ਪੰਨਾ:Alochana Magazine March 1961.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਅਤੇ ਗਿਆਨ ਅਤੇ ਵਿਗਿਆਨ ਦੇ ਬੋਲੀ ਵਿਚ ਪ੍ਰਵੇਸ਼ ਲਈ ਪੰਜਾਬੀ ਦੀ ਸ਼ੈਲੀ, ਸ਼ਬਦਾਵਲੀ ਅਤੇ ਪ੍ਰਗਟਾਉ ਦੇ ਘੇਰੇ ਨੂੰ ਵਿਸ਼ਾਲ ਕਰਨ ਦਿਆਂ ਸਾਧਨਾਂ ਉੱਪਰ ਵਿਚਾਰ ਕਰਨ ਦੀ ਲੋੜ ਹੈ । ਇਸ ਦੇ ਨਾਲ ਹੀ ਭਾਸ਼ਾ ਨੂੰ ਵਧੇਰੇ ਨਾਗਿਕ ਅਤੇ ਸੱਭਾ ਬਣਾ ਕੇ ਉਸ ਵਿਚੋਂ ਪ੍ਰਬਲ ਵਿਆਪਕ ਗਰਾਮੀਣਤਾ ਨੂੰ ਘਟਾਉਣ ਦੀ ਵੀ ਲੋੜ ਹੈ। (3) ਮੈਂ ਉੱਪਰ ਵਿਚਾਰ ਪ੍ਰਗਟ ਕੀਤਾ ਹੈ ਕਿ ਪੰਜਾਬੀ ਦੇ ਪ੍ਰਗਟਾ ਖੇਤਰ ਨੂੰ ਵਿਸ਼ਾਲ ਅਤੇ ਭਰਪੂਰ ਕਰਨ ਲਈ ਸਾਨੂੰ ਸੰਸਕ੍ਰਿਤ ਤੋਂ ਲਾਭ ਹੁਣ ਕਰਨ ਦੀ ਲੋੜ ਹੈ । ਭਾਰਤ ਵਿਚ ਸੰਸਕ੍ਰਿਤ ਕਾਲ ਦੇ ਨਿੱਘਰ ਜਾਣ ਪਿਛੋਂ ਹਜ਼ਾਰਾਂ ਵਰੇ ਤੀਕ ਪੁਚਲਿਤ ਸ਼ਬਦਾਵਲੀ ਦੇ ਰੂਪ ਬਦਲ ਅਤੇ ਵਿਗਾੜ ਕੇ ਪ੍ਰਾਕ੍ਰਿਤ ਅਤੇ ਆਪ ਭਰੰਸ਼ ਬਣਦੇ ਗਏ ਹਨ ! ਬਦਲੇ ਵਿਗੜੇ ਰੂਪ ਪੰਜਾਬੀ ਅਤੇ ਹੋਰ ਭਾਰਤੀ ਬੋਲੀਆਂ ਵਿਚ ਲਗ ਪਗ ਇਕੋ ਢੰਗ ਨਾਲ ਪ੍ਰਚਲਿਤ ਰਹੇ ਹਨ । ਇਹਨਾਂ ਨੂੰ ਵਧੇਰੇ ਨਿਤਾ ਪ੍ਰਤੀ ਦੇ ਜੀਵਨ ਵਿਚਾਰਾਂ ਅਤੇ ਆਸ਼ਿਆਂ ਦੇ ਪ੍ਰਗਟਾਉ ਲਈ ਵਰਤਿਆ ਗਇਆ ਹੈ । ਮੁਸਲਮਾਨਾਂ ਦੇ ਅਧਿਕਾਰ ਅਤੇ ਸ਼ਾਸਨ ਸਥਾਪਿਤ ਹੋਣ ਪਿਛੋਂ ਬਹੁਤ ਸਾਰਿਆਂ ਵਧੇਰੇ ਸੂਖਮ ਅਤੇ ਵਿਸ਼ੇਸ਼ ਆਸ਼ਿਆਂ ਲਈ ਫਾਰਸੀ ਅਤੇ ਅਰਬੀ ਦੀ ਸ਼ਬਦਾਵਲੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਚਲਿਤ ਹੋ ਗਈ । ਹੁਣ ਜਦ ਭਾਰਤ ਦੀ ਆਤਮਾ ਮਾਨੋ ਫੇਰ ਜਾਗ੍ਰਿਤੀ ਵਿਚ ਅਉਣ ਲੱਗੀ ਹੈ, ਅਤੇ ਆਧੁਨਿਕ ਵਿਗਿਆਨਕ ਕਾਲ ਦੀਆਂ ਨਵੀਆਂ ਲੋੜਾਂ ਨਾਲ ਸੰਮਿਲਿਤ ਜੀਵਨ ਸਾਡੇ ਪਾਸੋਂ ਪ੍ਰਗਟਾਉ ਤੇ ਵਿਧੀ ਦੀ ਮੰਗ ਕਰ ਰਹਿਆ ਹੈ, ਤਾਂ ਸਾਨੂੰ ਮੁੜ ਉਸੇ ਸੰਸਕ੍ਰਿਤ ਦੇ ਸਮੇ ਦੀ ਵਰਤੋਂ ਦੀ ਲੋੜ ਹੈ । ਜਿਸ ਨੂੰ ਅਸੀਂ ਹੁਣ ਇਕ ਬੀਤੇ ਪੁਰਾਤਨ ਯੁਗ ਦੇ ਆਸ਼ਿਆਂ ਦੇ ਪ੍ਰਗਟਾਉ ਲਈ ਨਹੀਂ, ਸਗੋਂ ਇਕ ਨਵੇਂ ਉਸਦੇ ਕਾਲ ਦੇ ਪ੍ਰਗਟਾਉ ਲਈ ਸਤਸ ਹੈ । ਮੈਂ ਇਸ ਲੋੜ ਵੱਲ ਕੁਝ ਸੰਕੇਤ ਕੀਤਾ ਹੈ, ਅਤੇ ਉਸ ਦੇ ਕੁਝ ਉਦਾਹਰਣ ਆਪ ਪ੍ਰਤੀ ਦੇਣਾ ਚਾਹੁੰਦਾ ਹਾਂ । (8) ਇਸ ਲੇਖ ਵਿਚ ਮੈਂ ਪੰਜਾਬੀ ਦੀ ਸ਼ਬਦਾਵਲੀ ਅਤੇ ਵਿਸ਼ੇਸ਼ ਕਰ ਕੇ ਉਸ ਦੇ auਕਿਤ ਅੰਗ ਦੀ ਭਰਪੂਰ ਚਰਚਾ ਨਹੀਂ ਕਰਨੀ । ਇਸ ਪੱਖ ਦੀ ਅਜਿਹੀ ਚਰਚਾ ਕਰਣ ਦੇ ਸਾਧਨ ਮੇਰੇ ਤੋਂ ਵੱਧ ਸੰਸਕ੍ਰਿਤ ਜਾਨਣ ਵਾਲਿਆਂ ਨੂੰ ਵਧੇਰੇ ਪਾਪਤ ਹੋ ਸਕਦੇ 5. ਇਥੇ ਮੇਰੇ ਮੰਤਵ ਦੇ ਹਨ-ਇਕ ਤਾਂ ਸਾਧਾਰਣ ਪੰਜਾਬੀ ਪਾਠਕ ਅਤੇ ਲੇਖਕ ਦੇ ਮਨ ਤੋਂ ਸੰਸਕ੍ਰਿਤ ਵਿਰੁਧ ਬਣੀ ਰਕ ਜਾਂ ਗੰਢ ਨੂੰ ਦੂਰ ਕਰਨਾ, ਜੇ ਉਹਨਾਂ ਨੂੰ

    • ਦੇਣਾ ਕਿ 14 14153 ਰਾਹੀ ਹੈ। ਭਾਸ਼ਾ ਦੇ ਉਸ ਸi . . Aਲੜੀ ਹੋ ਸਕਦੀ ਹੈ, ਜਿਸ ਤੋਂ ਬਿਨਾ ਕੋਈ ਭਾਸ਼ਾ ਉਨਤ ਅਤੇ ਗਤਕਾਰੀ ਨਹੀਂ