ਪੰਨਾ:Alochana Magazine March 1961.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਰੰਭ ਹੁੰਦਾ ਹੈ । ਹੀਰ ਦੇ ਕਹਿਣ ਅਨੁਸਾਰ ਰਾਂਝਾ ਚੂਚਕ ਕੋਲੋਂ ਮੱਝੀਆਂ ਚਾਰਨ ਦਾ ਕੰਮ ਪ੍ਰਾਪਤ ਕਰ ਲੈਂਦਾ ਹੈ । ਚੂਚਕ ਅਗੇ ਰਾਂਝਾ ਐਸੀ ਕਰਾਮਾਤ ਵਿਖਾਉਂਦਾ ਹੈ ਕਿ ਚੂਚਕ ਦੰਗ ਰਹਿ ਜਾਂਦਾ ਹੈ । ਰਾਂਝਾ ਦੁਧ ਪੀਣ ਮਗਰੋਂ ਕਹਿੰਦਾ ਹੈ :- ਤਰਸ ਨਾ ਕੀਤੋ ਸਾਹਿਬ ਸੰਦਾ, ਮੈਂ ਗਰੀਬ ਕਰ ਪਾਇਓ । ਆਖੇ ਧੀਦੋ ਮੰਦਾ ਕੀਤੋ ਖਾਨਾ, | ਮੱਝ ਤਰੁਈ ਦਾ ਦੁਧ ਪਿਵਾਇਓ ।੨੫੦ ॥ ਇਹ ਸੁਣ ਕੇ ਚੂਚਕ ਨੂੰ ਅਚੰਭਾ ਹੁੰਦਾ ਹੈ ਤੇ ਰਾਂਝੇ ਤੋਂ ਪੁਛ ਕਰਦਾ ਹੈ ਕਿ ਉਸ ਨੂੰ ਸੁਪਨਾ ਆਇਆ ਹੈ ਜਾਂ ਕਿਸੇ ਨੇ ਦਸਿਆ ਹੈ ? ਤਦ ਰਾਂਝਾ ਉਸ ਨੂੰ ਮੱਝ ਦੀ ਪੂਰੀ ਤਰ੍ਹਾਂ ਹਾਲਤ ਦਸ ਕੇ ਹੋਰ ਵੀ ਭੈ ਭੀਤ ਕਰ ਦੇਂਦਾ ਹੈ :- ਤੀਜੇ ਸੂਏ ਤੇ ਰੰਗ, ਰੱਤੀ, ਮੱਥੇ ਫੁੱਲੀ ਨਹੀਂ । ਕੱਟੀ ਛਿਆਂ ਮਾਂਹ ਦੀ ਸੱਟੀ, ਮਾਝੀ ਗਇਆ ਕਦਾਈਂ । ਖਾਧੀ ਜੇਰ ਸੜੀ ਵਿਚ ਬੇਲੇ, ਨਾ ਕੋ ਖਸਮ ਨਾ ਸਾਈਂ । ਤਿਸਦਾ ਦੁਧ ਪਿਆਇਓ ਮੈਨੂੰ, | ਅਜੇ ਨਾ ਗੜ ਥਾਈ । ੨੫ ਚੂਚਕ ਰਾਂਝੇ ਨੂੰ ਪਸ਼ੂਆਂ ਦਾ ਰਜਵਾਂ ਮਾਹਰ ਜਾਣ ਕੇ ਅਪਣੀਆਂ ਮੱਝੀਆਂ ਦਾ ਚਾਕ ਰੱਖ ਲੈਂਦਾ ਹੈ ਅਤੇ ਰਾਂਝਾ ਪਸ਼ੂਆਂ ਨੂੰ ਚਾਰਨ ਵਾਸਤੇ ਬੇਲੇ ਵਲ ਚਲਾ ਜਾਂਦਾ ਹੈ । ਕਵੀ ਇਥੇ ਰਾਂਝੇ ਦੀ ਵੰਝਲੀ ਨੂੰ, ਜਾਦੂ ਦਾ ਡੰਡਾ ਕਹਿ ਲਓ ਜਾਂ ਕਿਸ਼ਨ ਮਹਾਰਾਜ ਦੀ ਬੰਸਰੀ ਸਮਝ ਲਓ, ਕਰਾਮਾਤੀ ਚੀਜ਼ ਦਸਦਾ ਹੈ । ਸੰਝ ਪੈਣ ਤੇ ਜਦ ਰਾਂਝਾ ਵਾਪਸ ਆਉਣ ਲਗਦਾ ਹੈ ਤਾਂ ਪਸ਼ੂਆਂ ਨੂੰ 'ਕੱਠਾ ਕਰਨ ਲਈ ਟਾਲੀ ਉਤੇ ਚੜ੍ਹ ਕੇ ਵੰਝਲੀ ਵਜਾਉਂਦਾ ਹੈ, ਜਿਸ ਨਾਲ ਚੋਖੀ ਗਿਣਤੀ ਵਿਚ ਪਸ਼ੂ-ਪੰਛੀ ਆ ਪ੍ਰਗਟ ਹੁੰਦੇ ਹੈ :- ਚੜ੍ਹ ਧੀਦੋ ਵੴਲੀ ਜਦ ਵਾਹੀ, ਕੇਹੀਆਂ ਸੁਰਾਂ ਉਠਾਈਆਂ । ਸ਼ੀਹ, ਬਰਿੰਡੇ, ਚੀਤੇ, ਮੌਨੀ, ਸਭ ਜ਼ਾਰਤ ਆਈਆਂ । ਅਜਗਰ ਨਾਗ ਚਟੇਇਨ ਪਿੰਡਾ, ਸਹੀਅੜ ਮੋਨੀ ਸਾਈਆਂ । ਮੁਣ ਕਰ ਮੇਹੀ ਕੰਨ ਫੜ ਕੇ, ਨਾ ਵਾਤ ਕਹੀ ਪਾਈਆਂ । ਆਖ ਦਮੋਦਰ ਕੀਕਣ ਧੀਰਣ, ਗੋਪੀਆਂ ਕ੍ਰਿਸ਼ਨ ਬੁਲਾਈਆਂ । ੨੬੦ ॥ ਅਦ ਰਾਂਝੇ ਦੀ ਸੁਰੀਲੀ ਵੰਝਲੀ ਸੁਣ ਕੇ ਪਲ-ਪੰਛੀ ਆ ਜਾਂਦੇ ਹਨ ਤਾਂ ਉਨ੍ਹਾਂ ਦਾ 35