ਪੰਨਾ:Alochana Magazine March 1961.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰਇਦਰ ਸਿੰਘ ਪ੍ਰੀਤ - ਹੀਰ ਦਮੋਦਰ ਵਿਚ ਅੱਖੀਂ ਡਿਠਾ ਤੇ ਕਰਾਮਾਤਾਂ ਅੱਖੀ ਡਿੱਠਾ : ਕੁਝ ਸਾਹਿਤਕਾਰਾਂ ਦਾ ਖਿਆਲ ਹੈ ਕਿ “ਅੱਖੀ ਡਿਠਾ ਦਮੋਦਰ ਦਾ ਮੂੰਹ ਚੜਿਆ ਵਾਕ ਜਾਂ ਤਕੀਆ ਕਲਾਮ ਸੀ, ਪਰ ਦੂਜੇ ਪਾਸੇ ਦਮੋਦਰ ਦਾ ਦਾਅਵਾ ਹੈ ਕਿ ਉਸ ਨੇ ਹੀਰ-ਰਾਂਝੇ ਨੂੰ ਪ੍ਰੇਮ ਕਰਦਿਆਂ ਅੱਖੀਂ ਵੇਖਿਆ ਹੈ : ਲੰਝੀ ਮੱਝ ਬੰਨੇ ਪੰਜਤਾਣੀ, ਉਤੇ ਪੱਟ ਹੰਢਾਏ । ਵਖ ਦਮੋਦਰ ਹੀਰੇ ਨੀ ਚਾਲੀ, ਕਿੱਸਾ ਆਣ ਬਣਾਏ ੬ ਤਾਂ ਕੀ ਬਿਨਾਂ ਕਿਸੀ ਹੋਰ ਵਸੀਲੇ ਦੇ ਦਮੋਦਰ ਦੇ ਕਿੱਸੇ ਨੂੰ ਸ਼ੱਕੀ ਮੰਨਦੇ ਰਹੀਏ ? ਇਹ ਕਵੀ ਨਾਲ ਬੇ-ਇਨਸਾਫੀ ਨਹੀਂ ਹੋਵੇਗੀ ? ਸੋ, ਹਾਲੀਂ ਸਾਨੂੰ ਇਸ ਤਰਾਂ ਦੇ ਵਿਚਾਰ ਪ੍ਰਗਟਾਉਣ ਲਈ ਪ੍ਰਮਾਣੀਕ ਖੋਜ ਦੀ ਲੋੜ ਹੈ, ਪਰ ਇਸ ਵੇਲੇ ਸਾਨੂੰ ਕਿੱਸੇ ਦੇ ਆਧਾਰ ਤੇ ਦਮੋਮਰ ਨੂੰ ਹੀਰ-ਰਾਂਝੇ ਦਾ ਸਮਕਾਲੀ ਹੀ ਮੰਨਣਾ ਪਵੇਗਾ । ਦਮੋਦਰ ਨਾਲ ਸਹਿਮਤ ਹੋਣ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ 'ਅੱਖੀਂ ਡਿੱਠਾ’ ਸ਼ਬਦ ਕਿੱਸੇ ਵਿਚ ਆਉਂਦਾ ਹੀ ਥੋੜੀ ਥਾਂ ਤੇ ਹੈ । ਬਹੁਤੀ ਥਾਂ ਉਤੇ ਤਾਂ ਆਖ ਦਮੋਦਰ' ਤੇ 'ਕਹੇ ਦਮੋਦਰ’ ਹੀ ਮਿਲਦਾ ਹੈ । ਹਰੇਕ ਕਵੀ ਦਾ ਆਪਣਾ ਆਪਣਾ ਢੰਗ ਹੁੰਦਾ ਹੈ । ਹੁਣ ਸ਼ਾਹ ਹੁਸੈਨ ਨੂੰ ਹੀ ਲੈ ਲਓ, 'ਕਹੇ ਦਮੋਦਰ' ਵਾਂਗ ਹੀ ਲਿਖਦਾ ਹੈ : ਕਹੈ ਹੁਸੈਨ ਫ਼ਕੀਰ ਸਾਂਈਂ ਦਾ, ਜੀਵਦਿਆਂ ਮਰ ਰਹੀਏ ! ਗੁਰਬਾਣੀ ਵਿਚ ਵੀ ਇਉਂ ਮਿਲਦਾ ਹੈ : 37