ਪੰਨਾ:Alochana Magazine March 1958.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪਦੀ ਹੈ।

ਜਿਥੇ ਫਜ਼ਲ ਸ਼ਾਹ ਨੇ ਹੀਰ ਦੀ ਉਮਰ ੧੨ ਸਾਲ ਦੀ ਦੱਸੀ ਹੈ, ਕਿਸ਼ਨ ਸਿੰਘ ਨੇ ੧੨-੧੪ ਸਾਲ ਦੱਸਿਆ ਹੈ।

ਬੇਲੇ ਦੀ ਕਰੀੜਾ

ਇਹਨਾਂ ਕਿੱਸਾ-ਕਾਰਾਂ ਨੇ ਚਾਹੇ ਤੱਤ ਰੂਪ ਵਿਚ ਬੇਲੇ ਦੀ ਪਿਆਰ ਲੀਲਾ ਦਾ ਬਿਰਤਾਂਤ ਇਕੋ ਹੀ ਰਖਿਆ ਹੈ ਪਰ ਘਟਨਾਵਾਂ ਦੀ ਗਿਣਤੀ ਤੇ ਵਾਪਰਨ ਤਰਤੀਬ ਵਿਚ ਫਰਕ ਪਾਇਆ ਹੈ। ਇਹ ਘਟਨਾਵਾਂ ਪੰਜਾਂ ਪੀਰਾਂ, ਉਹਨਾਂ ਵਲੋਂ ਹੀਰ ਰਾਂਝੇ ਦਾ ਨਿਕਾਹ ਪੜ੍ਹਿਆ ਜਾਣਾ, ਕੈਦੋੋ ਤੇ ਹੀਰ ਦੀ ਚੂਰੀ, ਹੀਰ ਰਾਂਝੇ ਦੇ ਪਿਆਰ ਭੇਦ ਦਾ ਪ੍ਰਗਟ ਹੋਣਾ, ਕੈਦੇ ਹੀਰ ਟੱਕਰ ਆਦਿ ਸੰਬੰਧੀ ਹਨ।

ਵਾਰਿਸ ਵਿਚ ਪਹਿਲੀ ਜ਼ਰੂਰੀ ਘਟਨਾ ਪੰਜਾਂ ਪੀਰਾਂ ਦੇ ਮਿਲਣ ਦੀ ਹੈ।

ਉਹਦੀ ਨੱਕ ਸਾਇਤ ਰਜੂ ਆਣ ਹੋਈ,
ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ।

(ਵਾਰਿਸ)

ਤੇ ਰਾਂਝੇ ਉਤੇ ਪਰਸੰਨ ਹੋ ਕੇ ਉਹਨਾਂ ਆਖਿਆ:-

ਵਾਰਿਸ ਸ਼ਾਹ ਮੀਆਂ ਜਦੋਂ ਯਾਦ ਕਰੇ,
ਫੌਰਨ ਆਣ ਕੇ ਕਰਾਂਗੇ ਇਛ ਪੂਰੀ।

ਭਗਵਾਨ ਸਿੰਘ ਨੇ ਕੁਝ ਵਾਧਾ ਕੀਤਾ ਹੈ। ਜਦ ਰਾਂਝੇ ਨੂੰ ਚਾਕ ਰੱਖਣ ਦਾ ਫੈਸਲਾ ਹੋ ਗਇਆ ਤਾਂ ਚੂਚਕ ਵਲੋਂ ਹੀਰ ਨੂੰ ਹਦਾਇਤ ਕੀਤੀ ਗਈ ਕਿ ਉਹ ਰਾਂਝੇ ਨੂੰ ਵਗ ਸਪੁਰਦ ਕਰੇ ਅਤੇ ਉਸ ਦੇ ਨਾਲ ਜਾ ਕੇ ਚਰਾਂਦਾਂ ਆਦਿ ਦੀ ਦਸ ਪਾ ਆਵੇ। ਇਹ ਨਹੀਂ ਦਸਿਆ ਗਇਆ ਕਿ ਹੀਰ ਦੇ ਭਰਾ ਕੀ ਕੰਮ ਕਰਦੇ ਸਨ ਤੇ ਉਕਤ ਕੰਮ ਉਹਨਾਂ ਦੇ ਸਪੁਰਦ ਕਿਉਂ ਨਾ ਕੀਤਾ ਗਇਆ?

ਭਗਵਾਨ ਸਿੰਘ ਨੇ ਬੇਲੇ ਵਿਚ ਦੂਜੀ ਵਾਰੀ ਪੀਰਾਂ ਦੇ ਦੀਦਾਰ ਕਰਾਏ ਹਨ ਅਤੇ ਉਹਨਾਂ ਨੇ ਗੱਲ ਲਮਕਾਈ ਨਹੀਂ। ਹੀਰ ਰਾਂਝੇ ਦਾ ਨਿਕਾਹ ਕਰ ਕੇ ਹੀ ਉਹ ਵਿਦਾ ਹੁੰਦੇ ਹਨ:

ਪੜ੍ਹਿਆ ਨਿਕਾਹ ਪੀਰਾਂ ਬੈਠ ਕੇ ਉਜਾੜ ਵਿਚ।

(ਭਗਵਾਨ ਸਿੰਘ)

ਇਸ ਘਟਨਾ ਤੋਂ ਪਹਿਲਾਂ ਹੀ ਰਾਂਝਾ ਹੀਰ ਨੂੰ ਪਕਿਆਂ ਕਰਨ ਲਈ ਆਖਦਾ ਦਸਿਆ ਗਇਆ ਹੈ ਕਿ ਕਿਤੇ ਅਜਿਹਾ ਨਾ ਹੋਵੇ ਕਿ ਮੈਂ

੪੧