ਪੰਨਾ:Alochana Magazine March 1958.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੇ ਸਭ ਤੋਂ ਵਧ ਯਥਾਰਥ ਦਾ ਪੱਲਾ ਫੜਨ ਦੀ ਕੋਸ਼ਿਸ਼ ਕੀਤੀ, ਕਰਾਮਾਤ ਦੇ ਯੋਗ ਨੂੰ ਬੇਲੁਮ ਕਰ ਦਿੱਤਾ ਤੇ ਕਹਾਣੀ ਦੇ ਹਰ ਮੋੜ ਨੂੰ ਮੰਤਰ ਜੰਤਰ ਤੇ ਕਰਾਮਾਤੀ ਸ਼ਕਤੀ ਦੇ ਸਹਾਰੇ ਤੋਂ ਬਗੈਰ ਸੁਭਾਵਿਕ ਪੱਧਰ ਤੇ ਕਾਇਮ ਕੀਤਾ । ਉਸ ਦੇ ਪਾਤਰਾਂ ਦੇ ਸੁਭਾ ਉਸਾਰੀ ਵਿਚ ਵੀ ਆਪ-ਵਿਰੋਧ ਨਹੀਂ ਤੇ ਉਸ ਦੀਆਂ ਘਟਨਾਵਾਂ ਇਸ ਨਿਆਇਸ਼ੀਲ ਸੁਭਾ ਉਸਾਰੀ ਨੂੰ ਨਿਭਾਉਣ ਯੋਗ ਹਨ । ਵਾਰਿਸ ਦੀ ਹੀਰ ਪਹਿਲੇ ਰਾਂਝੇ ਨਾਲ ਨਸ ਜਾਣ ਨੂੰ ਨਜਾਤ ਦਾ ਇਕੋ ਰਾਹ ਸਮਝਦੀ ਸੀ ਤੇ ਰਾਂਝਾ ਉਸ ਆਪਤ ਕਾਲ ਵਿਚ ਵੀ ਬਾਕਾਇਦਾ ਸ਼ਾਦੀ ਦੇ ਸੁਪਨੇ ਲੈ ਰਹਿਆ ਸੀ, ਉਥੇ ਵਿਆਹ ਹੋ ਣ ਪਛੋਂ ਰਾਂਝਾ ਉਧਾਲੇ ਦੋ ਹਕ ਵਿਚ ਹੋ ਜਾਂਦਾ ਹੈ, ਹੀਰ ਨੂੰ ਅਦਲੀ ਦੇ ਦਰਬਾਰ ਪਤ ਕਰਨ ਪਿਛੋਂ ਹੀਰ ਜੇਹੀ ਸਿਆਣੀ ਤੇ ਸੂਝਵਾਨ, ਉਪਯੋਗਣ ਕੁੜੀ ਮਲੋ ਮੱਲੀ ਮੌਤ ਨੂੰ ਅਵਾਜ਼ਾਂ ਦੇਂਦੀ ਹੈ ਤੇ ਉਧਾਲ ਕਹਾ ਕੇ ਤਖਤ ਹਜ਼ਾਰੇ ਜਾਣ ਲਈ ਤਿਆਰ ਨਹੀਂ। ਇਸ ਦੇ ਉਲਟ ਕਿਸ਼ਨ ਸਿੰਘ ਨੇ ਸ਼ੁਰੂ ਤੋਂ ਹੀ ਹੀਰ ਨੂੰ ਘਰੋਂ ਰਾਂਝੇ ਨਾਲ ਨਸ ਜਾਣ ਦੇ ਵਿਰੁਧ ਦਿਖਾਇਆ ਹੈ, ਰਾਂਝਾ ਹੀਰ ਦੇ ਰੰਗਪੁਰ ਜ ਜਾਣ ਤੋਂ ਪਹਿਲੋਂ ਅਨੇਕਾਂ ਵਾਰ ਉਸ ਨੂੰ ਨੱਸਣ ਦੀ ਪ੍ਰੇਰਣਾ ਕਰਦਾ ਹੈ, ਸਗੋਂ ਉਸ ਦੇ ਉਧਲ ਸਕਣ ਨੂੰ ਉਸ ਦੇ ਸਦਕ ਦੀ ਕਸਵੱਟੀ ਵਾਂਗ ਸਮਝਦਾ ਹੈ, ਪਰ ਹੀਰ ਮਜਬੂਰ ਹੈ । ਕਿਸ਼ਨ ਸਿੰਘ ਨੇ ਹੀਰ ਨੂੰ ਯਥਾਰਥਕ ਪਾਤਰ ਦਸਿਆ ਹੈ, ਜਿਸ ਵਿਚ ਆਦਰਸ਼ਵਾਦ ਦੀ ਪੁਰਣ ਅਣਹੋਂਦ ਹੈ । ਇਸ ਤਰਾਂ ਦੇ ਸੁਭਾ-ਚਿਤਰਣ ਦੇ ਫਰਕਾਂ · ਹੈ ਕਿ ਬਨ ਸਿੰਘ ਨੂੰ ਬਹੁਤ ਸਾਰੀਆਂ ਨਵੀਆਂ ਉਪ-ਘਟਨਾਵਾਂ ਤੇ ਵਾਕਿਆਤ ਘੜਨ ਤੇ ਮਜਬੂਰ ਕਰ ਦਿਤਾ ਅਤੇ ਇਸੇ ਕਾਰਣ ਫਜ਼ਲ ਸ਼ਾਹ ਤੇ ਭਗਵਾਨ ਸਿੰਘ ਦੇ ਨੇ 3 ਕਿਸ਼ਨ ਸਿੰਘ ਨੇ ਹੀਰ ਦੀ ਕਹਾਣੀ ਵਿਚ ਬਹੁਤ ਵਧੇਰੇ ਘਾਟੇ ਵਾਧੇ ਕੀਤੇ ।

  1. 00000000000000000000000

ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰ ਬਣਕੇ ਆਪਣੀ ਮਾਤ-ਭਾਸ਼ਾ ਦੀ ਸੇਵਾ ਵਿੱਚ ਹਿੱਸਾ ਪਾਉ

  • 000000000000002

ਚੰਦਾ ਲਾਈਫ਼ ਮੈਂਬਰੀ ੧੦੫) ਰੁਪਏ ਕਿਸ ਨਾਲ ਇਕ ਸਾਲ ਵਿੱਚ) ੧੧੫) ਰੁਪਏ ਕਿਸਤਾਂ ਨਾਲ (ਦਸਾਂ ਸਾਲਾਂ ਵਿੱਚ) ੧੫੫) ਰੁਪਏ 100000000000000000000000+ ᎾᎾᎾᎾᎾᎾᎾᎾᎾᎾ &8