ਪੰਨਾ:Alochana Magazine March 1961.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹੈ ਨਾਨਕੁ ਸਚੇ ਸਾਹਿਬ, ਕਿਆ ਨਾਹੀ ਘਰਿ ਤੇਰੈ । ਸੁਲਤਾਨ ਬਾਹੂ ਦੀ ਆਪਣੀ ਅਡਰੀ ‘ਹੂ' ਹੈ :- ਨਾ ਮੈਂ ਹਿੰਦੂ ਨਾ ਮੈਂ ਮੁਸਲਮ, ਨਾ ਮੈਂ ਮੁਲਾਂ ਕਾਜ਼ੀ ਹੂ । ਇਹ ਪਿਰਤ ਤਾਂ ਪੁਰਾਣੇ ਸਮੇਂ ਤੋਂ ਹੀ ਚਲੀ ਆਉਂਦੀ ਹੈ ਕਿ ਕਵੀ ਆਪਣੀ ਕਵਿਤਾ ਦੀ ਅੰਤਲੀ ਸੱਤਰ ਜਾਂ ਬੰਦ ਦੇ ਅਖੀਰ ਵਿਚ ਆਪਣਾ ਨਾਂ ਜਾਂ ਉਪ-ਨਾਂ ਦੇਂਦੇ ਹਨ । ਦਮੋਦਰ ਨੇ ਵੀ ਉਸੇ ਰੀਤ ਅਨੁਸਾਰ ਆਖ ਦਮੋਦਰ’ ਤੇ ‘ਕਹੇ ਦਮੋਦਰ ਲਿਖਿਆ ਹੈ । | ਦੂਜੀ ਗੱਲ ਇਹ ਵੀ ਆਖੀ ਜਾਂਦੀ ਹੈ ਕਿ ਦਮੋਦਰ ਆਖ ਦਮੋਦਰ’ ‘ਕਹੈ ਦਮੋਦਰ' ਕਹਿ ਕੇ ਪਾਠਕਾਂ ਨੂੰ ਪੱਕਾ ਯਕੀਨ ਕਰਾਈ ਜਾਂਦਾ ਹੈ ਕਿ ਕਵੀ ਨੇ ਇਹ ਸਾਰੀਆਂ ਝਾਕੀਆਂ ਆਪ ਵੇਖੀਆਂ ਹਨ । ਹਾਲਾਂਕਿ ਇਹ ਸਾਡੀ ਭੁਲ ਹੈ । ਗੱਲ ਤਾਂ ਸਪੱਸ਼ਟ ਹੈ ਕਿ “ਆਖ ਦਮੋਦਰ' ਤੇ 'ਕਹੇ ਦਮੋਦਰ' ਦਾ ਭਾਵ ਇਹੀ ਹੈ ਕਿ ਦਮੋਦਰ ਸਾਨੂੰ ਹੀਰ-ਰਾਂਝੇ ਦੀ ਕਹਾਣੀ ਦਸ ਰਹਿਆ ਹੈ। ਨਾ ਕਿ ਇਹਦਾ ਇਹ ਅਰਥ ਸਮਝੀ ਜਾਈਏ ਕਿ ਕਵੀ ਨੇ ਸਾਰਾ ਦ੍ਰਿਸ਼ (ਬੰਦ ਵਿਚ ਆਇਆ ਵਰਨਣ) · ਅਖੀ ਵੇਖ ਕੇ ਲਿਖਿਆ ਹੈ । ਹਾਂ, ਜਿਥੇ ਜਿਥੇ “ਅਖੀ ਡਿਠਾ' ਆਇਆ ਹੈ, ਉਹ ਕੁਝ ਕਵੀ ਨੇ ਆਪ ਵੇਖਿਆ ਹੋਣਾ ਹੈ । ਇਸ ਗੱਲ ਦੀ ਤਾਂ ਦਿਲ ਵੀ ਗਵਾਹੀ ਨਹੀਂ ਭਰਦਾ ਕਿ ਕਵੀ ਹੀਰ-ਰਾਂਝੇ ਦੇ ਇਸ਼ਕ ਨੂੰ ਅਰੰਭ ਤੋਂ ਅੰਤ ਤੀਕ ਨਾਲ ਘੁੰਮ ਘੁੰਮ ਕੇ ਵੇਖਦਾ ਰਹਿਆ ਹੋਵੇ । ਪਰ ਇਹ ਤਾਂ ਸਾਨੂੰ ਦਮੋਦਰ ਦੇ ਕਥਨ ਅਨੁਸਾਰ ਮੰਨਣਾ ਹੀ ਪਵੇਗਾ ਕਿ ਉਹ ਹੀਰ-ਰਾਂਝੇ ਦਾ ਸਮਕਾਲੀ ਸੀ । ਕਵੀ ਲਿਖਦਾ ਹੈ : ਅੱਖੀਂ ਡਿਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ । ਸ਼ਉਂਕ ਸ਼ਉਂਕ ਉਠੀ ਹੈ ਮੈਂਡੀ, | ਤਾਂ ਦਿਲ ਉਮਕ ਹੋਈ । ਅਸਾਂ ਮੂੰਹੋਂ ਅਲਾਇਆ ਓਹੋ, ਜੋ ਕੁਝ ਨਜ਼ਰ ਪਇਓ ਈ । ਆਖ ਦਮੋਦਰ · ਅਗੇ ਕਿੱਸਾ, ਜੋਈ ਸੁਣੋ ਸਭ ਕੋਈ ॥੭॥ ਇਹਦਾ ਮਤਲਬ ਤਾਂ ਸਾਫ ਇਹੀ ਹੋਇਆ ਕਿ ਦਮੋਦਰ ਨੇ ਵੇਖਿਆ ਪ੍ਰੇਮ-ਨਾਟਕ ਲਿਖਿਆ ਹੈ, ਪਰ ਇਹ ਤਾਂ ਨਹੀਂ ਮੰਨ ਸਕਦੇ ਕਿ ਕਵੀ ਹਰ ਵਕਤ ਉਨ੍ਹਾਂ ਨੂੰ 33