ਪੰਨਾ:Alochana Magazine March 1958.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫਜ਼ਲ ਸ਼ਾਹ ਦੇ ਕੀਤੇ ਕਰੁਣਾ ਭਰਪੂਰ ਅੰਤ ਵਿਚ ਕੈਦ ਦੇ ਖੋਰ ਦਾ ਹਥ ਨਿਰਨਕਾਰ ਹੈ, ਵਾਰਿਸ ਵਾਂਗ ਬਰਾਦਰੀ ਦੀ ਸਮੁਚੀ ਅਣਖ ਦਾ ਸਵਾਲ ਨਹੀਂ। ਕਿਸ਼ਨ ਸਿੰਘ ਆਰਿਫ ਨੇ ਕਰਾਮਾਤ ਤੇ ਮੁਹਜਜੇ ਨੂੰ ਕਹਾਣੀ ਬਿਆਨ ਵਿਚ ਬਹੁਤ ਹਦ ਤਕ ਕਢ ਦਿਤਾ ਹੈ। ਅਦਲੀ ਰਾਜੇ ਦੇ ਰਵਾਇਤੀ ਇਨਸਾਫ ਤੋਂ ਬਚਣ ਲਈ ਕਿਸ਼ਨ ਸਿੰਘ ਨੂੰ ਵੀ ਅੰਤ ਕਰਾਮਾਤ ਦਾ ਸਹਾਰਾ ਲੈਣਾ ਪੈ ਹੀ ਗਇਆ, ਪਰ ਏਥੇ ਵੀ ਉਸ ਨੇ ਕਰਾਮਾਤ ਦਾ ਰੰਗ ਬਹੁਤ ਨਰਮ ਕਰ ਦਿਤਾ ਹੈ : ਸੁਤਾ ਰਾਜਾ ਰਾਤ ਨੂੰ ਪਇਆ ਕਲੇਜੇ ਸੁਲ । ਪੀਰਾਂ ਕਹਿਆ ਖਾਬ ਵਿਚ ਸਦਕਾ ਰਬ ਰਸੂਲ | ਹੀਰ ਰਾਂਝੇ ਨੂੰ ਲੈ ਦੇ, ਉਜਰ ਨ ਕਰਨਾ ਮੁਲ । ਤੇ ਤੀਜੀ ਗਲ ਫ਼ਜਰੇ ਰਾਜਾ ਉਠਿਆ ਪੈ ਗਇਆ ਹੋਰ ਧਮੂਲ । ਲੱਗੀ ਅੱਗ ਮਹੱਲ ਨੂੰ... ... ... ...(ਕਿਸ਼ਨ ਸਿੰਘ) ਇਹਨ। ਅਣਹੋਣੀਆਂ ਘਟਨਾਵਾਂ ਬਾਰੇ ਇਹ ਗੱਲ ਖਾਸ ਧਿਆਨ ਯੋਗ ਹੈ ਕਿ ਇਹ ਦੁਰਘਟਨਾਵਾਂ ਹੀਰ ਜਾਂ ਰਾਂਝੇ ਦੇ ਸਰਾਪ ਨਾਲ ਨਹੀਂ ਹੋਈਆਂ । ਪੀਰਾਂ ਦਾ ਸੁਫਨੇ ਵਿਚ ਆਉਣਾ ਤੇ ਕੋਈ ਗਲ ਕਹਿਣਾ ਚਮਤਕਾਰੀ ਗਲ ਨਹੀਂ, ਅਜਿਹਾ ਹੋ ਸਕਦਾ ਹੈ । ਸੁਲ ਉਠਣਾ ਵੀ ਅਚਾਨਕ ਹੋ ਸਕਣ ਵਾਲੀ ਗਲ ਹੈ, ਇਸੇ ਤਰਾਂ ਮਹੱਲ ਨੂੰ ਸਹਿਵਨ ਵੀ ਅੱਗ ਲਗ ਸਕਦੀ ਹੈ । ਚਮਤਕਾਰੀ ਗਲ ਇਹਨਾਂ ਤਿੰਨਾਂ ਘਟਨਾਵਾਂ ਦਾ ਮੌਕਾ-ਮੇਲ ਹੈ । ਕਿਸ਼ਨ ਸਿੰਘ ਨੇ ਇਸ ਸਾਰੀ ਕਹਾਣੀ ਦੀ ਉਸਾਰੀ ਵਿਚ ਪਹਿਲੀ ਵਾਰੀ ਮੌਕਾ-ਮੇਲ ਤੋਂ ਕੰਮ ਲਇਆ ਹੈ । ਵਿਜੈਈ ਜੋੜੀ ਝੰਗ ਨੂੰ ਕਿਉਂ ਗਈ, ਇਸ ਬਾਰੇ ਫ਼ਜ਼ਲ ਸ਼ਾਹ ਦੀ ਵਿਆਖਿਆ ਆ ਚੁਕੀ ਹੈ ਜੋ ਕਾਫੀ ਮੰਨਣ ਯੋਗ ਹੈ । ਕਿਸ਼ਨ ਸਿੰਘ ਨੇ ਕਥਾ ਨੂੰ ਇਸ ਤਰਾਂ ਸਮੇਟਿਆ ਹੈ । ਹੀਰ ਰਾਂਝੇ ਦੇ ਖਹਿੜੇ ਪੈਂਦੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਮਿਲਣ ਜ਼ਰੂਰ ਜਾਵੇਗੀ, ਰਾਂਝਾ ਉਸ ਨੂੰ ਮੂਰਖ-ਮਤ ਆਖਦਾ ਹੈ ਤੇ ਵਰਜਦਾ ਹੈ ਪਰ ਹੀਰ ਬਹੁਤ ਹੀ ਤਰਲੇ ਕਰਦੀ ਹੈ । ਉਸ ਵਿਚ ਮਾਪਿਆਂ ਦਾ ਤੇ ਵਤਨਾਂ ਦਾ ਬੇਕਾਬੂ ਹਾਲਤ ਵਿਚ ਜਾਗ ਪੈਂਦਾ ਹੈ ਤੇ ਉਸ ਨੂੰ ਤਾਂ ਬਾਪ ਦੀ ਸੁਹਿਰਦਤਾ ਤੇ ਵਿਸ਼ਵਾਸ ਹੈ । | ਮਾਪੇ ਕਦੀ ਨਾ ਮਾਰਦੇ, ਹਥੀਂ ਪੁਤਰ ਧੀ । ਇਹ ਜੋੜੀ ਮੰਘਿਆਣੇ ਪਹੁੰਚ ਜਾਂਦੀ ਹੈ । ਪਤਾ ਲਗਣ ਤੇ ਮਾਂ ਪਿਓ ਦੋਨੇ (ਕਿਸ਼ਨ ਸਿੰਘ) ਮੰਘਿਆਣੇ ਪਹੁੰਚਦੇ ਹਨ । ਮਲਕੀ ਨੇ ਕਹਿਆ ਕਿ ਰਾਂਝਾ ਏਥੇ ਹੀ ਰਹੇ, ਹੀਰ ਉਹਦੇ ਨਾਲ ਚਲੇ ਤੇ ਦੋ ਦਿਨ ਰਹਿ ਕੇ ਮੁੜ ਆਏ । ਹੀਰ ਇਕੱਲੀ ਝੰਗ ਚਲੀ ਜਾਂਦੀ ੬੦