ਪੰਨਾ:Alochana Magazine March 1958.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ, ਤੇ ਉਸ ਤੋਂ ਭੁਲ ਬਖਸ਼ਾ, ਨਾਲੇ ਮੁਰਾਦ ਦੀ ਮੰਗ ਮੰਗ । ਇਸ ਦੇ ਪਿਛੋਂ ਦੋਨੋਂ ਜਠੀਆਂ ਗੱਲੂ ਦੇ ਹਰ ਪਹੁੰਚਦੀਆਂ ਹਨ, ਚੌਲਾਂ ਵਾਲੇ ਥਾਲ ਦੀ ਕਰਾਮਾਤ ਹੁੰਦੀ a , ਜਦ ਹੀਰ ਨੂੰ ਸਹਿਤੀ ਦੀ ਵਿਉਂਤ ਅਨੁਸਾਰ ਝੂਠ ਮੂਠ ਦਾ ਸੱਪ ਡੰਗ ਜਾਂਦਾ ਹੈ ਸਹਿਤੀ ਸੈਦੇ ਨੂੰ ਰਾਂਝੇ ਕੋਲ ਭਿਜਵਾਓਂਦੀ ਹੈ । ਏਥੇ ਵੀ ਵਰਿਸ ਵਾਂਗ ਹੀ ਰਾਂਝਾ ਸਭ ਕੁਝ ਪੁਛ ਪੁਛਾ ਕੇ ਮਗਰੋਂ ਸੈਦੇ ਨੂੰ ਖਾਹ ਮਖਾਹ ਕੁਟ ਧਰਦਾ ਹੈ । | ਇਸ ਤੋਂ ਅਗੇ ਅਦਲੀ ਰਾਜੇ ਦੀ ਕਚਹਿਰੀ ਤਕ ਪਹੁੰਚਣ ਦਾ ਹਾਲ ਵਾਰਿਸ ਤੇ ਭਗਵਾਨ ਸਿੰਘ ਵਾਲਾ ਹੀ ਹੈ । wਹਲੀ ਦਾ ਕੌਣ ਸੀ ? ਇਸ ਦਾ ਜਵਾਬ ਫਜ਼ਲ ਸ਼ਾਹ ਨੇ ਦਿਤਾ ਹੈ, ਹੋਰਨਾਂ ਨੇ ਨਹੀਂ। ਉਸ ਅਨੁਸਾਰ ਅਦਲੀ ਰਾਜਾ ਝੰਗ ਤੇ ਮੁਲਤਾਨ ਦਾ ਤਾਜਦਾਰ ਸੀ । ਇਸ ਤੋਂ ਸਿੱਧ ਹੋਇਆ ਕਿ ਹੀਰ ਦੇ ਪੇਕੇ ਉਸ ਦੀ ਅਮਲਦਾਰੀ ਵਿਚ ਸਨ । ਫਜ਼ਲ ਸ਼ਾਹ ਦੇ ਅਦਲੀ ਰਾਜੇ ਦੇ ਰਾਜ ਦੀਆਂ ਹੱਦਾਂ ਦੱਸਣ ਵਿਚ ਵੀ ਇਕ ਭੇਦ ਸੀ ਜੋ ਕਹਾਣੀ ਦੇ ਅੰਤ ਤਕ ਪਹੁੰਚ ਕੇ ਹੀ ਖੁਲਦਾ ਹੈ । | ਫਜ਼ਲ ਸ਼ਾਹ ਨੇ ਅੰਦਲੀ ਰਾਜੇ ਦੇ ਅੰਤਮ ਫੈਸਲੇ ਪਿਛੋਂ ਹੀਰ ਰਾਂਝੇ ਦੇ ਝੰਗ ਪਹੁੰਚਣ ਦੀ ਵਿਆਖਿਆ ਵਾਰਿਸ ਤੋਂ ਓਪਰੇ ਤੇ ਨਿਰਾਲੇ ਢੰਗ ਦੀ ਕੀਤੀ ਹੈ । ਕਿਸ਼ਨ ਸਿੰਘ ਦੀ ਕਹਾਣੀ ਵਿਚ ਇਸ ਪੜਾ ਦੀਆਂ ਕੁਝ ਇਕ ਵੱਖਰ ਭਰਪੂਰ ਗੱਲਾਂ ਇਸ ਤਰਾਂ ਆਈਆਂ ਹਨ । ਬਾਗ ਵਿਚ ਧੂਣੀ ਰਮਾ ਕੇ ਬੈਠੇ ਜੋਗੀ ਰਾਂਝੇ ਨੂੰ ਇਕ ਫਕੀਰ ਮਿਲਦਾ ਹੈ ਜੋ ਉਸ ਨੂੰ ਧਰਮ ਕਰਮ ਵਿਚ ਪਰਪੱਕ ਰਹਿਣ ਅਤੇ ਹੀਰ ਦਾ ਖਿਆਲ ਛੱਡਣ ਦਾ ਉਪਦੇਸ਼ ਦਿੰਦਾ ਹੈ । | ਬੁਢਾ ਇਕ ਫਕੀਰ ਸੀ ਉਥੇ ਪਹੁੰਚਾ ਆ । (ਕਿਸ਼ਨ ਸਿੰਘ) ਉਹ ਉਸ ਨੂੰ ਰੰਨਾਂ ਤੋਂ ਵਰਜਦਾ ਹੈ, ਬੜੀਆਂ ਸਮਝੀਣੀਆਂ ਦੇਂਦਾ ਹੈ ਪਰ ਰਾਂਝਾ ਬੜਾ ਅਮੋੜ ਸਿਧ ਹੁੰਦਾ ਹੈ | ਅਜਿਹੀ ਗੱਲ ਕਿਸੇ ਹੋਰ ਕਿੱਸਾਕਾਰ ਨੇ ਨਹੀਂ ਲਿਖੀ । ਕੁੜੀਆਂ ਜਦ ਬਾਗ ਵਿਚ ਖਰਮਸਤੀ ਕਰਦੀਆਂ ਹਨ ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਜੋਗੀ ਕੋਈ ਹੋਰ ਨਹੀਂ, ਹੀਰ ਦਾ ਪੁਰਾਣਾ ਚਾਹਵਾਨ ਹੀ ਹੈ : ਆਖਣ ਆਸ਼ਕ ਹੀਰ ਦਾ ਏਥੇ ਬੈਠਾ ਆ । (ਕਿਸ਼ਨ ਸਿੰਘ) ਕਿਸ਼ਨ ਸਿੰਘ ਨੇ ਲਿਖਿਆ ਹੈ ਕਿ ਕਲਾਂ ਦੇ ਕਹਿਣ ਤੇ ਹੀਰ ਰਾਂਝੇ ਕੋਲ ਇਕੱਲਾ ਮਿਲਣ ਜਾਂਦੀ ਹੈ ਤੇ ਵਾਪਸੀ ਤੇ ਸਹਿਤੀ ਨੂੰ ਦਸਦੀ ਹੈ ਕਿ ਕਾਲੇ ਬਾਗ ਵਾਲ ਜੋਗ ਮੰਰਾ ਮਿਤਰ ਰਾਂਝਾ ਹੀ ਹੈ । ਜਦ ਹੀਰ ਤੇ ਸਹਿਤੀ ਨੇ ਮਿਲ ਕੇ ਰਾਂਝੇ ਕੋਲੋਂ ਹੈ | ਜਦ ਹੀਰ ਦਸਦੀ ਹੈ ਕਿ ਆਖੋ ਕੋਲ ਇਕੱਲੀ ੫੬