ਪੰਨਾ:Alochana Magazine March 1958.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਖਿਆ ਹੈ । ਚੂਚਕ ਖੁਦ ਭਾਈਚਾਰੇ ਵਿਚ ਹੀਰ ਨੂੰ ਖਤਮ ਕਰਨ ਦਾ ਮਤ: ਰਖਦਾ ਹੈ :- ਰਲ ਕੇ , ਪੰਚਾਇਤਾਂ ਸਲਾਹ ਕੀਤੀ ਚੂਚਕੇ ਨੇ । ਕੌਣ ਤਦਬੀਰ ਨਾਲ ਹੀਰ ਨੂੰ ਗੁਜ਼ਾਰੀਏ । ਅਜ ਤਕ ਰਾਂਝਿਆਂ ਦੇ ਨਾਂਲ ਨੇ ਵਿਚਾਰ ਸਾਡਾ । ਮੋਰ ਹੈ ਪਸੰਦ ਜਾਨੇ ਹੀਰ ਤਾਈਂ ਮਾਰੀਏ ! ਭਗਵਾਨ ਸਿੰਘ) ਪਰ ਅਸੀਂ ਤੁਲਨਾਤਮਕ ਢੰਗ ਨਾਲ ਫ਼ਜ਼ਲ ਖ਼ਾਹ, ਭਗਵਾਨ ਸਿੰਘ ਤੇ ਕਿਸ਼ਨ fਸਿੰਘ ਆਰਿਫ਼ ਰਚਿਤ ਹੀਰਾਂ ਦੀਆਂ ਗੋਂਦਾਂ ਦੀ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਹੈ । ਕਿਹੜੇ ਕਿਹੜੇ ਮਹੱਤਵ-ਪੂਰਣ ਤੇ ਘਟ ਜਾਂ ਵਧ ਸਾਰਥਕ ਸਿਮਤਾਂ ਵਿਚ ਇਨਾਂ ਕਿੱਸਾਕਾਰਾਂ ਨੇ ਰਾਂਝੇ ਹੀਰ ਦੀ ਪ੍ਰਚਲਿਤ ਪ੍ਰੇਮ ਕਥਾ ਨੂੰ ਵੇਲਾਇਆ, ਵਧਾਇਆ, ਘਟਾਇਆ ਤੇ ਉਸਾਰਿਆ, ਇਸ ਦੀ ਵਿਸ਼ੇਸ਼ ਘਟਨਾਵਾਂ ਦੇ ਆਧਾਰ ਤੇ ਵਿਚਾਰ ਕੀਤੀ ਹੈ । ਕੁਝ ਗੱਲਾਂ ਪਰਤੱਖ ਹੋਈਆਂ ਹਨ । ਪਹਿਲੀ ਇਹ ਕਿ ਪਿਛਲਵਰਤੀ ਕਿੱਸਾਕਾਰ ਆਪਣੇ ਪ੍ਰਸਿਧ ਪਹਿਲਵਰਤੀਆਂ ਤੋਂ ਬਹੁਤ ਵੱਡੀ ਹਦ ਤਕ ਪ੍ਰਭਾਵਿਤ ਹੁੰਦੇ ਹਨ । ਇਸ ਤਰਾਂ ਉਹਨਾਂ ਦੀਆਂ ਰਚਨਾਵਾਂ ਤੇ ਪਿਛਲੇ ਅਸਰ ਪੈਂਦੇ ਅਤੇ ਅੱਗੇ ਤੋਂ ਅੱਗੇ ਤੁਰਦੇ ਜਾਂਦੇ ਹਨ । ਦਹੀ ਗਲ ਲੇਖਕ ਦਾ ਮਨੋਵਿਗਿਆਨਕ ਤੇ ਸਮੇਂ ਦੀ ਸਥਿਤੀ ਦਾ ਪ੍ਰਸੰਗ ਹੈ । ਨਿਜੀ ਤੇ ਸਮੇਂ ਦੇ ਸੰਸਕਾਰਾਂ ਦਾ ਅਸਰ ਵੀ ਬਹੁਤ ਪੈਂਦਾ ਹੈ ਅਤੇ ਨਾਲ ਉੱਚਾ ਉਠਣਾ ਕਠਣ ਹੈ । ਵਾਰਿਸ ਨੇ ਜਾਣ ਬੁਝ ਕੇ ਹੀਰ-ਕਬਾ ਨੂੰ ਦੁਖਾਂਤ ਵਿਚ ਸਮੇਟਿਆ ਜਾਪਦਾ ਹੈ ਜਿਸ ਦੇ ਲਈ ਪੀਰਾਂ ਦੀਆਂ ਅਸੀਸਾਂ ਨੂੰ ਝੂਠ ਆਉਣਾ ਪਇਆ, ਰਾਂਝੇ ਦੀ ਚਮਤਕਾਰੀ ਸ਼ਕਤੀ ਨੂੰ ਵੀ ਨਿਸਫ਼ਲ ਸਧ ਕਰਨਾ ਪਇਆ | ਵਾਰਿਸ ਦੇ ਕਿੱਸਾ ਰਚਣ ਦਾ ਮਨੋਰਥ ਜੋ ਵੀ ਸੀ, ਭਗਵਾਨ ਸਿੰਘ ਦਾ ਉਸ ਤੋਂ ਵਖਰਾ ਨਹੀਂ ਜਾਪਦਾ ਹੈ ਪਰ ਵਜ਼ਲ ਸ਼ਾਹ ਤੇ ਕਿਸ਼ਨ ਸਿੰਘ ਆਰਿਫ਼ ਦੇ ਸੁਭਾ ਵਖਰੇ ਸਨ, ਇਸ ਲਈ ਉਹਨਾਂ ਨੇ ਇਸ ਕਿੱਸੇ ਨੂੰ ਲਿਖਣ ਲੱਗੇ ਨਵੇਂ ਮਨੋਰਥ ਮਿਥੇ ਅਤੇ ਉਹਨਾਂ ਮਨੋਰਥਾਂ ਅਨੁਸਾਰ ਕਿੱਸੇ ਦੀਆਂ ਘਟਨਾਵਾਂ ਵਿਚ ਕਈ ਮਹੱਤਵ-ਪੂਰਣ ਤਬਦੀਲੀਆਂ ਕੀਤੀਆਂ । ਲੇਖਕ ਦੇ ਸੁਭਾ ਤੇ ਵਿਚਾਰ ਦਾ ਬਹੁਤ ਅਸਰ ਪੈਂਦਾ ਹੈ । ਫਜ਼ਲ ਸ਼ਾਹ ਮੌਲਵੀਆਂ ਦਾ ਆਦਰੀ ਜਾਪਦਾ ਹੈ । ਉਹ ਮਸੀਤ ਦੇ ਮੌਲਵੀ ਨੂੰ ਆਪਣੀ ਰੁਚੀ ਅਨੁਸਾਰ ਬੜਾ ਨੇਕ ਤੇ ਵਿਦਵਤ-ਪ੍ਰੇਮੀ, ਮਨੁਖ ਸੇਵਕ ਸੁਭਾ ਵਾਲਾ ਚਿਤਰਦਾ ਹੈ, ਸਿਟਾ ਰੂਪ ਰਾਂਝੇ ਦੀ ਉਸ ਨਾਲ ਲੜਾਈ ਨਹੀਂ ਹੁੰਦੀ । ਇਸੇ ਤਰਾਂ ੬੨