ਪੰਨਾ:Alochana Magazine March 1961.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਪਸ ਜਾਣ ਨੂੰ ਦਿਲ ਨਹੀਂ ਕਰਦਾ, ਇਸ ਲਈ ਰਾਂਝਾ ਆਪ ਧਰਤੀ ਤੇ ਆ ਕੇ ਉਨਾਂ ਨੂੰ ਪੁਚਕਾਰਦਾ ਹੋਇਆ ਦਿਲਾਸਾ ਦੇਂਦਾ ਹੈ :- ਤਬ ਮੇਹੀਂ, ਮੀਂਹ, ਬਿਰੰਡੇ, ਚੀਤੇ, ਮੌਨੀ ਅੰਝ ਨਾ ਜਾਵੇ ਪਾਇਆ । ਜਰ ਛਡ ਦਿਤੀ ਰੰਝੇਟੇ, ਧਰਤੀ ਉਤੇ ਆਇਆ । ਸ਼ੀਹਾਂ ਦੇ ਸਿਰ ਹੱਥ ਫਿਰੇਂਦਾ, ਬਹੁਤ ਦਿਲਾਸਾ ਲਾਇਆ । ਸਾਨੂੰ ਕ ਦਿਨ ਭਾਈ ਸੁਣਹੋ, ਕਿਸਮਤ ਆਣ ਬਹਾਇਆ । ੨੬ | ਰਾਂਝਾ ਮੱਝੀਆਂ ਸਣੇ ਵਾਪਸ ਆ ਜਾਂਦਾ ਹੈ । ਇਥੇ ਦਮੋਦਰ ਇਕ ਅਜੀਬ ਘਟਨਾ ਦਾ ਚਿਕਰ ਕਰਦਾ ਹੈ ਕਿ ਪਸ਼ੂ ਇਕ ਦਿਨ ਹੀ ਰਾਂਝੇ , ਨਾਲ ਰਹਿ ਕੇ ਬੜੇ ਅਸੀਲ ਹੈ ਜਾਂਦੇ ਹਨ । ਇਹ ਵੇਖ ਕੇ ਸਾਰੇ ਰਾਠ ਹੈਰਾਨ ਹੁੰਦੇ ਹਨ:- ਭਾਂਡੇ ਲੈਕਰ ਚੋਇਣ ਆਏ, ਤਾਂ ਅਜ਼ਮਤ ਕ ਵਖਾਏ । ਭਾੜੇ ਵਾਲੀ ਨਾ ਮੰਗੇ ਭਾੜਾ, ਹੱਥ ਨਾ ਪੈਰ ਹਿਲਾਏ । ਕੱਟੀ ਵਾਲੀ ਚਿੱਤ, ਨਾ ਕੱਟੀ, ਆਪੇ ਖੁਲੀ ਚੁਆਏ । ਜੋ ਖੱਟਰ ਮਿਲ ਆਧ ਖਲੋਤੀ, ਚੰਦੇ ਰੰਗ ਸਵਾਏ । ਆਖ ਦਮੋਦਰ ਏਹੁ ਡਿੱਠਾ ਰਾਠਾਂ, ਸਭ ਚੂਚਕ ਪੈ ਆਏ । ੨੬੩ ॥ ਇਸ ਘਟਨਾ ਦੇ ਵਾਪਰਨ ਨਾਲ ਸਾਰੇ ਝੰਗ ਸਿਆਲਾਂ ਵਿਚ ਰਾਂਝੇ ਦੇ ਪੀਰ-ਪਣੇ ਦੀ ਚਰਚਾ ਹੋਣ ਲਗ ਪੈਂਦੀ ਹੈ ਅਤੇ ਸਾਰੇ ਇਹ ਫ਼ੈਸਲਾ ਕਰਦੇ ਹਨ ਕਿ ਰਾਂਝੇ ਨੂੰ ਇਥੋਂ ਜਾਣ ਨਹੀਂ ਦੇਣਾ ਚਾਹੀਦਾ:- ਏਹ ਵਲੀ ਹੈ ਪੂਰਾ ਸੂਰਾ, ਅਜ਼ਮਾਏ ਦਾ ਕਿਆ ਅਜ਼ਮੀਹਾਂ । ਆਖ ਦਮੋਦਰ ਚਾਕ ਸਚਾਵਾ, ਵਿਸਾਹ ਨਾ ਇਸੇ ਕਰੀਹਾਂ । ੨੬੪ । ਦੀ ਰਾਂਝੇ ਦੀ ਕਾਫ਼ੀ ਇਜ਼ਤ ਹੋਣ ਲਗਦੀ ਹੈ । ਉਸ ਦੇ ਇਸ਼ਾਰੇ ਉਤੇ ਮੱਝੀਆਂ ਤੇ ਪਸ਼ੂ ਪੰਛੀ ਨਾਚ ਕਰਨ ਲਗ ਪੈਂਦੇ ਹਨ, ਪਰ ਹੋਰ ਚਾਕਾਂ ਨੂੰ ਰਾਂਝੇ ਦੀ ਚੜ੍ਹ ਰਹੀ ਗੁਡੀ ਨਾ ਸੁਖਾਈ । ਉਨ੍ਹਾਂ ਵਿਉਂਤ ਬਣਾਈ ਕਿ ਇਸ ਨਵੇਂ ਚਾਕ (ਉ) ਨੂੰ ਮਾਰ ਮੁਕਾਉਣਾ ਚਾਹੀਦਾ ਹੈ ਕਿਉਂਕਿ ਇਸ ਦੇ ਹੁੰਦਿਆਂ ਹੋਇਆਂ ਪੁਰਾਣੇ ਚਾਕਾਂ ਦੀ ਇਜ਼ਤ ਘਟ ਗਈ ਹੈ । ਰਾਤ ਦੇ ਸਮੇਂ ਜਦ ਉਹ ਰਾਂਝੇ ਨੂੰ ਮਾਰਨ ਜਾਂਦੇ ਹਨ ਤਾਂ ਉਨਾਂ ਨੂੰ ਰਾਂਝੇ ਦੇ ਅਲੋਪ ਪੀਰ ਕਾਲੇ ਘੋੜਿਆਂ ਤੇ ਸਵਾਰ ਲਸ਼ਕਰ ਦੇ ਰੂਪ ਵਿਚ ਨਜ਼ਰੀਂ ਆਉਂਦੇ ਹਨ, ਜਿਨ੍ਹਾਂ ਨੂੰ ਵੇਖਦਿਆਂ ਹੀ ਸਾਰੇ ਚਾਕ ਪਿਛੇ ਦੌੜ ਆਉਦੇ ਹਨ :- ਕਾਲੇ ਘੋੜੇ, ਕਾਲੇ ਜੋੜੇ, ਲਖ ਲਸ਼ਕਰ ਨਦਰੀ ਆਏ । ਅਡੀ ਲਾਇ ਪਇਆ ਨੇ ਪਿਛੇ, ਨਠੇ ਚਾਕ ਸਦਵਾਏ ।੨੭੧। ਇਸ ਅਲੌਕਿਕ ਘਟਨਾ ਨਾਲ ਚਾਕਾਂ ਦੇ ਦਿਲ ਉਤੇ ਵੀ ਰਾਂਝੇ ਦਾ ਦਬਦਬਾ ਪੈ ਜਾਂਦਾ 80