ਪੰਨਾ:Alochana Magazine March 1958.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

' ਹਵੇਂ । ਹੁਣ ਹੀਰ ਨੇ ਰਾਂਝੇ ਨੂੰ ਕਹਿਆ ਕਿ ਜਦ ਸਾਡੇ ਕੋਲ ਸ਼ਾਹੀ ਪਰਵਾਨਾ ਹੈ, ਉਹਨਾਂ ਨੂੰ ਕੋਈ ਕੀ ਕਹਿ ਸਕਦਾ ਹੈ । ਫਜ਼ਲ ਸ਼ਾਹ ਪਹਿਲੇ ਦਸ ਚੁਕਾ ਹੈ ਕਿ ਝੰਗ ਅਦ ਰਾਜੇ ਦੇ ਰਾਜ ਵਿਚ ਸ਼ਾਮਲ ਸੀ, ਇਸ ਲਈ ਝੰਗ ਵਿਚ ਉਸ ਦੇ ਫਰਮਾਨ ਦੀ ਅਦੂਲੀ ਕਿਵੇਂ ਹੋ ਸਕਦੀ ਸੀ । ਇਹੋ ਸੋਚ ਹੀਰ ਨੇ ਰਾਂਝੇ ਨੂੰ ਆਖਿਆ ਬਾਪ ਦੇਖ ਫਰਮਾਨ ਸੁਲਤਾਨ ਸੰਦਾ। ਹਥੀਂ ਦੇਸੀ ਆ ਅਕ ਪੜਾਂ ਸਾਈ। (ਫਜ਼ਲ ਸ਼ਾਹ) . ਕਿਉਂ ਜੁ ਐਵੇਂ ਗਈ ਤਾਂ ਮੁਝ ਉਧਾਲ ਕਹਿ ਸਨ | ਤੇਰੀਆਂ ਭਾਬੀਆਂ ਬੋਲੀਆਂ ਲਾ ਸਾਈਂ । (ਫਜ਼ਲ ਸ਼ਾਹ) ੩ਰੀ ਵਾਸੀਆਂ ਨੂੰ ਇਸ ਸਾਰੇ ਬਿਰਤਾਂਤ ਦਾ ਪਤਾ ਨਹੀਂ ਹੁੰਦਾ, ਇਸ ਲਈ ਜਦ ਉਹ ਹੀਰ ਦੇ ਨਾਲ ਰਾਝੇ ਨੂੰ ਝੰਗ ਵਿਚ ਆਉਂਦੇ ਦੇਖਦੇ ਹਨ ਤਾਂ ਸਮਝਦੇ ਹਨ - ਸ਼ਾਇਦ ਖੇੜਿਆਂ ਨੇ ਘਰ ਦਾ ਸਮਝ ਕਾਮਾ, ਦਿਤਾ ਹੀਰ ਦੇ ਸੰਗ ਭਿਜਾ ਸਾਈਂ। ਫਜ਼ਲ ਸ਼ਾਹ) ਦਸਿਆ ਹੈ ਕਿ ਚੂਚਕ ਨੇ ਸ਼ਾਹੀ ਫਰਮਾਨ ਪੜਿਆਂ ਤੇ ਅੱਖਾਂ ਨਾਲ ਲਾਇਆ, ਰਾਂਝੇ ਨੂੰ ਨਹਾ ਧੁਆ ਕੇ ਨਵੀਂ ਪੁਸ਼ਾਕ ਪੁਆਈ ਤੋਂ ਤਖਤ ਹਜ਼ਾਰੇ ਨੂੰ ਜੰਝ ਲੈ ਕੇ ਆਉਣ ਲਈ ਤੋਰ ਦਿੱਤਾ। ਇਧਰ ਰਾਂਝੇ ਨੂੰ ਗਾਨਾ ਬੰਨ੍ਹ ਮਾਈਏਂ ਪਾ ਦਿਤਾ ਗਇਆ, ਉਧਰ ਕੈਦੋਂ ਨੇ ਹੀਰ ਨੂੰ ਜਾ ਖਬਰ ਸੁਣਾਈ ਕਿ ਰਾਂਝੇ ਨੂੰ ਖੋੜਿਆਂ ਨੇ ਕਤਲ ਕਰ ਦਿਤਾ ਹੈ, ਹੀਰ ਜ਼ੌ ਮਾਰ ਦਿੱਤਾ ਜਾਂਦਾ ਹੈ । ਉਸ ਨੂੰ ਮੁਆਣੇ ਲਾਗੇ ਦਫਨਾਇਆ ਜਾਂਦਾ ਹੈ । ਵਟਣਾ ਮਲਵਾ ਰਹੇ ਰਾਂਝੇ ਨੂੰ ਵਰਤ ਗਏ ਭਾਣੇ ਬਾਰੇ ਤਾਰ ਖੜਕਦੀ ਹੈ ਤੇ ਉਹ ਰੋਣਾ ਧੋਣਾ ਸ਼ੁਰੂ ਕਰ ਦੇਂਦਾ ਹੈ । ਇਸ ਨੂੰ ਲੋਕਾਂ ਨੇ ਸ਼ੁਦਾ ਜਾਣਿਆ । ਸਤੇ ਰਾਂਝੇ ਕੋਲ ਹੀਰ ਦੀ ਰੁਹ ਪਹੁੰਚਦੀ ਹੈ । ਰਾਂਝੇ ਦੇ ਦਿਮਾਗ ਦੇ ਫਿਰ ਜਾਣ ਕਰ ਕੇ ਬਰਾਤ ਸਾਹੇ ਤੇ ਤੁਰ ਨਹੀਂ ਸਕਦੀ । ਏਨੇ ਨੂੰ ਚੂਚਕ ਦਾ ਲਾਗੀ ਹੀਰ ਦੀ ਮੌਤ ਦੀ ਮਨਹੂਸ ਖਬਰ ਲੈ ਕੇ ਤਖਤ ਹਜ਼ਾਰੇ ਪਹੁੰਚ ਜਾਂਦਾ ਹੈ, ਤਾਂਝਾ ਮੰਦੇ ਹਾਲ ਹੀਰ ਦੀ ' ਕਬਰ ਤਕ ਪਹੁੰਚ ਕੇ ਉਸ ਵਿਚ ਡਿਗ ਪੈਂਦਾ ਹੈ, ਕਬਰ ਮੂੰਹ ਖੋਲ੍ਹ ਕੇ ਰਾਂਝੇ ਦੇ ਸਰੀਰ ਨੂੰ ਕਬੂਲ ਕਰਦੀ ਹੈ । ੫੯