ਪੰਨਾ:Alochana Magazine March 1961.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਰਤੀ ਸਭ ਵਧ ਜਾਂ ਘਟ ਮਾਤਰਾ ਵਿਚ ਗੁਨਾਹ ਕਰਦੇ ਹਨ ਤੇ ਫਰੀਦ ਤੋਂ ਤੌਬਾ ਕਰਨ ਦੀ ਜਾਚ ਸਿੱਖ ਸਕਦੇ ਹਨ । ਭਾਵੇਂ ਅਭਿਮਾਨੀਆਂ ਨੂੰ ਤੋਬਾ ਦੀ ਲੋੜ ਨਿਤਾਣਿਆਂ ਤੋਂ ਕਈ ਗੁਣਾਂ ਵਧ ਹੈ ਪਰ ਉਹ, ਅੰਨੇ ਬੋਲੇ ਮਾਇਆ-ਧਾਰੀ, ਫਰੀਦ ਵਰਗਿਆਂ ਦੀ ਦਿੱਤੀ ਚੇਤਾਵਨੀ ਵਲੋਂ ਅਵੇਸਲੇ ਰਹਿੰਦੇ ਹਨ ਤੇ ਅਪਣੇ ਅਤਿਅੰਤ ਦੁਖਾਤਮਕ ਭਵਿਖ ਦੇ ਬੀਜ ਬੀਜਦੇ ਹਨ । ਜਿਹੜੇ ਨਿਤਾਣੇ ਜੀਵਨ ਸਵਾਰ ਲੈਂਦੇ ਹਨ ਉਨ੍ਹਾਂ ਨੂੰ ਨਾ ਸਿਫਰ ਮੌਤ ਦਾ ਡਰ ਦੂਰ ਹੁੰਦਾ ਹੈ ਤੇ ਮੌਤ ਤੋਂ ਬਾਅਦ ਦੇ ਜੀਵਨ ਵਿਚ ਸੁੱਖ ਦਾ ਭਰੋਸਾ ਬਝਦਾ ਹੈ ਬਲਕਿ ਅਵੇਸਲੇ ਰਹਿਣ ਵਾਲੇ ਜਾਬਰ ਦਾ ਰੋਅਬ ਭੀ ਉਨ੍ਹਾਂ ਦੇ ਮਨਾਂ ਤੋਂ ਉਤਰ ਜਾਂਦਾ ਹੈ । ਫਰੀਦ ਦਾ ਉਪਰੋਕਤ ਸ਼ਲੋਕ ਪਾਠਕ ਨੂੰ ਪਕੀ ਤਰ੍ਹਾਂ ਦ੍ਰਿੜ ਕਰਾਉਂਦਾ ਹੈ ਕਿ ਸੰਸਾਰ ਵਿਚ ਅਖਲਾਕੀ ਨਿਜ਼ਾਮ ਦੀ ਪ੍ਰਧਾਨਤਾ ਹੈ । ਗੁਨਾਹ ਦਾ ਫਲ ਦੁੱਖ ਤੇ ਨੇਕੀ ਦਾ ਅੰਤਿਮ ਇਨਾਮ ਸੁੱਖ ਮਿਲਣਾਂ ਅਵਸ ਹੈ । ਜਿਹੜੇ ਲੋਕ ਸਦਾਚਾਰਕ ਤੇ ਅਧਿਆਤਮਕ ਕੀਮਤਾਂ ਤੋਂ ਬੇਪਰਵਾਹ ਹਨ ਉਹ ਭਾਵੇਂ ਕਿੰਨੇ ਤਾਕਤਵਰ ਤੇ ਬਖਤਵਰ ਦਿਸਣ, ਅਖਲਾਕੀ ਨਿਯਮ ਦੇ ਰਾਜ ਤੋਂ ਉਹ ਵੀ ਬਗਾਵਤ ਨਹੀਂ ਕਰ ਸਕਦੇ ਤੇ ਨਾ ਹੀ ਅਪਣੀ ਅੰਤਮ ਦੁਖਾਂਤਕ ਹੋਣ ਤੋਂ ਬਚ ਸਕਦੇ ਹਨ । ਅਖਲਾਕੀ ਨਿਯਮ ਨੂੰ ਸਵੀਕਾਰ ਕਰਕੇ ਜੀਵਨ ਕੀਮਤਾਂ ਦਾ ਸੁਧਾਰ ਕਰ ਲੈਣ ਵਾਲੇ ਲੋਕ ਮਾਨਸਿਕ ਤੌਰ ਤੇ ਜਾਬਰਾਂ ਤੋਂ ਅਪਣੇ ਆਪ ਨੂੰ ਉਚਾ ਮਹਸੂਸ ਕਰਦੇ ਹਨ ਤੇ ਪਦਾਰਥਕ ਪਧਰ ਉਤੇ ਆਕੜਨ ਵਾਲਿਆਂ ਨੂੰ ਅਖਲਾਕੀ ਪੱਧਰ ਉਤੇ ਵਿਚ ਸਮਝਦੇ ਹਨ । ਦਰਵੇਸ਼ ਦੀਆਂ ਨਜ਼ਰਾਂ ਵਿਚ ਦੁਨੀਆਦਾਰ ਦੀ ਵਡਿਆਈ ਤੇ ਰੋਅਬਦਾਬ “ਕੰਧੀ ਉਤੇ ਰੁਖੜੇ ਦੀ ਤਰਾਂ ਅੰਦਰੋਂ ਅੰਦਰੀਂ ਕਰ ਰਹੇ ਹਨ ਤੇ ਅਵੇਰੇ ਸਵੇਰੇ ਸਮੇਂ ਦੇ ਦਰਿਆ ਦੀ ਢਾਹ ਦਾ ਸ਼ਿਕਾਰ ਹੋਣਗੇ । ਇਹ ਯਕੀਨ ਦਰਵੇਸ਼ ਨੂੰ ਤਾਕਤਵਰਾਂ ਦੇ ਮੁਕਾਬਲੇ ਉਤੇ ਡੱਟ ਜਾਣ ਦੀ ਸ਼ਕਤੀ ਬਖਸ਼ਦਾ ਹੈ ਤੇ ਜਿਹੜੇ ਤਾਕਤਵਰ ਸਾਧਾਰਣ ਲੋਕਾਂ ਤੇ ਰਾਜ ਕਰਦੇ ਹਨ ਉਹ ਭੀ ਦਰਵੇਸ਼ਾਂ ਅਗੇ ਸਿਰ ਝੁਕਾਉਂਦੇ ਹਨ । ਜਿਹੜੇ ਇਡੇ ਸਿਆਣੇ ਨਹੀਂ ਹੁੰਦੇ ਉਨਾਂ ਦਾ ਅਭਿਮਾਨ, ਇਤਿਹਾਸ ਗਵਾਹ ਹੈ ਕਿ, ਦਰਵੇਸ਼ਾਂ ਹਥੋਂ ਅਨੇਕ ਵਾਰੀ ਚਕਨਾਚੂਰ ਹੋਇਆ ਹੈ । ਮਲਕੁਲ ਮੌਤ ਲਈ ਜਰਵਾਣੇ ਪਤੀ ਦਾ ਬਿੰਬ ਵਰਤ ਕੇ ਫਰੀਦ ਨੇ ਫਰੀਦ ਨੇ ਇਸ ਤੋਂ ਦੁਹਰਾ ਕੰਮ ਲਿਆ ਹੈ । ਇਕ ਪਾਸੇ ਉਸਨੇ ਇਸ ਰਾਹੀਂ ਜਾਬਰ ਮੌਤ ਦੇ ਡਰ ਤੋਂ ਬਚਣ ਦਾ ਬਲ ਸਿਖਾ ਕੇ ਦਰਵੇਸ਼ਾਂ ਨੂੰ ਮੌਤ ਅਤੇ ਜਰਵਾਣੇ ਦੋਹਾਂ ਤੋਂ ਨਿਰਭੈ ਕਰ ਦਿਤਾ ਹੈ, ਦੂਸਰੇ ਪਾਸੇ ਆਮ ਲੋਕਾਂ ਨੂੰ ਇਹ ਯਕੀਨ ਕਰਵਾ ਦਿਤਾ ਹੈ ਕਿ ਜਿਹੜੇ ਅਭਿਮਾਨੀ ਲੋਕ ਮੌਤ ਨੂੰ ਤੇ ਮੌਤ ਤੋਂ ਬਾਅਦ ਹੋਣ ਵਾਲੇ ਲੇਖੇ ਨੂੰ ਯਾਦ ਨਹੀਂ ਰਖਣਗੇ, ਸਮਾਂ ਉਨਾਂ ਦੇ ਅਭਿਮਾਨ ਨੂੰ ਤੋੜ ਦੇਵੇਗਾ । ਜਰਵਾਣੇ ਮਤੀ ਦਾ ਬਿੰਬ ਅਜਿਹੇ ਲੋਕਾਂ ਲਈ ਇਤਿਹਾਸ ਦੇ ਫੈਸਲੇ ਦਾ ਸੰਕੇਤ ਹੈ ਤੇ ਸਭ ਅਭਿਮਾਨੀ ਸ਼੍ਰੇਣੀ ਮਾਂ ਲਈ ਸਮੇਂ ਸਿਰ ਦਿਤੀ ਸੂਚਨਾ ਹੈ । 20