ਪੰਨਾ:Alochana Magazine March 1961.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਧਾਨ ਵਸੀਲਾ ਗੱਲ ਹੈ । ਉਹ ਤਾਂ ਸੁਰ ਵਾਂਗ ਆਤਸ਼-ਪ੍ਰਕਾਸ਼ ਵਾਲੀ ਨਹੀਂ। ਗੱਲ ਅਰਥ ਪ੍ਰਗਟ ਕਰਦੀ ਹੈ । ਇਸ ਲਈ ਕਵਿਤਾ ਵਿਚ ਇਹਨਾਂ ਅਰਥਾਂ ਨੂੰ ਲੈ ਕੇ ਕਾਰੋਬਾਰ ਕਰਨਾ ਹੀ ਪਏਗਾ । ਸੋ ਮੁਢਲੀ ਲੋੜ ਇਸ ਗੱਲ ਦੀ ਹੈ ਕਿ ਇਹ ਅਰਥ ਰਸ ਤੇ ਆਧਾਰਤ ਹੋਣ । ਅਰਥਾਤ, ਉਹ ਅਜਿਹਾ ਕੁਝ ਹੋਣ ਜੋ ਆਪਣੇ ਆਪ ਹੀ ਸਾਡੇ ਮਨ ਵਿਚ ਧੜਕਣ ਪੈਦਾ ਕਰਦਾ ਹੈ, ਜਿਸ ਨੂੰ ਅਸੀਂ ਵਲਵਲਾ ਕਹਿੰਦੇ ਹਾਂ । | ਪਰ ਕਿਉਂਕਿ ਗੱਲ ਆਤਮ-ਪ੍ਰਕਾਸ਼ ਵਾਲੀ ਵਸਤੂ ਨਹੀਂ,ਇਸ ਲਈ ਸੁਰ ਵਾਂਗ ਗੱਲ ਨਾਲ ਸਾਡੇ ਮਨ ਦੀ ਪ੍ਰਕ੍ਰਿਤੀ ਦਾ ਮੇਲ ਨਹੀਂ । ਸਾਡਾ ਮਨ ਗਤੀਵਾਨ ਹੈ, ਪਰ ਗੱਲ ਸਥਿਰ ਹੈ । ਇਸ ਲੇਖ ਦੇ ਸ਼ੁਰੂ ਵਿਚ ਹੀ ਅਸੀਂ ਇਸ ਵਿਸ਼ੇ ਦੀ ਆਲੋਚਨਾ ਕੀਤੀ ਹੈ । ਆਖਿਆ ਹੈ, ਗੱਲ ਨੂੰ ਚਾਲ ਦੇ ਕੇ ਸਾਡੇ ਮਨ ਦੀ ਵਸਤੂ ਬਨਾਣ ਲਈ ਛੰਦ ਦੀ ਲੋੜ ਪੈਂਦੀ ਹੈ । ਇਸ ਛੰਦ ਦੇ ਵਾਹੁਣ ਰਾਹੀਂ ਗੱਲ ਕੇਵਲ ਤੇਜ਼ੀ ਨਾਲ ਸਾਡੇ ਮਨ ਵਿਚ ਪ੍ਰਵੇਸ਼ ਹੀ ਨਹੀਂ ਕਰਦੀ, ਉਸ ਦੀ ਧੜਕਣ ਵਿਚ ਆਪਣੀ ਧੜਕਣ ਵੀ ਰਲਾ ਦੇਂਦੀ ਹੈ । ਇਸ ਧੜਕਣ ਦੇ ਰਲਣ ਰਾਹੀਂ ਸਬਬ ਦੇ ਅਰਥ ਜਿਹੜੀ ਅਨੋਖੀ ਸੁੰਦਰਤਾ ਪ੍ਰਾਪਤ ਕਰਦੇ ਹਨ, ਉਸ ਦਾ ਪਹਿਲਾਂ ਤੋਂ ਹਿਸਾਬ ਕਰ ਕੇ ਨਹੀਂ ਦਸਿਆ ਜਾ ਸਕਦਾ । ਇਸ ਲਈ ਕਵਿਤਾ ਦੀ ਰਚਨਾ ਇਕ ਅਣਖਾ ਵਿਹਾਰ ਹੈ । ਉਸ ਦਾ ਵਿਸ਼ਯ ਕਵੀ ਦੇ ਮਨ ਵਿਚ ਬੱਝਾ ਹੋਇਆ ਹੈ, ਪਰ ਕਵਿਤਾ ਦਾ ਨਿਸ਼ਾਨਾ ਵਿਸ਼ੇ ਨੂੰ ਪਿਛੇ ਛਡ ਜਾਂਦਾ ਹੈ; ਉਹੋ ਕੁਝ ਕੁ ਜੋ ਵਿਸ਼ਯ ਤੋਂ ਵਧੇਰੇ ਹੈ,ਉਹੀ ਅਕੱਥ ਹੈ । ਛੰਦ ਦੀ ਚਾਲ ਗਲ ਵਿਚੋਂ ਉਸੇ ਅਕੱਥ ਨੂੰ ਜਗਾ ਦੇਂਦੀ ਹੈ : “ਰਜਨੀ ਸਾਵਣ ਘਣਾ, ਘਣਾ ਦਿਆ ਗੁਰਜਣਾ, ਰਿਮ ਝਿਮ ਸ਼ਬਦੇ ਬਰਸ਼ੇ । ਪਲੰਘ ਕੇ ਸ਼ਯਾਨ ਰੰਗੇ, ਬਿਗਲਿਤ ਚੀਰ-ਅੰਗੇ, ਨੀਦ ਜਾਈ ਮੋਨੇਰ ਹਰੀਸ਼ੇ ।” (“ਸਾਵਣ ਦੀ ਕਾਲੀ ਰਾਤ, ਬੱਦਲਾਂ ਦੀ ਘਣਘੋਰ, ਰਿਮਝਿਮ ਬਰਖਾ ਬਰਸੇ । ਪਲੰਘ ਉਤੇ ਸੁਤੀ, ਬਸਤਰ ਹੋਏ ਬਿਖਰੇ, ਨੀਂਦ ਨਾਲ ਮਨ ਹਰਸ਼ 'ਤੇ) ਬੱਦਲਾਂ ਦੀ ਰਾਤ ਇਕ ਲੜਕੀ ਬਿਸਤਰੇ ਵਿਚ ਸੁੱਤੀ ਪਈ ਹੈ, ਵਿਸ਼ਯ ਸਿਰਫ਼ ਇੰਨਾ ਹੈ | ਪਰ ਜਿਉਂ ਹੀ ਛੰਦ ਨੇ ਇਸ ਵਿਸ਼ਯ ਦਾ ਸਾਡੇ ਮਨ ਵਿਚ ਕਾਂਬਾ ਛੇੜਿਆ, ਇਸ ਲੜਕੀ ਦਾ ਸੌਣ ਦਾ ਕੰਮ ਮਾਨੋ ਸਦੀਵੀ ਕਾਲ ਦਾ ਸਹਾਰਾ ਲੈ ਕੇ, ਇਕ ਪਰਮ É