ਪੰਨਾ:Alochana Magazine March 1961.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਲਵਲੇ ਦੀ ਖ਼ਸਲਤ ਮਿਥੀ ਜਾਂਦੀ ਹੈ । ਪਰ ਗੀਤ ਦੀ ਸੂਰ ਸਾਡੀ ਚੇਤਨਾ ਨੂੰ ਜੋ ਝੰਜੋੜਾ ਦੇਂਦੀ ਹੈ, ਉਹ ਇਸ ਨੂੰ ਇਕ ਵਾਰ ਸਿੱਧਾ ਹੀ ਦੇਂਦੀ ਹੈ । ਇਸ ਲਈ ਉਸ ਵਿਚ ਜੋ ਵਲਵਲਾ ਪੈਦਾ ਹੁੰਦਾ ਹੈ ਉਹ ਆਪਮੁਹਾਰਾ ਵਲਵਲਾ ਹੈ | ਸਾਡਾ ਮਨ ਆਪਣੀ ਧੜਕਣ ਦੀ ਚਾਲ ਤੋਂ ਹੀ ਆਪਣੇ ਆਪ ਨੂੰ ਪਛਾਣਦਾ ਹੈ, ਬਾਹਰ ਦੇ ਕਿਸੇ ਵਿਹਾਰ ਤੋਂ ਨਹੀਂ । ਸੰਸਾਰ ਵਿਚ ਸਾਡੇ ਜੀਵਨ ਵਿਚ ਜੋ ਸਭ ਘਟਨਾਵਾਂ ਘਟਦੀਆਂ ਹਨ ਉਹਨਾਂ ਨਾਲ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਬੱਝੀਆਂ ਹੋਈਆਂ ਹਨ, ਸਰੀਰਕ ਜ਼ਿੰਮੇਵਾਰੀਆਂ, ਕੰਮ ਕਾਜ ਦੀਆਂ ਜ਼ਿੰਮੇਵਾਰੀਆਂ, ਸਾਮਾਜਿਕ ਜ਼ਿੰਮੇਵਾਰੀਆਂ, ਨੈਤਿਕ ਜ਼ਿੰਮੇਵਾਰੀਆਂ । ਇਹ ਕਈ ਚਿੰਤਾਵਾਂ, ਕਈ ਕਾਜਾਂ ਵਿਚ ਸਾਨੂੰ ਆਪਣਾ ਮਨ ਬਾਹਰ ਬਖੇਰਨਾ ਪੈਂਦਾ ਹੈ । ਸ਼ਿਲਪ ਕਲਾ, ਕਵਿਤਾ ਤੇ ਕੋਈ ਵੀ ਰਸ-ਸਾਹਿਤ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦੇਂਦਾ ਹੈ । ਓਦੋਂ ਸਾਡਾ ਮਨ ਸੁਖ ਦੁਖ ਵਿਚ ਆਪਣਾ ਹੀ ਸ਼ੁਧ ਪ੍ਰਕਾਸ਼ ਵੇਖਦਾ ਹੈ । ਉਹ ਪ੍ਰਕਾਸ਼ ਅਨੰਦ ਹੈ । ਇਸ ਪ੍ਰਕਾਸ਼ ਨੂੰ ਅਸੀਂ ਇਸ ਲਈ ਸਦੀਵੀ ਆਖਦੇ ਹਾਂ ਕਿ ਬਾਹਰਲੀਆਂ ਘਟਨਾਵਾਂ ਸੰਸਾਰ ਦਾ ਜਾਲ ਬੁਣਦੇ ਬਣਦੇ, ਕਈ ਲੋੜਾਂ ਪੂਰੀਆਂ ਕਰਦੇ ਕਰਦੇ, ਹਟਦੀਆਂ ਜਾਂਦੀਆਂ ਚਲਦੀਆਂ ਜਾਂਦੀਆਂ ਹਨ, ਉਹਨਾਂ ਦਾ ਆਪਣੇ ਆਪ ਵਿਚ ਹੀ ਪੂਰਾ ਹੈ । ਤਮਸਾ ਨਦੀ ਦੇ ਕੰਢੇ ਕਰਾਉਂਚ ਬਿਰਹਣ ਦੀ ਵੇਦਨਾ ਕਿਤੇ ਵੀ ਨਹੀਂ ਹੈ, ਪਰ ਸਾਡੇ ਮਨ ਦੇ ਆਤਮ-ਅਨੁਭਵ ਵਿਚ ਉਸ ਵੇਦਨਾ ਦੀ ਤਾਰ ਬੱਝੀ ਹੀ ਰਹੀ ਹੈ । ਉਹ ਘਟਨਾ ਘਟ ਨਹੀਂ ਰਹੀ, ਜਾਂ ਉਹ ਘਟਨਾ ਕਿਸੇ ਵਕਤ ਵੀ ਨਹੀਂ ਸੀ ਘਟੀ, ਇਸ ਗੱਲ ਦਾ ਸਾਡੇ ਮਨ ਨੂੰ ਸਬੂਤ ਦੇਣ ਦਾ ਕੋਈ ਲਾਭ ਨਹੀਂ । | ਜੋ ਵੀ ਹੋਵੇ, ਵੇਖਿਆ ਜਾ ਰਹਿਆ ਹੈ ਕਿ ਗੀਤ ਦੀ ਧੜਕਣ ਸਾਡੇ ਮਨਾਂ ਵਿਚ ਜਿਸ ਵਲਵਲੇ ਨੂੰ ਜਨਮ ਦੇਂਦੀ ਹੈ ਉਹ ਕਿਸੇ ਸੰਸਾਰਕ ਘਟਨਾ ਤੇ ਆਧਾਰਿਤ ਵਲਵਲਾ ਨਹੀਂ ਹੈ । ਸੋ ਜਾਪਦਾ ਹੈ, ਰਚਨਾ ਦੀ ਡੂੰਘਾਈ ਵਿਚ ਜੋ ਇਕ ਵਿਸ਼ਵਵਿਆਪੀ ਪਰਾਣਾਂ ਦਾ ਕਾਂਬਾ ਚਲ ਰਹਿਆ ਹੈ, ਗੀਤ ਸੁਣ ਕੇ ਉਸੇ ਦੀ ਹੀ ਵੇਦਨਾ ਦੀ ਚਾਲ ਪਾਸੋਂ ਅਸੀਂ ਮਨ ਵਿਚ ਅਨੁਭਵ ਕਰਦੇ ਹਾਂ । ਭੈਰਵੀ ਮਾਨੋ ਸਮੁਚੀ ਰਚਨਾ ਦੀ ਸਭ ਤੋਂ ਅੰਤਰੀਵ ਬਿਰਹੁ-ਵਿਆਕੁਲਤਾ ਹੈ, ਦੇਸ਼-ਮਲਾਰ ਮਾਨੋ ਅਥਰੂਆਂ ਦੀ ਗੰਗੋਤਰੀ ਦੇ ਕਿਸੇ ਆਦ-ਝਰਨੇ ਦਾ ਕਲ-ਕਲੋਲ ਹੈ । ਇਸ ਰਾਹੀਂ ਸਾਡੀ ਚਤਨਾ ਦੇਸ ਤੇ ਕਾਲ ਦੀਆਂ ਹੱਦਾਂ ਟੱਪ ਕੇ ਨਿੱਜੀ ਚੰਚਲ ਪਰਾਣਧਾਰਾ ਨੂੰ ਵਿਰਾਟਤਾ । ਵਿਚ ਅਨੁਭਵ ਕਰਦੀ ਹੈ । ਕੀਵਤਾ ਵਿਚ ਵੀ ਅਸੀਂ ਆਪਣੇ ਮਨ ਦੇ ਇਸ ਆਤਮ-ਅਨੁਭਵ ਨੂੰ ਸ਼ੁਧ ਤੇ ਕਤ ਭਾਵ ਨਾਲ, ਪਰ ਵਿਚਿਤ ਰੂਪ ਵਿਚ ਪਾਣਾ ਚਾਹੁੰਦੇ ਹਾਂ | ਪਰ ਕਵਿਤਾ ਦਾ 24