ਪੰਨਾ:Alochana Magazine March 1958.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਹਾਂ ਨਾਅਰੇ ਮਾਰਦਾ ਪਛਾੜੀ ਇਹਨਾਂ ਖੋਲੀਆਂ ਦੇ,
ਕਲ ਵਿਆਹ ਕੇ ਲੇੇ ਜਾਵੇ ਤੈਨੂੰ ਤੇਰਾ ਖੇੜਾ ਨੀ।

(ਭਗਵਾਨ ਸਿੰਘ)

ਇਹ ਖੇੜਾ ਕਿਥੋਂ ਆ ਧਮਕਿਆ? ਭਗਵਾਨ ਸਿੰਘ ਨੇ ਅਗੇ ਜਾ ਕੇ ਦੱਸਿਆ ਹੈ ਕਿ ਹੀਰ ਰਾਂਝੇ ਦਾ ਮੇਲ ਹੋਣ ਤੋਂ ਪਹਿਲੋਂ ਹੀ ਹੀਰ ਮੰਗੀ ਜਾ ਚੁਕੀ ਸੀ। ਇਹ ਗਲ ਦੂਜੇ ਕਿੱਸਾਕਾਰਾਂ ਨਾਲੋਂ ਵਖਰੀ ਹੈ।

ਫ਼ਜ਼ਲ ਸ਼ਾਹ ਪੀਰਾਂ ਬਾਰੇ ਵਾਰਿਸ ਵਾਲਾ ਬਿਆਨ ਹੀ ਲੈਂਦਾ ਜਾਪਦਾ ਹੈ। ਉਸ ਅਨੁਸਾਰ ਵੀ ਪੀਰ ਰਾਂਝੇ ਨੂੰ ਅਚਾਨਕ ਹੀ ਮਿਲ ਜਾਂਦੇ ਹਨ। ਰਾਂਝੇ ਨੇ ਪੀਰਾਂ ਨੂੰ ਦੁਧ ਛਕਾਇਆ, ਹੀਰ ਨੇ ਚੂਰੀ ਖੁਆਈ, ਰਾਂਝੇ ਨੇ ਵੰਝਲੀ ਵੀ ਸੁਣਾਈ। ਜਦ ਹਰ ਤਰ੍ਹਾਂ ਪੀਰਾਂ ਨੂੰ ਪਰਸੰਨ ਕਰ ਲਇਆ ਗਇਆ ਤਾਂ ਪੀਰਾਂ ਨੇ ਹੀਰ ਨੂੰ ਚਾਕ ਦੀ 'ਜਗੀਰ' ਕਰ ਦਿਤਾ ਤੇ ਦੋਹਾਂ ਨੂੰ ਸੱਚਾ ਇਸ਼ਕ ਕਮਾਉਣ ਦੀ ਸਿਖਿਆ ਦਿੱਤੀ। ਕਿਸ਼ਨ ਸਿੰਘ ਏਥੇ ਖੀਰਾਂ ਦਾ ਜ਼ਿਕਰ ਨਹੀਂ ਕਰਦਾ।

ਇਸ ਤੋਂ ਅਗਲੀ ਕੜੀ ਇਸ ਇਸ਼ਕ ਦੇ ਭੇਦ ਦੇ ਨਸ਼ਰ ਹੋਣ ਦੀ ਹੈ। ਵਾਰਿਸ ਅਨੁਸਾਰ ਕੈਦੋ ਚੂਚਕ ਕੋਲ ਹੀਰ ਦੀ ਬਦਚਲਨੀ ਦੀ ਸ਼ਿਕਾਇਤ ਕਰਦਾ ਹੈ, ਚੂੂਚਕ ਨੂੰ ਪ੍ਰਤੀਤ ਨਹੀਂ ਆਉਂਦੀ ਤਾਂ ਕੈਦੇ ਸਬੂਤ ਪੇਸ਼ ਕਰਨ ਲਈ ਫ਼ਕੀਰੀ ਭੇਸ ਵਿਚ ਰਾਂਝੇ ਕੋਲੋਂ ਚੂਰੀ ਮੰਗ ਲਿਆਉਣਾ, ਪਤਾ ਲੱਗਣ ਤੇ ਹੀਰ ਨੇ ਕੈਦੋੋਂ ਕੋਲੋਂ ਮਾਰ ਪਿਟ ਨਾਲ ਚੂਰੀ ਖੋਹ ਲੈਣ ਤੇ ਕੈਦੋ ਦਾ ਰਹਿੰਦ ਖੂੰਹਦ ਭੋਰਾ ਚੂਰਾ ਚਰੀ ਦਾ ਇਕੱਠਾ ਕਰ ਕੇ ਦਿਖਾਲਣ ਤੇ ਹੀਰ ਦੀ ਸ਼ਿਕਾਇਤ ਲਾਉਣ ਦਾ ਬਿਰਤਾਂਤ ਦਿੰਦਾ ਹੈ।

ਕੈਦ ਢੂੰਡਦਾ ਖੋਜ ਨੂੰ ਫਿਰੇ ਭੌਂਦਾ,
ਬਾਸ ਚੂੂਰੀ ਦੀ ਬੇਲਿਓਂ ਆਉਂਦੀ ਹੈ।

(ਵਾਰਿਸ)

ਭਗਵਾਨ ਸਿੰਘ ਅਨੁਸਾਰ ਚੂਚਕ ਦੋ ਝਿੜਕ ਦੇਣ ਤੇ ਕੈਦੋ ਇਸੇ ਚੂੂਰੀ ਦੇ ਭੂਰ ਚੂਰ ਨੂੰ ਲੋਕਾਂ ਨੂੰ ਦਿਖਾਉਂਦਾ ਫਿਰਦਾ ਹੈ:

ਭੂਰ ਚੂਰ ਮੇਲ ਕੇ ਦਿਖਾਵੇ ਕੈਦੇ ਸਭਾ ਵਿਚ,
ਚੂਚਕ ਸਿਆਲ ਨਾਲ ਗੈਰਤਾਂ ਦੇ ਭਖਦਾ।

(ਭਗਵਾਨ ਸਿੰਘ)

ਫਜ਼ਲ ਸ਼ਾਹ ਨੇ ਵਾਰਿਸ ਦੀ ਪੇੜ ਨੂੰ ਨਹੀਂ ਛੱਡਿਆ।

ਫਜ਼ਲ ਅਨੁਸਾਰ ਇਸ ਦੁਰਘਟਨਾ ਪਿਛੋਂ ਹੀਰ ਦਾ ਬਾਹਰ ਆਉਣ ਜਾਣ ਬੰਦ ਕਰ ਦਿੱਤਾ ਗਇਆ।

੪੨