ਪੰਨਾ:Alochana Magazine March 1961.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇ ਪੰਜਾਬੀ ਨੂੰ ਵਿਸ਼ਾਲ, ਵਧੇਰੇ ਸੂਖਮ, ਡੂੰਘੇਰੀ ਅਤੇ ਸੋਝੀਵਾਨ ਬਣਾਵੇ ਹਿੰਦੀ ਦੇ ਵਿਸ਼ੇਸ਼ ਰੂਪ ਹਨ ਜੋ ਸਥਾਨਕ ਹਨ-ਵਿਸ਼ੇਸ਼ ਕਰ ਕੇ ਉੱਤਰ ਪ੍ਰਦੇਸ਼ ਅਤੇ ਉਸ ਦੇ ਨਾਲ ਲਗਦੇ ਬਿਹਾਰ ਅਤੇ ਮੱਧ ਪ੍ਰਦੇਸ਼ ਦਿਆਂ ਇਲਾਕਿਆਂ ਦੇ-ਉਹਨਾਂ ਵਿਸ਼ੇਸ਼ ਰੂਪਾਂ ਦੀ ਤਾਂ ਨਿਰੋਲ ਹਿੰਦੀ ਦੇ ਉੱਤਰ ਭਾਰਤੀ ਲੇਖਕਾਂ ਦੀਆਂ ਰਚਨਾਵਾਂ ਵਿਚ ਹੀ ਸੰਮਿਲਿਤ ਹੋ ਸਕਣ ਦੀ ਸੰਭਾਵਨਾ ਹੈ, ਪਰ ਹਿੰਦੀ ਦਾ ਇਕ ਅਖਿਲ ਭਾਰਤੀ ਪੱਖ ਹੈ, ਜਿਸ ਰਾਹੀਂ ਇਹ ਗੈਰ ਹਿੰਦੀ ਦੇਸ਼ਾਂ ਵਿਚ ਵੀ ਵਰਤੀਣੀ ਅਤੇ ਲਿਖੀ ਜਾਣੀ ਹੈ-ਉਹਨਾਂ ਦੇਸ਼ਾਂ ਵਿਚ ਆਪੇ ਸਮੁਚੇ ਤੌਰ ਤੇ ਦੇਸ਼ ਵਿਚ ਛਣ ਪੁਣ ਕੇ ਹਿੰਦੀ ਦਾ ਇਕ ਸ਼ੇਸ਼ ਰੂਪ ਆਵੇਗਾ, ਜੋ ਉਤਰ ਪ੍ਰਦੇਸ਼ ਅਤੇ ਉਸ ਦੇ ਸਮੀਪ ਇਲਾਕਿਆਂ ਦੀ ਰੰਗਤ ਹੀ ਨਹੀਂ ਰਖੇਗਾ, ਸਗੋਂ ਸੰਸਕ੍ਰਿਤ ਅਤੇ ਆਧੁਨਿਕ ਭਾਰਤੀ ਭਾਸ਼ਾਵਾਂ ਦੀ ਸ਼ਬਦਾਵਲੀ ਦੇ ਸੰਗਮ ਨਾਲ ਬਣੇਗਾ-ਉਸ ਰੂਪ ਦੇ ਬਨਾਉਣ ਵਿਚ ਪੰਜਾਬੀ ਦਾ ਵੀ ਭਾਗ ਹੋਵੇਗਾ, ਕਿਉਂਕਿ ਪੰਜਾਬੀ ਜੰਮ-ਪਲ ਲੇਖਕ ਚੰਗੀ ਸੰਖਿਆ ਵਿਚ ਹਿੰਦੀ ਰਚਨਾ ਕਰ ਰਹੇ ਹਨ ਅਤੇ ਕਰਨਗੇ, ਭਾਵੇਂ ਹਾਲੀ ਉਹ ਉਤਰ ਪ੍ਰਦੇਸ਼ਿਕ ਪ੍ਰਭਾਵਾਂ ਨਾਲ ਦਬੇ ਹੋਏ ਹਨ ਅਤੇ ਜਿਵੇਂ ਜਿਵੇਂ ਹਿੰਦੀ ਦਾ ਇਹ ਵਿਸ਼ਾਲ ਅਖਿਲ ਭਾਰਤੀ ਰੂਪ ਨਿਖਰਦਾ ਆਵੇ ਤਿਵੇਂ ਤਿਵੇਂ ਹਿੰਦੀ ਨਾ ਕੇਵਲ ਪ੍ਰਗਟਾਉ ਦਾ ਇਕ ਮਹਾਨ ਮਾਧਿਅਮ ਬਣਦੀ ਜਾਵੇਗੀ, ਸਗੋਂ ਉਸ ਵਿਚ ਪੰਜਾਬੀ ਸਾਹਿਤ ਰਚਨਾ ਨੂੰ ਵਧੇਰੇ ਭਰਪੂਰ ਅਤੇ ਸੁੰਦਰ ਬਨਾਉਣ ਦੀ ਸ਼ਕਤੀ ਵੀ ਆਉਂਦੀ ਜਾਵੇਗੀ, ਅਤੇ ਪੰਜਾਬੀ ਸਾਹਿਤ ਲਈ ਇਹ ਭਾਰਾ ਸ਼ੁਕਮਈ ਘਾਟਾ ਰਹੇਗਾ, ਜੇ ਉਹ ਕਿਸੇ ਤੰਗ-ਦਿਲੀ ਜਾਂ ਵਖਾਦ ਕਰ ਕੇ ਹਿੰਦੀ ਦੀ ਇਸ ਦਾਤ ਤੋਂ ਆਪਣੇ ਆਪ ਨੂੰ ਵਾਂਜਿਆਂ ਰਖੇ । ਮੈਂ ਇਹ ਵਿਚਾਰ ਇਸ ਕਰ ਕੇ ਕੁਝ ਜ਼ੋਰ ਨਾਲ ਪੇਸ਼ ਕਰ ਰਹਿਆ ਹਾਂ ਕਿ ਕਲਾ ਸੁਹਜ ਦੀ ਸੋਝੀ ਦੇ ਘਾਟੇ ਦੇ ਕਾਰਣ ਅਤੇ ਕੁਛ ਭਾਸ਼ਾ ਗਿਆਨ ਦੀ ਕਮਜ਼ੋਰੀ ਕਰ ਕੇ ਅਜਿਹੇ ਵਿਚਾਰ ਸਾਡੇ ਵਿਚਕਾਰ ਫੈਲੇ ਹਨ, ਜਿਨਾ ਰਾਹੀਂ ਬੌਧਿਕ ਅਤੇ ਵਿਗਿਆਨਕ ਅਤੇ ਸੂਖਮਤਰ ਵਿਚਾਰਾਂ ਅਤੇ ਭੇਦਾਂ ਦੇ ਪ੍ਰਗਟਾਉ ਲਈ ਜਿਥੇ ਵੀ ਅਵਸ਼ਕ ਤੌਰ ਤੇ ਸੰਸਕ੍ਰਿਤ ਤੋਂ ਉਪਜੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਇਆ ਹੈ, ਉੱਥੇ ਹੀ ਅਸੰਤੁਸ਼ਟਤਾਂ ਅਤੇ ਨਿਖੇਧੀ ਦੀਆਂ ਅਵਾਜ਼ਾਂ ਉਠੀਆਂ ਹਨ, ਅਤੇ ਠੇਠਤਾ ਦਾ ਨਾਹਰਾ ਉਠਾਇਆ ਗਇਆ ਹੈ । ਪਰ ਇਹ ਦ੍ਰਿਸ਼ਟੀਕੋਣ ਸਹੀ ਨਹੀਂ ਅਤੇ ਇਸ ਦੇ ਬਾਵਜੂਦ ਪੰਜਾਬੀ ਲਗਾਤਾਰ ਸੰਸਕ੍ਰਿਤ ਦੀ ਸ਼ਬਦਾਵਲੀ ਨੂੰ ਗਹਣ ਕਰ ਰਹੀ ਹੈ, ਜੋ ਸਾਡੇ ਤੀਕ ਹਿੰਦੀ ਦੇ ਮਾਧਿਅਮ ਅਤੇ ਅਧਿਐਨ ਨਾਲ ਆਈ ਹੈ, ਇਸੇ ਕਰ ਕੇ ਇਸ ਨੂੰ ਹਿੰਦੀ ਦਾ ਪ੍ਰਭਾਵ ਕਹਿਆ ਜਾਂਦਾ ਹੈ, ਭਾਵੇਂ ਵਧੇਰੇ ਉਚਿਤ ਇਸ ਨੂੰ ਸੰਸਕ੍ਰਿਤ ਦਾ ਪ੍ਰਭਾਵ ਆਖਣਾ ਹੋਵੇਗਾ । (3) ਪੰਜਾਬੀ ਵਿਚ ਇਸ ਸਮੇਂ ਤੀਕ ਗੱਦ ਰਚਨਾ ਵਧੇਰੇ ਜਾਂ ਤਾਂ ਕਹਾਣੀ ਨਾਵਲ