ਪੰਨਾ:Alochana Magazine March 1961.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੇਬਸੀ ਭਰਿਆ ਨਹੀਂ ਰਹਿਆ, ਸ਼ਾਇਦ ਬਹੁਤੀਆਂ ਮੁਟਿਆਰਾਂ ਡੋਲੀ ਚੜ੍ਹਨ ਦੇ ਦੁਖ ਨੂੰ ਉਸ ਤੀਬਰਤਾ ਨਾਲ ਅਨੁਭਵ ਨਾ ਕਰਦੀਆਂ ਹੋਣ, ਪਰ ਮਾਪਿਆਂ ਲਈ ਹਾਲੇ ਵੀ ਇਹ ਮੌਕਾ ਅਤਿਅੰਤ ਦਰਦਨਾਕ ਹੁੰਦਾ ਹੈ । ਜਦੋਂ ਚੰਗੇ, ਗੰਭੀਰ ਤੇ ਪਕੇ ਦਿਲਾਂ ਵਾਲੇ ਬਾਪ ਭੀ ਦਿਲ ਵਿਚ ਯਕ-ਦਮ ਇਕ ਸਖਣਾਪਣ ਅਨੁਭਵ ਕਰਦੇ ਕੋਲ ਖੜਿਆਂ ਕੋਲੋਂ ਮੂੰਹ ਲੁਕਾ ਕੇ ਗਿਲੀਆਂ ਅਖਾਂ ਪੂੰਝਦੇ ਹਨ । ਫਰੀਦ ਦਾ ਉਪਰਲਾ ਸਲੋਕ ਪੜ੍ਹ ਕੇ ਅਜਿਹਾ ਦਰਦਨਾਕ ਮੌਕਾ ਬੜੀ ਤੀਬਰਤਾ ਨਾਲ ਪਾਠਕਾਂ ਦੀਆਂ ਅੱਖਾਂ ਅਗੇ ਆ ਖਲੋਂਦਾ ਹੈ । ਇਸ ਸਲੋਕ ਵਿਚ ਇਕ ਮਾਂ ਧੀ ਨੂੰ ਆਪਣ ਹਥੀ’’ ਸਹੁਰੇ ਤੋਰ ਕੇ, ਦਿਲ ਵਿਚ ਜੋ ਰੁਗ ਭਰੀਂਦੇ ਮਹਸੂਸ ਕਰਦੀ ਤੇ ਆਪਣੇ ਖਲਾ ਨੂੰ ਭਰਨ ਲਈ ਕਮਲੀ ਹੋਈ ਇਧਰ ਉਧਰ ਭਟਕਦੀ ਹੈ, ਉਸ ਦੀ ਮਾਨਸਿਕ ਦਸ਼ਾ ਬੜੇ ਸੰਖਿਪਤ ਢੰਗ ਨਾਲ ਸਾਕਾਰ ਕੀਤੀ ਗਈ ਹੈ । ਦੂਸਰੇ ਪਾਸੇ ਧੀ ਦਾ ਪੇਕਿਆਂ ਤੋਂ ਵਿਛੜਨ ਦਾ ਦੁਖ ਬਹੁਤ ਬਲਵਾਨ ਸ਼ੈਲੀ ਰਾਹੀਂ ਵਰਣਨ ਕੀਤਾ ਹੈ । ਉਸ ਨੂੰ ਬਿਨਾ ਪਛੇ, ਕਚੌਰੀ, ਰੋਂਦਿਆਂ ਕੁਰਲਾਂਦਿਆਂ, ਸਾਰੇ ਜ਼ੋਰ ਨਾਲ ਆਪਣੇ ਆਪ ਨੂੰ ਛੁੜਾਉਣ ਦਾ ਯਤਨ ਕਰਦਿਆਂ, ਉਸ ਦੇ ਮਾਂ, ਬਾਪ, ਭੈਣ ਭਰਾ ਪ੍ਰਤੀ ਸਚੇ ਡੂੰਘੇ ਤੇ ਕੋਮਲ ਭਾਵਾਂ ਨੂੰ ਨੁਕਰਾਂਦਿਆਂ, ਮਰਦਾਵੇਂ ਬਲ ਦੇ ਆਸਰੇ ਅਬਲਾ ਦੇ ਵਿਰੋਧ ਨੂੰ ਭੰਨਦਿਆਂ, ਡੋਲੇ ਪਾ ਦੇਣ ਦਾ ਨਜ਼ਾਰਾ, “ਜਿੰਦ ਨਿਮਾਣੀ ਕਢੀਐ ਹਡਾ ਕੂ ਕੜਕਾਇ ਸਤਰਾ ਦੇ ਛੇ ਸ਼ਬਦਾਂ ਵਿਚ ਸਾਡੇ ਸਾਹਮਣੇ ਪਰਤਖ ਹੋ ਜਾਂਦਾ ਹੈ । ਫ਼ਰੀਦ ਨੇ ਧੀ ਦੇ ਪਰਣਾਏ ਜਾਣ ਨੂੰ ਸਾਧਾਰਣ ਵਿਆਹ ਨਾਲੋਂ ਕਾਫੀ ਤਿਖਾ ਰੂਪ ਦੇ ਕੇ ਉਧਾਲੇ ਦੇ ਨੇੜੇ ਤੇੜੇ ਲੈ ਆਂਦਾ। ਹੈ । ਪੁਰਾਣੇ ਵਕਤਾਂ ਵਿਚ ਸਾਧਾਰਣ ਵਿਆਹ ਵੇਲੇ ਧੀ ਦੇ ਦਿਲ ਵਿਚ ਪੇਕਿਆਂ ਤੋਂ ਓਪਰੇ ਹੋ ਜਾਣ ਦੀ ਪੀੜ ਤੇ ਮਾਂ ਦੇ ਦਿਲ ਵਿਚ ਜਿਗਰ ਦੇ ਟੋਟੇ ਨੂੰ ਆਪਣੇ ਤੋਂ ਵੱਖ ਕਰ ਦੇਣ ਦੀ ਕਸਕ ਦੋਵੇਂ ਮੌਜੂਦ ਤਾਂ ਹੁੰਦੇ ਸਨ ਪਰ ਧੀ ਨੂੰ ਉਸ ਦੇ ਸਹੁਰੇ ਸੰਬੰਧੀ ਬੜੇ ਮਾਣ ਤੇ ਦਿਲਾਸੇ ਨਾਲ ਆਪਣੇ ਘਰ ਲਿਜਾਂਦੇ ਸਨ ਤੇ ਵਿਛੋੜੇ ਵੇਲੇ ਉਸ ਦੇ ਦੁਖੀ ਦਿਲ ਨੂੰ ਧਰਵਾਸ ਦੇਣ ਲਈ ਮਾਮੇ ਚਾਚੇ ਤੇ ਹੋਰ ਸੰਬੰਧੀ ਸਚੇ ਪਿਆਰ ਨੂੰ ਪ੍ਰਗਟ ਕਰਦੇ ਸਨ । ਪਰ ਸਾਧਾਰਣ ਵਿਆਹ ਤੋਂ ਛੂਟ, ਗੜਬੜ ਦੇ ਸਮੇਂ ਜੋ ਜਬਰੀ ਵਿਆਹ ਹੁੰਦੇ ਸਨ, ਉਨ੍ਹਾਂ ਵਿਚ ਧੀ ਨੂੰ ਨ ਸਿਰਫ ਬੇਬਸ ਮਾਪਿਆਂ ਤੋਂ ਅਚਾਨਕ ਵਿਛੜਨ ਕਰ ਕੇ ਸਾਧਾਰਣ ਵਿਆਹ ਵਾਲੀ ਮਾਨਸਿਕ ਪੀੜ ਵਧੇਰੀ ਮਾਤਰਾ ਵਿਚ ਸਹਣੀ ਪੈਂਦੀ ਸੀ ਬਲਕਿ ਨਿਰਦ ਲੋਕਾਂ ਦੇ ਕਾਬੂ ਆ ਜਾਣ ਕਰਕੇ ਉਸ ਨੂੰ ਆਪਣੀ ਜਿੰਦ ਬਾਬਤ ਸਹਿਮ ਤੇ, ਜੇ ਬਚ ਵੇ ਤਾਂ ਭਵਿਖਤ ਬਾਬਤ ਤੌਖ਼ਲੇ ਬਹੁਤ ਬੇਹਾਲ ਕਰਦੇ ਸਨ । ਭਾਵੇਂ ਉਨ੍ਹਾਂ ਸਮਿਆਂ ਵਿਚ ਇਸਤ੍ਰੀ ਆਮ ਤੌਰ ਤੇ ਘਰਾਂ ਵਿਚ, ਧੀ ਭੈਣ ਜਾਂ ਪਤਨੀ ਬਣੀ ਹੋਈ, ਮਰਦ ਦੇ ਰੂਬਰੂ ਹੀਣੀ ਹੀ ਹੁੰਦੀ ਸੀ ਪਰ ਜਿਸ ਤਸ਼ੱਦਦ ਕਠੋਰਤਾ ਤੇ ਮਾਨਸਕ ਚਮਕ ਦਾ ਸ਼ਿਕਾਰ ਉਸ ਨੂੰ ਰਾਜਸੀ ਉਥਲ ਪੁਥਲ ਵੇਲੇ ਬਨਣਾ ਪੈਂਦਾ ਸੀ । ਉਹ ਉਨ੍ਹਾਂ ਖਰਵੇ ਸਮਿਆਂ ਦੇ ਦੀਰਘ ਦੁਖਾਂਤਾਂ ਦੀ ਇਕ ਐਸੀ ਦਿਲ 92