ਪੰਨਾ:Alochana Magazine March 1961.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਹਾਰ ਬਣ ਬੈਠਾ-ਏਥੋਂ ਤਕ ਕਿ ਜਰਮਨ ਕੈਸਰ ਜੋ ਅਜ ਚਾਰ ਸਾਲ ਤੋਂ ਅਜਿਹੇ ਭਯੰਕਰ ਪ੍ਰਤਾਪ ਨਾਲ ਲੜਾਈ ਲੜ ਰਹਿਆ ਹੈ, ਉਹ ਵੀ ਇਸ ਦੇ ਮੁਕਾਬਲੇ ਤੇ ਪੁੱਛ ਹੈ ਤੇ ਥੜ-ਜੀਵੀ ਹੈ । ਉਸ ਲੜਾਈ ਦੀ ਗੱਲ ਨੂੰ ਇਕ ਦਿਨ ਬੜੇ ਕਸ਼ਟ ਨਾਲ ਇਤਿਹਾਸ ਦੀਆਂ ਕਿਤਾਬਾਂ ਤੋਂ ਕੰਠ ਕਰੇ ਬਚਿਆਂ ਨੂੰ ਇਮਤਿਹਾਨ ਪਾਸ ਕਰਨਾ ਪਏਗਾ; ਪਰ, ਪਲੰਘ ਕੇ ਸ਼ਯਾਨ ਰੰਗੇ, ਬਿਗਲਿਤੋਂ ਚੀਰ-ਅੰਗੇ, ਨੀਂਦ ਜਾਈ ਨੇਰ ਹਰੀਸ਼ੇ । ਇਹ ਸਬਕ ਕੰਠ ਕਰਨ ਦੀ ਵਸਤੂ ਨਹੀਂ । ਇਹ ਅਸੀਂ ਆਪਣੇ ਮਨ ਵਿਚ ਹੀ ਵੇਖ ਸਕਾਂਗੇ, ਤੇ ਜੋ ਵੇਖਾਂਗੇ, ਉਹ ਕਿਸੇ ਲੜਕੀ ਦੇ ਬਿਸਤਰੇ ਵਿਚ ਲੇਟ ਕੇ ਸੌਣ ਤੋਂ ਬਹੁਤ ਵਧੇਰੇ ਹੈ । ਇਸ ਗੱਲ ਨੂੰ ਹੀ ਹੋਰ ਕਿਸੇ ਛੰਦ ਵਿਚ ਲਿਖਣ ਨਾਲ ਵਿਸ਼ਯ ਤਾਂ ਉਹੋ ਰਹੇਗਾ, ਪਰ ਵਿਸ਼ਯ ਤੋਂ ਜੋ ਵਧੇਰੇ ਹੈ, ਉਸ ਦਾ ਬਹੁਤ ਕੁਝ ਬਦਲ ਜਾਏਗਾ । ਪੰਜਾਬੀ ਸਾਹਿਤ ਅਕਾਡਮੀ ਦੀਆਂ ਛਪ ਰਹੀਆਂ ਪੁਸਤਕਾਂ (ੳ) ਸੰਖਿਆ ਕੋਸ਼ ਕ੍ਰਿਤ : ਗੁਰਬਖਸ਼ ਸਿੰਘ “ਕੇਸਰੀ (ਅ) ਨੀਲੀ ਤੇ ਰਾਵੀ ਸੰਪਾਦਕ : ਕਰਤਾਰ ਸਿੰਘ “ਸ਼ਮਸ਼ੇਰ (ੲ) ਭਾਈ ਗੁਰਦਾਸ ਕ੍ਰਿਤ : ਸੰਤ ਸਿੰਘ ਸੇਖੋਂ (ਸ) ਬੁੱਧ ਜਾਤ ਕ੍ਰਿਤ : ਗੁਰਾਂਦਿੱਤਾ ਖੰਨਾ 2