ਪੰਨਾ:Alochana Magazine March 1961.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸੀਂ ਜਦੋਂ ਦੂਜੇ ਦੇ ਮਨ ਤਕ ਪੁਚਾਣਾ ਚਾਹੁੰਦੇ ਹਾਂ, ਓਦੋਂ ਇਕ ਸਧਾਰਨ ਤਜਰਬੇ ਦੇ ਰਸਤੇ ਰਾਹੀਂ ਹੀ ਪੁਚਾਂਦੇ ਹਾਂ । ਫ਼ਰਕ ਇਹ ਹੈ ਕਿ ਵਸਤੂ ਦੇ ਤਜਰਬੇ ਦੀ ਬੋਲੀ ਸਾਦੇ ਲਫ਼ਜ਼ਾਂ ਦੇ ਵਿਸ਼ੇਸ਼ਣ ਹੁੰਦੀ ਹੈ, ਪਰ ਰਸ ਦੇ ਤਜਰਬੇ ਦੀ ਬੋਲੀ ਇਸ਼ਾਰੇ, ਸੰਕੇਤ ਸੁਰਾਂ ਤੇ ਰੂਪਕ ਹੁੰਦੀ ਹੈ । ਆਦਮੀ ਦੇ ਜਿਸ ਰੂਪ ਵਿਚ ਉਹ ਦਫ਼ਤਰ ਦਾ ਵੱਡਾ ਬਾਬੂ ਹੈ, ਉਸ ਦਾ ਦਫ਼ਤਰ ਦੇ ਖਤ-ਪੱਤਰ ਵੇਖਣ ਤੋਂ ਹੀ ਪਤਾ ਚਲ ਜਾਂਦਾ ਹੈ, ਪਰ ਇਸ ਦੇ ਜਿਸ ਰੂਪ ਵਿਚ ਉਹ ਘਰ ਦੀ ਲਕਸ਼ਮੀ ਹੈ ਉਸ ਦੇ ਇਜ਼ਹਾਰ ਲਈ ਉਸ ਦੇ ਸਿਰ ਉਤੇ ਸੰਧੂਰ, ਉਸ ਦੇ ਹੱਥਾਂ ਵਿਚ ਕੰਗਣ ਹਨ । ਅਰਥਾਤ ਇਸ ਵਿਚ ਰੂਪਕ ਚਾਹੀਦਾ ਹੈ, ਅਲੰਕਾਰ ਚਾਹੀਦਾ ਹੈ, ਕਿਉਂਕਿ ਸਿਰਫ਼ ਹਕੀਕਤ ਤੋਂ ਇਹ ਵਧ ਹੈ; ਇਸ ਦੀ ਪਛਾਣ ਸਿਰਫ਼ ਗਿਆਨ ਵਿਚ ਨਹੀਂ, ਦਿਲ ਵਿਚ ਵੀ ਹੈ । ਉਹ ਜੋ ਘਰ ਘਰ ਦੀ ਲਕਸ਼ਮੀ ਨੇ ਲਕਸ਼ਮੀ ਕਹਿਆ ਗਇਆ, ਇਹ ਵੀ ਤਾਂ ਇਸ਼ਾਰੇ ਮਾਤਰ ਹੈ, ਪਰ ਦਫ਼ਤਰ ਦੇ ਵੱਡੇ ਬਾਬੂ ਨੂੰ ਤਾਂ ਸਾਨੂੰ ਮੁਣਸ਼ੀ-ਨਾਰਾਇਣ ਆਖਣ ਦੀ ਇਛਾ ਨਹੀਂ ਹੁੰਦੀ, ਭਾਵੇਂ ਧਰਮ ਤੱਤ ਵਿਚ ਕਹਿਆ ਜਾਂਦਾ ਹੈ ਕਿ ਸਾਰੇ ਨਰਾਂ ਵਿਚ ਨਾਰਾਇਣ ਦਾ ਵਾਸ਼ ਹੈ । ਇਸ ਲਈ ਇਹ ਸਪੱਸ਼ਟ ਹੈ ਕਿ ਦਫ਼ਤਰ ਦੇ ਵੱਡੇ ਬਾਬੂ ਵਿਚ ਅਕੱਥਤਾ ਨਹੀਂ ਹੈ । ਪਰ ਜਿਥੇ ਉਸਦੀ ਘਰ ਵਾਲੀ ਪਤੀਬ੍ਰਤਾ ਹੈ, ਉਥੇ ਉਸ ਦੇ ਵਿਚ ਹੈ । ਇਸੇ ਕਾਰਨ ਇਹ ਨਹੀਂ ਕਹਿਆ ਜਾ ਸਕਦਾ ਕਿ ਉਸ ਬਾਬੂ ਨੂੰ ਹੀ ਅਸੀਂ ਪੂਰੀ ਤਰ੍ਹਾਂ ਸਮਝ ਲਇਆ ਹੈ ਤੇ ਘਰ ਦੀ ਲਕਸ਼ਮੀ ਨੂੰ ਨਹੀਂ ਸਮਝਿਆ, ਸਗੋਂ ਇਸ ਤੋਂ ਉਲਟੀ ਗੱਲ ਹੈ । ਗੱਲ ਸਿਰਫ਼ ਇਹ ਹੈ ਕਿ ਸਮਝਣ ਵੇਲੇ ਘਰ ਦੀ ਲਕਸ਼ਮੀ ਜਿਨੀ ਸੌਖੀ ਹੈ। ਸਮਝਾਣ ਵੇਲੇ ਨਹੀਂ । “ਕਿਸ ਨੇ ਸੁਣਾਇਆ ਸ਼ਾਮ ਦਾ ਨਾਮ ਇਹ ਵਿਥਿਆ ਘਟਨਾ ਦੇ ਰੂਪ ਵਿਚ ਸੌਖੀ ਹੈ । ਕਿਸੇ ਵਿਅਕਤੀ ਨੇ ਦੂਜੇ ਵਿਅਕਤੀ ਕੋਲੋਂ ਤੀਜੇ ਵਿਅਕਤੀ ਦਾ ਨਾਮ ਲੈ ਲਇਆ | ਅਜਿਹੀ ਘਟਨਾ ਦਿਨ ਵਿਚ ਪੰਜਾਹ ਵਾਰ ਵਾਪਰਦੀ ਹੈ । ਸਿਰ ਇਹੋ ਆਖਣ ਲਈ ਗੱਲ ਨੂੰ ਬਹੁਤਾ ਹਿਲਾਉਣ ਜੁਲਾਉਣ ਦੀ ਲੋੜ ਨਹੀਂ । ਪਰ ਨਾਮ ਕੰਨਾਂ ਰਾਹੀਂ ਅੰਦਰ ਜਾ ਕੇ ਜਦੋਂ ਦਿਲ ਵਿਚ ਲਗਦਾ ਹੈ, ਅਰਥਾਤ ਅਜਿਹਾ ਥਾਂ ਕੰਮ ਕਰਨ ਲਗਦਾ ਹੈ ਜਿਹੜੀ ਵੇਖਣ ਸੁਣਨ ਤੋਂ ਪਰੇ ਹੈ, ਅਤੇ ਅਜਿਹਾ ਕੰਮ ਕਰਨ ਲਗਦਾ ਹੈ ਜਿਸ ਨੂੰ ਮਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦੀ, ਅੱਖi ਬਾਹਮਣੇ ਖੜਾ ਕਰ ਕੇ ਜਿਸ ਦਾ ਸਬੂਤ ਨਹੀਂ ਲਇਆ ਜਾ ਸਕਦਾ, ਓਦੋਂ ਗਲ ਨੂੰ ਥੋੜਾ ਹਿਲਾ ਜੁਲਾ ਕੇ ਉਹਨਾਂ ਦੇ ਪੂਰੇ ਅਰਥਾਂ ਨਾਲੋਂ ਉਹਨਾਂ ਕੋਲੋਂ ਹੋਰ ਕਿਤੇ ਵਧੇਰੇ ਵਸੂਲ ਕਰਨਾ ਪੈਂਦਾ ਹੈ । ਅਰਥਾਤ, ਜੇ ਵਲਵਲੇ ਨੂੰ ਪ੍ਰਗਟ ਕਰਨਾ ਹੋਵੇ ਗੱਲ ਵਿਚ ਉਸ ਵਲਵਲੇ ਦਾ ਧਰਮ ਰਚਾਣਾ ਪਏਗਾ । ਵਲਵਲੇ ਦਾ ਧਰਮ ਹੰਦਾ ਹੈ ਚਾਲ । ਗੱਲ ਜਦੋਂ ਉਸ ਚਾਲ ਨੂੰ ਫੜਦੀ ਹੈ, ਓਦੋਂ ਹੀ ਸਾਡੇ ਦਿਲ ਦੀ ਭਾਵਨਾ ਨਾਲ ਉਸ ਦਾ ਮੇਲ ਹੁੰਦਾ ਹੈ । 22