ਪੰਨਾ:Alochana Magazine March 1961.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਹਾਕਿਆਂ ਤੋਂ ਸਾਹਿਤ ਅਤੇ ਕਲਾ ਨੂੰ ਸਗੋਂ ਸਾਰੇ ਮਾਨਵ ਜੀਵਨ ਨੂੰ ਮਨੋਵਿਗਿਆਨਕ ਵਿਸ਼ਲੇਸ਼ਣ ਸੁਣਦਿਆਂ ਨਵਿਆਂ ਯੁੱਗਾਂ ਰਾਹੀਂ ਉਘੇੜ ਨਖੇੜ ਕੇ ਤਕਿਆ ਅਤੇ ਦਰਬਾਇਆ ਗਇਆ ਹੈ, ਅਤੇ ਫੁਰਨੇ, ਇਲਾਹੀ ਦਾਤ, ਧੁਰੋਂ ਆਈ ਬਾਣੀ ਆਦਿਕ ਦਿਆਂ ਸਿਧਾਂਤਾਂ ਨੂੰ ਵਧੇਰੇ ਉਜਾਗਰ ਕਰਨ ਦਾ ਯਤਨ ਹਨ ਨਹੀਂ ਕੀਤਾ ਗਇਆ, ਸਗੋਂ ਕਲਾ ਅਤੇ ਸਾਹਿਤ ਨੂੰ ਜੀਵਨ ਦੀ ਸ਼ਿਕਸਤ ਅਤੇ ਬੇਰਸੀ ਦੇ ਪ੍ਰਗਟਾਉ ਦਾ ਸਾਧਨ ਦਰਸਾ ਕੇ ਕਲਾਕਾਰ ਨੂੰ ਪੂਰਣ ਮਾਨਵ ਸ਼ਕਤੀ ਅਤੇ ਕਲਾ ਤੋਂ ਘਟਦਾ ਵਿਅਕਤੀ ਸਿੱਧ ਕਰਕੇ ਉਸ ਦੀ ਰਚਨਾ ਨੂੰ ਨਾ ਕੇਵਲ ਜੀਵਨ-ਕਾਂਖ ਦੀ ਅਪੂਰਤੀ ਨੂੰ ਪੂਰੇ ਕਰਨ ਦਾ ਸਾਧਨ, ਸਗੋਂ ਕਲਾਕਾਰ ਨੂੰ ਇਕ ਅਜਿਹਾ ਮਾਧਿਅਮ ਸਿੱਧ ਕੀਤਾ ਗਇਆ ਹੈ ਜਿਸ ਦੀਆਂ ਸ਼ਕਤੀਆਂ ਟੁੱਟੀਆਂ ਹੋਈਆਂ ਹੁੰਦੀਆਂ ਹਨ, ਅਤੇ ਜਿਸ ਦੀਆਂ ਤਰੁਟੀਆਂ ਹੀ, ਜਿਸ ਦੀਆਂ ਊਣਤਾਈਆਂ ਹੀ ਉਸ ਨੂੰ ਅਜਿਹੀ ਅਨੋਖੀ ਕਲਾ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਉਹ ਉਹਨਾਂ ਖੇਤਾਂ ਅਤੇ ਸੁੰਦਰਤਾਵਾਂ ਨੂੰ ਪ੍ਰਗਟਾਉਣ ਦਾ ਸਮਰੱਥ ਹੁੰਦਾ ਹੈ, ਜਿਨ੍ਹਾਂ ਦੇ ਗਿਆਨ ਤੋਂ ਸਾਧਾਰਣ, ਕਰਤੱਵਕਾਰੀ ਪੂਰਣ ਮਾਨਵੀ ਸ਼ਕਤੀਆਂ ਦਾ ਸਵਾਮੀ ਵਾਂਜਾ ਰਹ ਜਾਂਦਾ ਹੈ । | ਇਹੋ ਜਿਹੇ ਅਤੇ ਹੋਰ ਨਵੇਂ ਸਿੱਧਾਂਤ ਵਿਸ਼ਲੇਸ਼ਣ ਦਿਆਂ ਪ੍ਰਯੋਗਾਂ ਦੇ ਆਧਾਰ ਉੱਪਰ ਅਗੇ ਆ ਕੇ ਪ੍ਰਚਾਰੇ ਜਾ ਰਹੇ ਹਨ, ਅਤੇ ਸਾਹਿਤ ਵਿਚਾਰ ਦਾ ਖੇਤਰ ਨਵੇਂ ਸਿੱਧਾਂਤਾਂ ਨਾਲ ਜਿਵੇਂ ਬੀਜਿਆ ਅਤੇ ਵਸਾਇਆ ਜਾ ਰਹਿਆ ਹੈ--ਇਕ ਹਲਚਲ, ਇਕ ਵਧਦੀ ਫੈਲਦੀ ਚੇਤਨਤਾ ਸਾਹਮਣੇ ਦਿਸ ਆਉਂਦੀ ਹੈ, ਜਿਸ ਦੇ ਅਤਲੇ ਸਿਟਿਆਂ ਬਾਰੇ ਹਾਲੀ ਕੁਛ ਨਿਸ਼ਚਿਤ ਢੰਗ ਨਾਲ ਨਹੀਂ ਕਹਿਆ ਜਾ ਸਕਣਾ--ਇਸੇ ਕਰ ਕੇ ਸਾਹਿਤ ਅਤੇ ਕਲਾ ਦੀ ਹਕੀਕਤ ਬਾਰੇ ਕੇਵਲ ਓਹੋ ਪ੍ਰਯੋਗਮਈ ਵਿਚਾਰ ਦਸੇ । ਜਾ ਸਕਦੇ ਹਨ, ਜਿਨ੍ਹਾਂ ਨੂੰ ਵਧੇਰੇ ਪਛਮੀ ਸਮਾਲੋਚਕਾਂ ਅਤੇ ਸਾਹਿਤ ਸ਼ਾਸਤ੍ਰੀਆਂ ਨੇ ਵਿਸਤਾਰ ਨਾਲ ਵਿਚਾਰਿਆ ਅਤੇ ਪ੍ਰਗਟਾਇਆ ਹੈ, ਅਤੇ ਜਿੰਨਾ ਵਿਚ ਹੋਰ ਵਿਸ਼ਾਲ ਅਤੇ ਵਿਸਤਾਰ ਆਧੁਨਿਕ ਕਾਲ ਵਿਚ ਹੀ ਲਿਆਂਦਾ ਜਾ ਰਹਿਆ ਹੈ । ਸੋ ਇਸ ਲੇਖ ਵਿਚ ਮੇਰਾ ਵਿਸ਼ੇਸ਼ ਨਿਸ਼ਾਨਾ ਪੰਜਾਬੀ ਬੋਲੀ ਦੇ ਉਪਜੇ ਜਾਂ ਨਵੇਂ ਇਸ ਕਾਲ ਵਿਚ ਉਪਜ ਰਚੇ ਸਾਹਿਤ ਬਾਰੇ ਕੁਝ ਵਿਚਾਰ ਪਾਠਕਾਂ ਪ੍ਰਤੀ ਪੇਸ਼ ਕਰਨਾ ਹੋਵੇਗਾ । ਇਹ ਯਤਨ ਮੇਰੀ ਰਾਇ ਵਿਚ ਅਵੱਸ਼ਕ ਅਤੇ ਲਾਭਦਾਇਕ ਹੋਵੇਗਾ, ਕਿਉਂਕਿ ਸਾਡੀ ਬੋਲੀ ਦਾ ਨਵਾਂ ਉਸਦਾ ਸਾਹਿਤ ਇਕ ਅਜਿਹੀ ਉਪਜ ਵਾਂਗ ਹੈ, ਜਿਸ ਦੇ ਨਿਯਮ ਹਾਲੀ ਕਿਸੇ ਨੇ ਬੰਣ ਜਾਂ ਵਿਚਾਰਨ ਦਾ ਵੀ ਯਤਨ ਨਹੀਂ ਕੀਤਾ | ਵਸਤ ਹੈ, ਪਰ ਉਸ ਦਾ ਆਕਾਰ, ਰੂਪ ਅਤੇ ਉਸ ਦੇ ਬੁਨਿਆਦੀ ਅਸੂਲ ਕਿਸੇ ਨੇ ਕਲਪੇ ਨਹੀਂ, ਜਾਂ ਜੇ ਕਲਪੇ ਹਨ ਤਾਂ ਉਹਨਾਂ ਬਾਰੇ ਵਿਦਵਤਾ ਭਰੇ ਢੰਗ ਨਾਲ ਵਿਚਾਰ ਨਹੀਂ ਕੀਤੀ ਗਈ, ਉਹਨਾਂ ਨੂੰ ਹੋਰਾਂ ਸਭ ਅਤੇ ਉੱਨਤ ਬੋਲੀਆਂ ਦੇ ਸਾਹਿਤ ਦੇ ਤੁਲ ਕਰਨ ਦਾ ਅਵਸਰ ਪ੍ਰਾਪਤ ਨਹੀਂ ਹੋਇਆ । ਦੂਜੇ ਸਾਡੇ ਆਮ ਸਾਹਿਤਕਾਰਾਂ ਅਤੇ ਸਮਾਲੋਚਕਾਂ ਵਿਚ in