ਪੰਨਾ:Alochana Magazine March 1961.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬ ਰਖਲਾਫਤ, ਅਸਲਵਾਦ ਆਦਿਕ । ਇਜ ਹੀ ਮੁਹਾਵਰੇ ਤੋਂ ਵਿਰੁਧ, ਅਨਟਾਊ ਅਨੁਵਾਦ ਵੀ ਸਵੀਕਾਰ ਨਹੀਂ ਕਰਨੇ ਚਾਹੀਦੇ, ਜਿਵੇਂ ਜ਼ਿੰਦਗੀ ਅਮੀਰ ਹੋਣਾ, ਇਹ ਸਵਾਲ ਹੀ ਨਹੀਂ ਉਠਦਾ, ਜਿਥੇ ਤਕ ਇਸ ਦਾ ਸੰਬੰਧ ਹੈ, ਇਸ ਲਈ ਉਹ ਆਪ ਜ਼ਿਮੇਵਾਰ ਜਾਂ ਉਤਰਾਧਿਕਾਰੀ ਹੈ ਆਦਿ । ਇਹ ਭੁਲੱਣਾ ਨਹੀਂ ਚਾਹੀਦਾ ਕੇ ਇਹ ਸਾਰੀ ਚਰਚਾ ਅਜਿਹੀ ਸ਼ਬਦਾਵਲੀ ਨਾਲ ਸੰਬੰਧਿਤ ਹੈ ਜੋ ਭਾਸ਼ਾ ਨੂੰ ਵਿਚਾਰ ਅਤੇ ਕਲਪਨਾ ਦੇ ਪ੍ਰਗਟਾਉ ਲਈ ਵਧੇਰੇ ਵਿਸ਼ਾਲ, ਸੂਖਮ ਅਤੇ ਡੂੰਘੀ ਬਣਾਉਣ ਲਈ ਆਵੱਸ਼ਕ ਹੈ, ਅਤੇ ਭਾਵ-ਵਾਚਕ ਨਾਵਾਂ ਅਤੇ ਵਿਸ਼ੇਸ਼ਣਾਂ ਅਤੇ ਸਮਾਸਾਂ ਦੀ ਵਰਤੋਂ ਦੀ ਯਾਚਨਾ ਕਰਦੀ ਹੈ । ਨਿਤਾਪ੍ਰਤੀ ਦੀ ਬੋਲੀ ਲਈ ਪ੍ਰਚਲਿਤ ਸ਼ਬਦਾਵਲੀ ਕਾਫੀ ਸਮਝੀ ਜਾਣੀ ਚਾਹੀਦੀ ਹੈ । ਹ. ਜਾਂ ਤੇਹ ਅਤੇ ਤ੍ਰਿਸ਼ਨਾ ਵਿਚ ਅੰਤਰ ਹੈ ਤਿਨਾ ਮਨ ਅਤੇ ਅਤਮਾ ਦੀ ਹੁੰਦੀ ਹੈ ਪੰਜਾਬੀ ਵਿਚ ਅਤੇ ਹ ਜੀਭ ਅਤੇ ਤਾਲ ਦੀ । ਸੋਗ ਅਤੇ ਸ਼ੋਕ ਵਿਚ ਵੀ ਇਕ ਸੂਖਮ ਅੰਤਰ ਹੈ, ਇਸੇ ਤਰ੍ਹਾਂ ਹੀ ਖੇਤ ਅਤੇ ਖੇਤਰ ਵਿਚ । ਭਾਵ ਇਹ ਕਿ ਨਵੀਂ ਆਪਣਾਈ ਜਾ ਰਹੀ ਸ਼ਬਦਾਵਲੀ ਦਾ ਘੇਰਾ ਬੰਧਕ, ਦਾਰਸ਼ਨਿਕ, ਵਿਗਿਆਨਕ ਖੇਤਰਾਂ ਨਾਲ ਵਿਸ਼ੇਸ਼ ਸੰਬੰਧ ਰਖਣ ਵਾਲਾ ਹੋਵੇ । ਸਾਧਾਰਨ ਲੋੜਾਂ ਲਈ ਸਾਧਾਰਣ ਪ੍ਰਚਲਿਤ ਸ਼ਬਦਾਂ ਨੂੰ ਤਿਆਗ ਕੇ ਨਵੇਂ ਸੰਸਕ੍ਰਿਤ ਤੋਂ ਹੁਣ ਕੀਤੇ ਹੋਏ ਸ਼ਬਦ ਵਰਤਨਾ ਉਹਨਾਂ ਦਿਆਂ ਲੇਖਕਾਂ ਨੂੰ ਕਟਾਖ਼ਸ਼ ਅਤੇ ਸਿੱਠ ਦਾ ਨਿਸ਼ਾਨਾ ਬਣਾਵੇਗਾ, ਜਿਸ ਦਾ ਦੋਸ਼ ਉਹ ਦੂਜਿਆਂ ਨੂੰ ਨਹੀਂ ਦੇ ਸਕਦੇ । (€) ਲੇਖ ਨੂੰ ਸਮਾਪਤ ਕਰਨ ਤੋਂ ਪਹਿਲਾਂ ਮੈਂ ਇਕ ਦੋ ਗਲਾਂ ਫਾਰਸੀ, ਅਰਬੀ ਸ਼ਬਦਾਵਲੀ ਦੇ ਪ੍ਰਯੋਗ ਬਾਰੇ ਆਖਣਾ ਚਹੁੰਦਾ ਹਾਂ । ਹਿੰਦੀ ਵਾਲੇ ਪ੍ਰਬਲ ਅਤੇ ਸਫਲ ਯਤਨ ਨਾਲ ਫਾਰਸੀ ਅਰਬੀ ਸ਼ਬਦਾਵਲੀ ਨੂੰ ਲਗ ਪਗ ਪੂਰੀ ਮਿਤ ਵਿਚ ਆਪਣੀ ਬੋਲੀ ਵਿਚੋਂ ਕਢ ਰਹੇ ਹਨ । ਮੈਂ ਉਹਨਾਂ ਦੇ ਇਸ ਯਤਨ ਬਾਰੇ ਕੁਛ ਰਾਇ ਨਹੀਂ ਦੇ ਸਕਦਾ । ਪੰਜਾਬੀ ਵਿਚ ਫਾਰਸੀ ਅਰਬੀ ਦੇ ਹਜ਼ਾਰਾਂ ਸ਼ਬਦ ਇਕ ਜਾਨ ਹੋ ਕੇ ਸਮੋਏ ਹੋਏ ਹਨ । ਉਹਨਾਂ ਦੀ ਪ੍ਰਗਟਾਉ ਸ਼ਕਤੀ ਅਤੇ ਉਸ ਦਾ ਖੇਤਰ ਵਿਸ਼ਾਲ ਹੈ । ਜੇ ਇਹਨਾਂ ਸ਼ਬਦਾਂ ਨੂੰ ਕੱਢ ਦਿਤਾ ਜਾਵੇ ਤਾਂ ਇਕ ਤਾਂ ਇਹਨਾਂ ਦਾ ਸਥਾਨ ਲੈਣ ਵਾਲੇ ਨਵੇਂ ਸੰਸਕ੍ਰਿਤ ਤੋਂ ਬਣੇ ਸ਼ਬਦ ਲਿਆਉਣੇ ਪੈਣਗੇ ਜੋ ਹੋ ਸਕਦਾ ਹੈ ਪੰਜਾਬੀ ਦੀ ਆਤਮਾਂ ਹੁਣ ਨਾ ਕਰੋ । ਦੂਜੇ ਸਿਖ ਸਾਹਿਤ ਅਤੇ ਪੁਰਾਤਨ ਪੰਜਾਬੀ ਕਵਿਤਾ ਵਿਚ ਫ਼ਾਰਸੀ ਅਰਬੀ ਸ਼ਬਦਾਵਲੀ ਭਾਰੀ ਮਿਤ ਵਿਚ ਅੱਗੇ ਸੰਮਿਲਿਤ ਹੈ। ਫਾਰਸੀ ਅਰਬੀ ਦੇ ਕੁਝ ਗਿਆਨ ਤੋਂ ਬਿਨਾਂ ਇਹ ਸਾਰਾ ਸਾਹਿਤ ਵਿਅਰਥ ਬਣ ਜਾਂਦਾ ਹੈ । ਇਸ ਲਈ ਮੇਰੀ ਰਾਇ ਵਿਚ ਜਿੰਨੀ ਫਾਰਸੀ ਅਰਬੀ ਦੀ ਸ਼ਬਦਾਵਲੀ ਪੰਜਾਬੀ ਵਿਚ ਪ੍ਰਚਲਤ ਹੈ ਉਸ ਨੂੰ