ਪੰਨਾ:Alochana Magazine March 1961.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਚਾਨਕਤਾ ਦਾ ਲਛਣ ਪਾਠਕ ਦੇ ਮਨ ਉਤੇ ਡੂੰਘੀ ਤਰ੍ਹਾਂ ਛਾ ਜਾਂਦਾ ਹੈ । ਮੌਤ ਦੇ ਲਛਣ ਫਰੀਦ ਨੇ ਬੜੀ ਸੁਚੱਜਤਾ ਨਾਲ ਕਵਿਤਾ ਦੇ ਮਾਧਿਅਮ ਰਾਹੀਂ ਆਪਣੇ ਪਾਠਕਾਂ ਨੂੰ ਦ੍ਰਿੜ ਕਰਾਏ ਹਨ । ਇਸ ਸਾਰੇ ਸਲੋਕ ਵਿਚ ਮੌਤ ਦੇ ਕਈ ਲਛਣ ਬੜੇ ਜ਼ੋਰਦਾਰ ਢੰਗ ਨਾਲ ਸਾਕਾਰ ਕਰ ਕੇ ਫਰੀਦ ਪਾਠਕਾਂ ਦੇ ਧਿਆਨ ਨੂੰ ਉਸ ਵਿਸ਼ਯ ਵਲ ਮੋੜਨ ਦਾ ਯਤਨ ਕਰਦਾ ਹੈ, ਜੋ ਉਸ ਦੀ ਕਵਿਤਾ ਦਾ ਕੇਂਦਰੀ ਮੰਤਵ ਹੈ । ਰਾਜਸੀ ਜਰਵਾਣਿਆਂ ਤੇ ਉਨਾਂ ਨਾਲ ਸੰਬੰਧਿਤ ਜਬਰੀ ਨਿਕਾਹ (ਅਗਦੁ ਪੜੈ ਸੈਤਾਨ) ਦਾ ਬਿੰਬ ਮੌਤ ਦੇ ਸੂਖਮ ਲਛਣਾਂ ਨੂੰ ਸਥੂਲਤਾ ਪ੍ਰਦਾਨ ਕਰਨ ਵਿਚ ਤੇ ਮੌਤ ਨਾਲ ਜੁੜੇ ਆਮ ਭਾਵਾਂ ਨੂੰ ਪਾਠਕਾਂ ਅੰਦਰ ਜਾਗਰਤ ਕਰਨ ਵਿਚ ਪੂਰੀ ਤਰ੍ਹਾਂ ਸਫਲ ਹੈ । ਸਲੋਕ ਦੀ ਪਹਿਲੀ ਸਤਰ 'ਜਿਤੁ ਦਿਹਾੜੈ ਧਨਵਰੀ, ਸਾਹੇ ਲਏ ਲਿਖਾਏ’ ਵਿਚ ਮੌਤ ਦੇ ਇਕ ਹੋਰ ਲਛਣ, ਉਸ ਦੀ ਅਵਸ਼ਕਤਾ ਨੂੰ ਸਾਹਾ ਸੁਧਾਉਣ ਦੀ ਰਸਮ ਰਾਹੀਂ ਵਰਣਨ ਕੀਤਾ ਹੈ । ਜਬਰੀ ਵਿਆਹ ਲਈ ਸਾਹਾ ਸੁਧਾਉਣ ਦੀ ਰਸਮ ਭਾਵੇਂ ਹੋ ਸਕਦੀ ਹੋਵੇ ਜਾਂ ਨਾ ਪਰ ਹੋਣੀ ਦੇ ਸੰਕਲਪ ਹੋਠ ਮਾਪੇ ਉਧਲੀ ਧੀ ਦੇ ਦੁਖ ਨੂੰ ਭੁਲਾਉਣ ਹਿਤ ਇਹ ਕਹ ਕੇ ਹੀ ਸਬਰ ਕਰਦੇ ਸਨ ਕਿ ਉਸ ਦੇ ਕਰਮਾਂ ਵਿਚ ਜਰਵਾਣਾ ਪਤੀ ਹੀ ਲਖਿਆ ਸੀ ਤੇ ਉਧਾਲੇ ਦਾ ਸਮਾਂ ਧੁਰੋਂ, ਨਿਯਤ ਹੋਣ ਕਰ ਕੇ (ਅਸਲ ਵਿਚ ਸਾਹਾ ਆਕਾਸ਼ ਵਿਚ ਮਿਥਿਆ ਗਇਆ ਮੰਨਿਆ ਜਾਂਦਾ ਸੀ) ਕਿਸੇ ਤਰ੍ਹਾਂ ਵੀ ਟਲ ਨਹੀਂ ਸੀ ਸਕਦਾ । ਇਸੇ ਤਰ੍ਹਾਂ ਮੌਤ ਦੀ ਭਯੰਤਰਤਾ ਦਿੜ ਕਰਾਉਣ ਲਈ ਉਧਾਲੇ ਦੇ ਕੇਂਦਰੀ ਕਰਮ ਨੂੰ 'ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ' ਕਹਿ ਕੇ ਅੱਖਾਂ ਸਾਹਮਣੇ ਲੈ ਆਂਦਾ ਹੈ । ਆ ਰਹੇ ਉਧਾਲੇ ਦੇ ਡਰ ਤੇ ਉਸ ਨਾਲ ਸੰਬੰਧਤ ਦੁਖਾਂਤਕ ਵਾਤਾਵਰਨ ਨੂੰ ਮੌਤ ਦੀ ਅਵਸ਼ਕਤਾ, ਅਚਾਨਕਤਾ ਤੇ ਭੈਦਾਇਕਤਾ ਉਘਾੜਨ ਲਈ ਚੰਗੀ ਸੂਝ ਨਾਲ ਵਰਤਿਆ ਹੈ । ਕੁਮਵਾਰ, ਪਹਲੀ ਸਤਰ ਅਵਸ਼ਕਤਾ, ਦੂਜੀ ਅਚਾਨਕਤਾ ਤੇ ਤੀਸਰੀ ਭੈਦਾਇਕਤਾ ਦੇ ਗੁਣ ਨੂੰ ਉਲੀਕਦੀ ਹੈ । ਚੌਥੀ, ਪੰਜਵੀ ਤੇ ਛੇਵੀਂ ਸਤਰ ਵਿਚ ਪਹਿਲੀਆਂ ਤਿੰਨ ਸਤਰਾਂ ਦੇ ਅਰਥਾਂ ਨੂੰ ਹੋਰ ਡੂੰਘਾ ਤੇ ਸਪਸ਼ਟ ਕਰਨ ਦਾ ਯਤਨ ਹੈ । ‘ਸਾਹੇ ਲਿਖੇ ਨ ਚਲਨੀ, ਜਿੰਦੂ ਨੂੰ ਸਮਝਾਏ’ ਵਿਚ ਪਹਿਲੀ ਤੁਕ ਦੀ ਪ੍ਰੋੜਤਾ ਹੈ । ਇਸ ਵਿਚ ਇਕ ਤਰਾਂ ਨਾਲ ਸਾਰੇ ਸਲੋਕ ਦਾ ਕੇਂਦਰੀ ਭਾਵ ਸਮੇਟ ਦਿਤਾ ਗਇਆ ਹੈ । ਭਾਵੇਂ ਇਸ ਸਲੋਕ ਵਿਚ ਮੌਤ ਨੂੰ ਕਾਫੀ ਡਰਾਉਣਾ ਬਣਾ ਦਿਤਾ ਗਇਆ ਹੈ, ਪਰ ਫਰੀਦ ਦਾ ਮੰਤਵ ਭੈ ਦੇ ਭਾਵੇ ਜਗਾਉਣ ਤਕ ਸੀਮਿਤ ਨਹੀਂ। ਉਸ ਦਾ ਅਸਲ ਨਿਸ਼ਾਨਾ ਇਹ ਹੈ ਕਿ ਪਾਠਕ ਆਪਣੇ ਮਨ ਵਿਚ ਇਹ ਅਸਲੀਅਤ ਪਕੀ ਤਰ੍ਹਾਂ ਹੁਣ ਕਰ ਲਵੇ ਕਿ ਮੌਤ ਕਿਸੇ ਹੀਲੇ ਭੀ, ਟਾਲੀ ਨਹੀਂ ਜਾ ਸਕਦੀ । ਮੌਤ ਨੂੰ ਭੈਦਾਇਕ ਦਰਸਾਉਣ ਦਾ ਮੰਤਵ ਉਸ ਨੂੰ ਤਾਕਤਵਰ ਸਾਬਤ ਕਰਨਾ ਸੀ ਤੇ ਸ਼ਕਤੀਵਰ ਸਾਬਤ ਕਰਨ ਦਾ ਕਾਰਣ ਉਸ ਨੂੰ ਅਵੱਸ਼ ਦ੍ਰਿੜ ਕਰਾਉਣਾ ਸੀ । ਮੌਤ ਦੀ ਅਵਸ਼ਕਤਾ, ਕਿ ਉਸ ਨੇ ਹਰ ਇਕ ਨਾਲ ਜ਼ਰੂਰ ਵਾਪਰਨਾ ਜ਼ਿੰਦਗੀ ਦੀ ਇਕ ਐਸੀ ਅਸਲੀਅਤ

98