ਪੰਨਾ:Alochana Magazine March 1958.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਠ ਸਿਆਲਾਂ ਦੀ ਧੀ ਦੇ ਹੁਸਨ ਨੂੰ ਭੜਕੀਲੇ ਸ਼ਬਦਾਂ ਰਾਹੀਂ ਬਿਆਨਣ ਦੀ ਗੁਸਤਾਖੀ ਵੀ ਨਹੀਂ ਕਰਨੀ ਚਾਹੁੰਦਾ ਸੀ, ਇਸ ਲਈ ਉਸ ਨੇ ਆਪਣੀ ਕਲਾਤਮਕ ਸੂਝ ਨਾਲ ਸਾਖੀਆਂ ਜੋੜ ਕੇ ਹੀਰ ਦੇ ਆਚਰਣ ਨੂੰ ਵਲਵੇਂ ਢੰਗ ਨਾਲ ਸ਼ਿੰਗਾਰਨ ਦਾ ਤਰੱਦਦ ਕੀਤਾ ਹੈ।

ਇਹ ਹੀਰ ਦੇ ਹੁਸਨ ਦੀ ਸ਼ੁਹਰਤ ਦਾ ਹੀ ਫਲ ਸੀ ਕਿ ਅਜੇ ਉਹ ਦੋ ਵਰ੍ਹਿਆਂ ਦੀ ਹੀ ਹੋਈ ਸੀ ਕਿ ਖੇੜਿਆਂ ਜਿਹੇ ਅਮੀਰ ਖਾਨਦਾਨ ਵਲੋਂ ਕੁੜਮਾਈ ਲਈ ਖਤ ਆਉਣੇ ਸ਼ੁਰੂ ਹੋ ਗਏ। ਦਮੋਦਰ ਨੇ ਹੀਰ ਦੀ ਕੁੜਮਾਈ ਨੂੰ ਵਿਆਹ ਵਾਲੀ ਚੜ੍ਹਤ ਨਾਲ ਪੇਸ਼ ਕੀਤਾ ਹੈ। ਖੇੜੇ ਬਾਕਾਇਦਾ ਸ਼ਸਤਰ ਸਜਾ ਕੇ ਸ਼ਤਰ ਤੇ ਘੋੜ-ਸਵਾਰ ਹੋ ਕੇ ਝੰਗ ਆਉਂਦੇ ਹਨ। ਢੋਲ-ਢਮੱਕੇ, ਭੇਰੀ-ਸ਼ਹਿਨਾਈ ਦੀਆਂ ਧੁਨਾਂ ਉੱਠਦੀਆਂ ਹਨ। ਚੂਚਕ ਵਲੋਂ ਘਿਉ, ਖੰਡ, ਗੁੜ ਤੇ ਮੈਦਾ ਖੇੜਿਆਂ ਲਈ ਅਤੇ ਦਾਣਾ ਤੇ ਘਾਹ ਸਵਾਰੀਆਂ ਲਈ ਖੁਲ੍ਹਾ ਡੁੱਲ੍ਹਾ ਵਰਤਾਇਆ ਜਾਂਦਾ ਹੈ। ਇਉ ਕੁੜਮਾਈ ਦੇ ਸਿਰਲੇਖ ਹੇਠ ਕਵੀ ਨੇ ਚੂਚਕ ਦੀ ਅਮੀਰੀ ਤੇ ਹੀਰ ਦੇ ਹੁਸਨ ਨੂੰ ਇਕ ਸਮੇਂ ਉਭਾਰਨ ਦਾ ਜਤਨ ਕੀਤਾ ਹੈ।

ਲੜਾਈ ਦੀ ਕਹਾਣੀ ਵਿਚ ਹੀਰ ਨੂੰ ੩੬੦ ਸਹੇਲੀਆਂ ਦੀ ਮੁਰਹਿਲਣ, ਉਨਾਂ ਦੇ ਦਿਲਾਂ ਦੀ ਮਾਲਕਣ, ਨਿਆਸਰਿਆਂ ਨੂੰ ਆਸਰਾ ਦੇਣ ਵਾਲੀ ਸ਼ਰਨ-ਪਾਲਕ ਅਤੇ ਤਲਵਾਰ ਦੀ ਧਾਰ ਤੇ ਖੇਡਣ ਵਾਲੀ ਬੀਰੰਗਣਾ ਦੇ ਰੂਪ ਵਿਚ ਪੇਸ਼ ਕੀਤਾ ਹੈ। ਨੂਰ ਖਾਂ ਚੰਧੜ ਦੀ ਬੇੜੀ ਦਾ ਮਲਾਹ ਲੁਡਣ ਆਪਣੇ ਮਾਲਕ ਦੀ ਬਦ-ਸਲੂਕੀ ਤੋਂ ਤੰਗ ਆ ਹੀਰ ਦੀ ਸ਼ਰਨ ਲੈਂਦਾ ਹੈ ਅਤੇ 'ਜਿਉਂ ਜਾਣੇ ਤਿਉਂ ਲੱਜ ਤੁਧੇ' ਕਹਿ ਕੇ ਆਪਣਾ ਆਪ ਹੀਰ ਦੇ ਹਵਾਲੇ ਕਰ ਦੇਂਦਾ ਹੈ। ਨੂਰ ਖਾਂ ੩੬੦ ਸਵਾਰ ਲੈ ਕੇ ਮਲਾਹ ਤੇ ਬੇੜੀ ਨੂੰ ਮੜਾਉਣ ਲਈ ਚੜ੍ਹਾਈ ਕਰਦਾ ਹੈ। ਕੁੜੀਆਂ ਹੀਰ ਦੀ ਅਗਵਾਈ ਹੇਠ ਤਲਵਾਰਾਂ ਛਿਕ ਕੇ ਮੈਦਾਨ ਵਿਚ ਨਿੱਤਰ ਆਉਂਦੀਆਂ ਹਨ। ਕਵੀਆਂ ਨੇ ਹੀਰ ਨੂੰ ਨੂਰ ਖਾਂ ਚੰਧੜ ਨਾਲ ਆਹਮੋ-ਸਾਹਮਣੀ ਲੜਾਈ ਵਿਚ ਤਲਵਾਰ ਚਲਾਉਂਦਿਆਂ ਵਿਖਾਇਆ ਹੈ ਅਤੇ ਹੀਰ ਦੀ ਵਾਹੀ ਤਲਵਾਰ ਨਾਲ ਨੂਰ ਖਾਂ ਦਾ ਕਾਰਟੂਨ ਬਣਾ ਵਿਖਇਆ ਹੈ:

'ਹੀਰੇ ਧ੍ਰਰ ਕਰ ਮਾਰੀ ਮਿਸਰੀ, ਸਿਰ ਨੂਰ ਦੇ ਸੱਟੀ।
ਆਈ ਰਾਸ ਨਾ,ਗਈ ਘੂਸਾਵੀਂ, ਧਰਤੀ ਰੱਤ ਬਰੱਤੀ।
ਅੱਧਾ ਧੜ ਹੱਨੇ ਵਿਚ ਫਾਥਾ, ਅੱਧਾ ਚੱਠਾ ਧਰਤੀ।
ਆਖ ਦਮੋਦਰ ਕੀਕਣ ਦਿਸੇ,ਜਿਉਂ ਧੋਬੀ ਸੁਥਣ ਘੱਤੀ।'

ਇਸ ਲੜਾਈ ਨੂੰ ਵਾਰ ਵਾਲੀ ਦਿੱਖ ਨਾਲ ਬਿਆਨਿਆ ਗਇਆ ਹੈ, ਜਿਸ ਵਿਚ ੧੨ ਚੰਧੜ ਤੇ ੮ ਕੁੜੀਆਂ ਕੰਮ ਆਈਆਂ ਦਸੀਆਂ ਹਨ। ਸ਼ਾਇਰ ਨੇ ਹੀਰ ਦੀ ਬਹਾਦਰੀ ਨੂੰ ਚਾਰ ਚੰਦ ਲਾਉਣ ਲਈ ਲਿਖਿਆ ਹੈ ਕਿ ਜਦੋਂ ਭਰਾਵਾਂ ਨੂੰ ਲੜਾਈ