਾ ਅਨੁਕੂਲ ਬਨਾਉਣ ਦੀ ਚੇਸ਼ਟਾ ਰਾਂਝੇ ਦੇ ਚੂਚਕ ਘਰ ਨੌਕਰ ਹੋਣ ਦੇ ਪ੍ਰਸੰਗ ਵਿਚ ਪਾਏ ਨਿਕੇ ਨਿਕੇ ਫਰਕਾਂ ਤੋਂ ਬਿਲਕੁਲ ਸਧ ਹੋ ਜਾਵੇਗੀ।

ਵਾਰਿਸ ਨੇ ਹੀਰ ਨੂੰ ਰਾਂਝੇ ਨਾਲ ਖੁਦ ਜਾ ਕੇ ਚੂਚਕ ਕੋਲ ਉਸ ਨੂੰ ਨੌਕਰ ਰਖਣ ਦੀ ਤਜਵੀਜ਼ ਕਰਦੇ ਦਸਿਆ ਹੈ। ਜਦ ਹੀਰ ਚੂਚਕ ਕੋਲ ਪਹੁੰਚਦੀ ਹੈ ਤਾਂ ਰਾਂਝੇ ਨੂੰ ਨਾਲ ਲੈ ਜਾਂਦੀ ਹੈ।

ਰਾਂਝਾ ਜੀਓ ਦੇ ਵਿਚ ਯਕੀਨ ਕਰਕੇ ਮਹਿਰ ਚੂਚਕ ਵਲ ਸਿਧਾਇਆ ਈ।
ਅਗੇ ਪੈਂਚਣੀ ਹੋਇ ਕੇ ਹੀਰ ਚੱਲੀ, ਕੋਲ ਰਾਂਝੇ ਨੂੰ ਜਾਇ ਖਿਲਰਿਆ ਈ।

(ਵਾਰਿਸ)

੩੯