ਪੰਨਾ:Alochana Magazine March 1961.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੇੜਿਆਂ ਨੂੰ ਵੀ ਹੀਰ ਤੇ ਰਾਂਝੇ ਦੀ ਪ੍ਰੀਤ ਬਾਰੇ ਸ਼ੱਕ ਪੈ ਜਾਂਦਾ ਹੈ । ਉਹ ਰਾਂਝੇ ਨੂੰ ਮਾਰਦੇ ਕੁਟਦੇ ਹਨ ਅਤੇ ਜਾਨੋ ਵੀ ਮਾਰ ਮੁਕਾਣਾਂ ਚਾਹੁੰਦੇ ਹਨ । ਖੇੜੇ ਜਦ ਝੌਨਾ ਪਾਰ ਕਰਦੇ ਹਨ ਤਦ ਆਪ ਤਾਂ ਬੇੜੀ ਵਿਚ ਬੈਠ ਜਾਂਦੇ ਹਨ ਤੇ ਰਾਂਝੇ ਨੂੰ ਮੱਝ ਉਪਰ ਬੈਠਕੇ ਪਾਰ ਪਹੁੰਚਣ ਨੂੰ ਕਹਿੰਦੇ ਹਨ । ਖੇੜੇ ਸੋਚਦੇ ਹਨ ਕਿ ਏਦਾਂ ਰਾਂਝਾ ਦਰਿਆ ਵਿਚ ਹੀ ਮਰ ਜਾਏਗਾ। ਇਸ ਹਾਲਤ ਵਿਚ ਰਾਂਝਾ ਦਾ ਹੋਇਆ ਪੀਰਾਂ ਨੂੰ ਯਾਦ ਕਰਦਾ ਹੈ ਤੇ ਉਹਨਾਂ ਉਪਰ ਗਿਲਾ ਕਰਦਾ ਹੈ :- ਮੈਂ ਆਪ ਨਾ ਲਿਤੀ ਤੁਸੀਂ ਆਪੇ ਦਿੱਤੀ, ਕੇਹਾ ਕਹਰ ਕੀਹੇ । ਕਠੇ ਉਤੇ ਚਾੜ ਕਰੀਹਾਂ, ਪੌੜੀ ਲਾਹ ਧੀਓ) । ਦੁਖ ਕਰ ਧੀਦੋ ਰੋਇਆ ਭਾਈ, ਪੰਜੇ ਆਇ ਖਲੋਤੇ । ਆਖ ਦਮੋਦਰ ਢਿੱਲ ਨਾ ਬਣਦੀ, ਜੋ ਪੰਜੇ ਹਾਜ਼ਰ ਹੋਏ । ੫੧੩ ॥ ਨੌਂ ਦਰਿਆ ਨੂੰ ਵੇਖ ਕੇ ਰਾਂਝੇ ਨੂੰ ਹੀਰ ਨਾਲ ਅੱਖੀਆਂ ਲਾਉਣ ਦਾ ਸਮਾਂ ਚੇਤੇ ਆ ਜਾਂਦਾ ਹੈ ਤੇ ਬੰਬੀਹੇ ਤੋਂ ਸੁਰਾਂ ਕੱਢਦਾ ਹੈ, ਜਿਨ੍ਹਾਂ ਨੂੰ ਸੁਣ ਕੇ ਨਾ ਕੇਵਲ ਜਲਜੀਵ ਜੰਤ ਝਾਤੀਆਂ ਪਾਉਣ ਲਗਦੇ ਹਨ ਸਗੋਂ ਮਲਾਹ ਤੇ ਜਾਂਬੀ ਵੀ ਮਸਤੀ 'ਚ ਝੂਮ ਉਠਦੇ ਹਨ :- ਘਨ ਬੰਬੀਹਾ ਰਾਂਝੇ ਵਾਹਿਆ, ਕੇਹੇ ਸਰੋਦ ਵਜਾਈ ॥ ਕਛ, ਮਛ, ਜਲੋੜਾਂ, ਕੁਮਾ, ਜਲ ਵਿਚ ਝਾਤੀ ਪਾਈ । ਕਿਰ ਪਵੇ ਵੰਝ ਮਲਾਹਾਂ ਹਥੋਂ, ਤਨ ਦੀ ਖਬਰ ਨਾ ਕਾਈ । ਘੋੜੇ ਜਾਂਈ ਨੂੰ ਹੋਈ ਮਸਤੀ, ਬੇੜੀ ਲੰਮੇ ਆਈ । ੫੧੬॥ ਹੀਰ ਦੀ ਡੋਲੀ ਰੰਗਪੁਰ ਪਹੁੰਚ ਜਾਂਦੀ ਹੈ ਤੇ ਰਾਂਝਾ ਵੀ ਸੁਖੀ ਸਾਂਦੀ ਘਰ ਅਪੜ ਜਾਂਦਾ ਹੈ । ਇਹ ਵੇਖ ਕੇ ਖੇੜੇ ਰਾਂਝੇ ਨੂੰ ਸਿਰੋਂ ਬਲਾ ਲਾਹੁਣ ਦੀ ਸੋਚਦੇ ਹਨ । ਧੀਦੋ ਨੂੰ ਵੀ ਉਨ੍ਹਾਂ ਦੀ ਨੀਅਤ ਦਾ ਪਤਾ ਲਗ ਜਾਂਦਾ ਹੈ, ਜਿਸ ਕਾਰਨ ਉਹ ਰਾਤੋ ਰਾਤ ਹੀ ਨੱਠ ਤੁਰਦਾ ਹੈ । ਰਸਤੇ ਵਿਚ ਉਹਨੂੰ ਕੁਝ ਕੁੜੀਆਂ ਮਿਲਦੀਆਂ ਹਨ, ਜਿਹੜੀਆਂ ਉਸ ਨਾਲ ਪਮ ਜਿਤਲਾਂਦੀਆਂ ਹਨ, ਪਰ ਉਹ ਪਕੜਾਈ ਨਹੀਂ ਦੇਂਦਾ ਤੇ ਸਿੱਧਾ ਝੰਗ ਸਿਆਲਾਂ ਨੂੰ ਪਹੁੰਚ ਜਾਂਦਾ ਹੈ । ਜਲਰ ਤੇ ਬਹਿ ਕੇ ਦਰਦ-ਵਿਗਤੀ ਵੰਝਲੀ ਵਜਾਉਂਦਾ ਹੈ, ਜਿਸ ਨੂੰ ਸੁਣ ਕੇ ਹੀਰ ਦੀਆਂ ਸਹੇਲੀਆਂ ਉਹਦੇ ਦੁਆਲੇ ਡੇਰਾ ਲਾ ਦੇਂਦੀਆਂ ਹਨ। ਉਹ ਤੋਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ ਉਹਨੂੰ ਉਕਸਾਉਣਾ ਚਾਹੁੰਦੀਆਂ ਹਨ Sਰ ਤਾ ਦਿਲ ਹੀਰ ਨੂੰ ਦੇ ਚੁਕਿਆ ਹੁੰਦਾ ਹੈ (ਆਖ ਦਮੋਦਰ ਰਾਂਝਾ ਆਖੇ, ਝੰਗ ਦੇ ਰ ਖਾਲੀ) ਕੁਝ ਮੁਟਿਆਰਾਂ ਉਹਦੇ ਲਈ ਖਾਣ ਪੀਣ ਦਾ ਪ੍ਰਬੰਧ ਕਰਨ ਜਾਂਦੀ ਹਨ ਤੇ ਕੁਝ ਉਸ ਨੂੰ ਘੇਰੀ ਰਖਦੀਆਂ ਹਨ । ਯੁਵਕੀਆਂ ਧੀਦੋ ਨੂੰ ਬੰਬੀਹਾ ਣ ਨੂੰ ਕਹਿੰਦੀਆਂ ਹਨ ਤਾਂ ਉਹ ਮਿੱਠੀਆਂ ਮਿੱਠੀਆਂ ਬੇ-ਧ ਕਰਨ ਵਾਲੀਆਂ ਜਾਉਂਦਾ ਹੈ ਤੇ ਉਨ੍ਹਾਂ ਨੂੰ ਮਸਤ ਕਰ ਕੇ ਆਪ ਨੱਠ ਤੁਰਦਾ ਹੈ :- ਸੁਣਾਉਣ ਨੂੰ ਕਹਿੰਦੀਆਂ ਸੁਰਾਂ ਵਜਾਉਂਦਾ ਹੈ ਤੇ ਉਨ 83