ਪੰਨਾ:Alochana Magazine March 1961.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਿੰਬ ਦੀਆਂ ਸਭ ਸਮਰਥਾਵਾਂ ਵਰਤ ਕੇ ਆਪਣੇ ਕਲਾਤਮਕ ਮਤਵ ਨੂੰ ਵਧ ਤੋਂ ਵਧ ਪੂਰਾ ਕਰਨਾ ਚਾਹੁੰਦਾ ਹੈ । ਉਧਾਲੇ ਦੀ ਘਟਨਾ ਵੇਲੇ ਦਾ ਦੁਖ ਤੇ ਮਾਂ ਦੀ ਵਿਆਕੁਲ ਦੋਵੇਂ ਇਕਠੇ ਪੈਦਾ ਹੁੰਦੇ ਹਨ । ਡੋਲੀ ਤੁਰਨ ਤੋਂ ਪਹਲੋਂ ਸਾਕਾਂ ਸੰਬੰਧੀਆਂ ਦਾ ਧਿਆਨ ਧੀ ਵਲ ਹੁੰਦਾ ਹੈ, ਤੁਰਨ ਬਾਅਦ ਮਾਂ ਵਲ ਜਾਂਦਾ ਹੈ । ਮਾਂ ਦਾ ਦੁਖ ਉਧਾਲੇ ਦੇ ਦਖਾਤਮਕ ਪ੍ਰਭਾਵ ਨੂੰ ਹੋਰ ਗੂਹੜਾ ਕਰਦਾ ਹੈ । ਇਸੇ ਤਰ੍ਹਾਂ ਮੌਤ ਹੋਣ ਵੇਲੇ ਮਰ ਰਹਿਆਂ ਮਨੁਖ ਸਭ ਦੇ ਧਿਆਨ ਦਾ ਕੇਂਦਰ ਹੁੰਦਾ ਹੈ । ਜਦ ਉਸ ਦੇ ਮਨ ਦੀ ਹਿਲਜੁਲ ਸ਼ਾਂਤ ਹੋ ਜਾਂਦੀ ਹੈ ਤਾਂ ਸ਼ੋਰ ਦਾ ਅਲਾਪ ਦੂਜੇ ਪਾਸਿਉਂ ਉਠਦਾ ਹੈ। ਹਾਜ਼ਰ ਲੋਕ ਘਰ ਵਾਲਿਆਂ ਦੀ ਕੁਰਲਾਹਟ ਦੇ ਸਾਥੀ ਬਣਦੇ ਹਨ । ਫਰੀਦ ਨੇ ਆਪਣੇ ਪਾਠਕਾਂ ਨੂੰ ਮੰਤ-ਦਿਸ਼ ਦੇ ਦੋਵੇਂ ਪਖ ਦਿਖਾਏ ਹਨ, ਪਰ ਅੰਤਰੀਵ ਅਰਥਾਂ ਵਿਚ ਦੂਸਰਾ ਪਖ ਘਰ . ਵਾਲਿਆਂ ਦੀ ਵਿਆਕੁਲਤਾ ਤੇ ਬੇਚੈਨੀ । ਦਰ-ਅਸਲ ਜਿੰਦ ਤੇ ਉਡਾਰੀ ਮਾਰ ਜਾਣ ਬਾਅਦ ਸ਼ਰੀਰ ਦੀ ਬੇਬਸੀ ਦਾ ਸੂਚਕ ਹੈ । ਜਿੰਦ-ਹੀਨ ਖਾਲੀ ਦੇਹ, ਧੀ ਤੋਂ ਬਗੈਰ ਘਰ ਨੂੰ ਦੇਖ ਕੇ, ਖਾਲੀ ਹਥ ਮਲਦੀ ਮਾਂ ਦੇ ਤੁਲ ਹੈ । ਫਰੀਦ ਜੀਉਂਦੇ ਪਾਠਕਾਂ ਦੀ ਕਲਪਣਾ ਸਾਹਮਣੇ ਉਨ੍ਹਾਂ ਦੇ ਆਪਣੇ ਸਰੀਰ, ਜਿਸ ਉਤੇ ਮਾਣ ਕਰਦੇ ਉਹ ਥਕਦੇ , ਨਹੀਂ. ਦੀ ਇਕ ਐਸੀ ਅਵਸਥਾ ਪੇਸ਼ ਕਰਦਾ ਹੈ ਜਿਸ ਵਿਚ ਸਭ ਮਾਣ ਟੁਟ ਚੁਕੇ । ਹਨ । ਇਸ ਅਵਸਥਾ ਦਾ ਸਪਸ਼ਟ ਸੰਕਲਪ, ਆਪਣੇ ਸਰੀਰ ਨੂੰ ਮਰੇ ਹੋਏ ਰੂਪ ਵਿਚ ਚਿਤਵਨਾ, ਹਵਾ ਦੇ ਘੋੜੇ ਉਤੇ ਚੜੇ ਮਨੁਖ ਦੀ ਬਿਰਤੀ ਨੂੰ ਜ਼ਰਾ ਸਾਂਵਿਆਂ ਕਰਦਾ ਹੈ । ਦੂਜਿਆਂ ਉਤੇ ਤਾਕਤ ਦੇ ਜ਼ੋਰ ਅਤਿਆਚਾਰ ਕਰਨ ਵਾਲੇ, ਖੁਦ ਮਲਕੁਲਮੌਤ ਦੀ ਤਾਕਤ ਅਗੇ ਨਿੱਸਲ ਹੋ ਜਾਣਗੇ । ਸਭ ਆਕੜਾਂ, ਸਭ ਅਭਿਮਾਨ, ਸਭ ਉਚ-ਭਾਵ ਅੰਤ ਵਿਚ ਜਿੰਦ-ਹੀਨ ਦੇਹੀ ਦੀ ਬੇਬਸੀ ਦਾ ਰੂਪ ਧਾਰਨਗੇ । ਫਰੀਦ ਦੇ ਸਲੋਕਾਂ ਤੇ ਸ਼ਬਦਾਂ ਵਿਚ ਨਾਸ਼ਮਾਨਤਾ ਦਾ ਵਰਣਨ ਐਸੇ ਢੰਗ ਨਾਲ ਕੀਤਾ ਗਇਆ ਹੈ ਕਿ ਇਹ ਅਭਿਮਾਨੀ ਲੋਕਾਂ ਦੀ ਉਤਮਤਾ ਦੇ ਪ੍ਰਭਾਵ ਨੂੰ ਜ਼ੋਰਦਾਰ ਸਟ ਮਾਰੇ । | ਮੌਤ ਦਾ ਵਿਚਾਰ ਮਨੁਖੀ ਸਮਾਨਤਾ ਦੇ ਭਾਵ ਪੈਦਾ ਕਰਨ ਦਾ ਸੁਚਜਾ ਹਥਿਆਰ ਹੈ । ਪਦਾਰਥਕ ਸੁਆਦਾਂ ਲਈ ਬੇਤਾਬ ਹੋਏ ਤੇ ਈਰਖਾ, ਤਸ਼ੱਦਦ ਤੇ ਕਠੋਰਤਾ ਰਾਹੀਂ ਉਨ੍ਹਾਂ ਦੀ ਪੂਰਤੀ ਕਰਨ ਵਾਲੇ ਅਨਿਆਈ ਮੌਰਾਂਵਰਾਂ ਨੂੰ, ਦੇਹ ਦੇ ਮਾਣ ਦੀ ਅੰਤਿਮ ਬੇਬਸੀ ਦ੍ਰਿੜ੍ਹ ਕਰਵਾ ਕੇ, ਫਰੀਦ ਉਨ੍ਹਾਂ ਦੇ ਅਤਿ ਦਰਜੇ ਤਕ ਫੁਲੇ ਹੋਏ ਅਭਿਮਾਨ-ਗੁਬਾਰੇ ਦੀ ਫੂਕ ਕਢਣ ਦਾ ਜਤਨ ਕਰਦਾ ਹੈ ।* “ਵਾਲਹੁ ਨਿਕੀ ਪਰਸਲਾਤ, ਕੰਨੀ ਨ ਸੁਣੀਆਹਿ' ਸਤਰ ਵਿਚ ਅਜਿਹੇ ਲੋਕਾਂ ਨੂੰ ਹੋਰ ਕਰੜੀ ਚੇਤਾਵਨੀ

  • ਇਸੇ ਦੇਹ-ਅਭਿਮਾਨ ਨੂੰ ਚਕਨਾਚੂਰ ਕਰਨ ਵਾਸਤੇ ਫਰੀਦ ਨੇ ਫਿਰ ‘ਅਜੁ ਫਰੀਦੈ ਕੂਜੜਾ ਜੋ ਕੋਹਾਂ ਥੀਓਮ' ਕਹਿ ਕੇ ਅਭਿਮਾਨੀ ਮਰਦਾਂ ਉਤੇ ਤੇ ‘ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ' ਕਹਿ ਕੇ ਅਭਿਮਾਨੀ ਇਸਤ੍ਰੀਆਂ ਉਤੇ ਵਿਅੰਗ ਕੀਤਾ ਹੈ ।

96