ਪੰਨਾ:Alochana Magazine March 1958.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਭਗਵਾਨ ਸਿੰਘ ਦੇ ਬਿਰਤਾਂਤ ਦਾ ਬਹੁਤ ਹਦ ਤਕ ਇਕ ਸਮਾਨ ਤੇ ਇਕੋ ਜਿਹੇ ਚਲਦੇ ਹਨ | ਬਹੁਤ ਥੋੜਾ ਫਰਕ ਹੈ । ਭਗਵਾਨ ਸਿੰਘ ਨੇ ਰੰਗਪੁਰ ਦੇ ਨਵੇਕਲੇ ਘਰ ਵਿਚੋਂ ਹੀਰ ਦਾ ਉਧਾਲੇ ਵਲੋਂ ਪੀਰਾਂ ਦੀ ਸਹਾਇਤਾ ਦੀ ਗਲ ਨਹੀਂ ਲਿਖੀ । ਵਾਰਸ ਦੇ ਪੀਰ ਤਾਂ ਕੋਠੇ ਦੀ ਕੰਧ ਢਾਹ ਦੇ-ਦੇ ਹਨ | ਪਰ ਭਗਵਾਨ ਸਿੰਘ ਰਾਂਝੇ ਨੂੰ ਆਪ ਝੁਗੀ ਪੁਟ ਕੇ ਰਾਹ ਬਣਾਉਂਦਾ ਦਸਦਾ ਹੈ । ਵਾਰਿਸ ਨੇ ਇਹ ਨਹੀਂ ਦਸਿਆ ਕਿ ਕੰਧ ਢਾਹੁਣ ਦੀ ਕੀ ੪੩ ਸੀ ਜਾਂ ਕੰਧ ਦੇ ਢੰਠਣ ਦਾ ਖੜਾਕ ਹੋਇਆ ਜਾਂ ਨਹੀਂ ਹੋਇਆ | ਵਾਰਿਸ 'ਚ ਮੁਰਾਦ ਵੀ ਪੀਰਾਂ ਦੀ ਅਰਦਾਸ ਨਾਲ ਆ ਪ੍ਰਗਟ ਹੁੰਦਾ ਹੈ । | ਫਜ਼ਲ ਸ਼ਾਹ ਨੇ ਇਹ ਦਸਿਆ ਹੈ ਕਿ ਜਦ ਹੀ ਘੁੰਡ ਚੁਕ ਕੇ ਨੂੰ ਪਛਾਣ ਲੈਂਦੀ ਹੈ ਤਾਂ ਉਹ ਹੀ ਉਸ ਨੂੰ ਕਾਲੇ ਬਾਗ ਵਿਚ ਜਾ ਬੈਠਣ ਦੀ ਸਲਾਹ ਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪ ਤੇਨੂੰ ਓਥੇ ਆ ਮਿਲਾਂਗੀ । ਓੜਕ ਹੀਰ ਕਹਿਆ ਤੈਨੂੰ ਆਣ ਖਲਸਾਂ, ਕਾਲੇ ਬਾਗ ਜਾ ਬੈਠ ਦਿਲ ਜਾਨ ਜਾਨੀ । | ਫਜ਼ਲ ਸ਼ਾਹ) ਰਾਂਝੇ ਨਾਲ ਹੀਰ ਦੀ ਮੁਲਾਕਾਤ ਦੇ ਵਰਨਣ ਵਿਚ ਵੀ ਫਜ਼ਲ ਸ਼ਾਹ ਨੇ ਫਰਕ ਪਾਇਆ ਹੈ । ਪਈ ਰਾਤ ਸਈਆਂ ਬਾਹਰ ਖੇਡਣ ਗਈਆਂ, ਚੰਦ ਚਾਨਣੀ ਸੀ ਬਹਾਰ fਪਆਰੇ । (ਫਜ਼ਲ ਸ਼ਾਹ) ਇਸ ਵੇਲੇ ਹੀਰ ਨੇ ਮੌਕੇ ਤੋਂ ਲਾਭ ਉਠਾ ਕੇ ਕਾਲੇ ਧਾਗ ਦਾ ਰਾਹ ਫੜਿਆ ਅਤੇ ਦਿਤੇ ਬਚਨਾਂ ਅਨੁਸਾਰ ਰਾਂਝੇ ਨੂੰ ਜਾ ਮਿਲੀ । ਇਸ ਨਵੇਕਲੀ ਮਿਲਣੀ ਵਿਚ ਹੀ ਜ਼ੌ ਉਸ ਨੂੰ ਕਹਿੰਦੀ ਹੈ ਕਿ ਜਿਵੇਂ ਤੇਰੀ ਮੁਹਾਰ ਪੰਜਾਂ ਪੀਰਾਂ ਦੇ ਹਬ ਹੈ ਅਤੇ ਮੇਰੀ ਮੁਹਾਰ ਤੇਰੇ ਹਥ ਹੈ, ਇਸੇ ਤਰ੍ਹਾਂ ਸਹਿਤੀ ਦੀ ਮੁਹਾਰ ਮੁਰਾਦ ਦੇ ਹਬ ਹੈ । ਤੂੰ ਕੋਈ ਅਜਿਹੀ ਕਰਾਮਾਤ ਕਰ ਜਿਸ ਨਾਲ ਸਹਿਤੀ ਤੇਰੇ ਪੈਰੀ ਆਣ ਡਿਗੇ । ਰਾਂਝਾ ਦੁਆ ਮੰਗਦਾ ਹੈ ਜੋ ਮਨਜ਼ੂਰ ਹੁੰਦੀ ਹੈ । ਇਸ ਤੋਂ ਅਗੇ ਸਾਖੀ ਨਵਾਂ ਰੂਪ ਧਾਰਣ ਕਰਦੀ ਹੈ । ਉਸ ਰਾਤ ਸਹਿਤੀ ਨੂੰ ਇਕ ਫਕੀਰ ਗਜ਼ਬਨਾਕ ਹੋ ਕੇ ਮਿਲਦਾ ਹੈ, ਉਸ ਨੂੰ ਮੰਜੇ ਨਾਲ ਬੰਨ ਕੇ ਕੁਟਾਪਾ ਚਾੜ੍ਹਦਾ ਹੈ, ਡਰ ਨਾਲ ਸਹਿਤੀ ਦੀ ਅੱਖ ਖੁਲਦੀ ਹੈ ਤੇ ਹੀਰ ਨੂੰ ਸਾਰਾ ਮਾਜਰਾ ਸੁਣਾਉਂਦੀ ਹੈ । ਹੀਰ ਕਹਿੰਦੀ ਹੈ ਕਿ ਤੂੰ ਜੋਗੀ ਦੇ ਗਲ ਕਿਉਂ ਪਈ, ਨਾਲੇ ਉਸ ਨੂੰ ਆਖਦੀ ਹੈ ਕਿ ਜੋਗੀ ਬੜਾ ਕਰਾਮਾਤੀ | ਚਦ ਚਾ ੫