ਪੰਨਾ:Alochana Magazine March 1962.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੰਤ ਦੇ ਪਰਸਪਰ ਵਿਯੋਗ ਦਾ ਤੇ ਸੰਜੋਗ ਦਾ ਵਰਣਨ ਸ਼ਿੰਗਰਾਤਮਕ ਵਾਤਾਵਰਣ ਦਾ ਧਾਰਣੀ ਬਣਨਾ ਸ਼ੁਭਾਵਿਕ ਹੈ । ਪਰ ਜੀਵਾਤਮਾ ਅਤੇ ਬ੍ਰਹਮਾਤਮਾ ਦਾ ਸੰਬੰਧ ਗੰਭੀਰ ਆਤਮਿਕ ਅਤੇ ਸੂਖਮ ਹੁੰਦਾ ਹੋਇਆ ਭੀ ਭਿੰਨ ਹੈ । ਸੰਸਾਰਕ ਕਾਵਿ ਵਿੱਚ ਰੂਪ-ਵਿਧਾਨ ਦਾ ਰੂਪ ਤੇ ਉਸਦੇ ਉਪਕਰਣ ਸ਼ਿੰਗਾਰ ਰਸ ਦੇ ਪ੍ਰਤਿਪਾਦਕ ਹੁੰਦੇ ਹਨ । ਪਰ ਸੰਤ ਕਾਵਿ ਵਿੱਚ ਰੂਪ-ਵਿਧਾਨ ਦਾ ਜ਼ਾਹਿਰੀ ਰਖ ਰਖਾਉ ਅਤੇ ਉਪਮਾਨ ਪ੍ਰਤੀਕਾਂ ਦਾ ਬਾਹਰੀ ਆਕਾਰ ਤੇ ਕੁਝ fੜ੍ਹ ਸੰਕੇਤਾਂ ਦੀ ਹਾਰ ਸ਼ਿੰਗਾਰਾਤਮਕ ਹੁੰਦੀ ਹੋਈ ਭੀ ਆਂਤਰਿਕ ਸੁਭਾਵ ਤੇ ਪ੍ਰਾਣਾਤਮਕ ਕ੍ਰਿਤੀ ਦੇ ਪੱਖ ਤੋਂ ਭਿੰਨ ਹੁੰਦੀ ਹੈ । ਇਥੇ ਵਾਤਾਵਰਣ ਮਧੁਰ ਤੇ ਉਜ਼ਲ ਹੁੰਦਾ ਹੈ । ਸੰਤਾਂ ਦੀ ਕਲਾ ਤਿਭਾ ਨੇ ਸ਼ਿੰਗਾਰ ਰਸ ਦਿਆਂ ਸ਼ਾਬਦਿਕ ਉਪਕਰਣਾਂ ਵਿੱਚ ਮਧੁਰ, ਉਜਲਤਾ ਦਾ ਵਿਅਕਤਿਤੁ ਸੌਂਦਰਯ ਪੈਦਾ ਕੀਤਾ ਹੈ ! ਸੰਤ ਕਾਵਿ ਕਲਾ ਦਾ ਇਹ ਸਿਰਜਨਾਤਮਕ ਪਖ ਹੈ । ਸੰਤ ਕਵੀਆਂ ਨੇ ਲਾਕਸ਼ਣਿਕਤਾ ਦਾ ਇਕ ਹੋਰ ਭੀ ਮਧੁਰ ਤਜਰਬਾ ਕੀਤਾ । ਪਰਾਤਪਰ ਦੇ ਸੌਂਦਰਯ ਸੋਮ 'ਤਮਈ ਪੱਖ ਨੂੰ ਮੂਰਤੀਮਾਨ ਕਰਨ ਦਾ ਯਤਨ ਕੀਤਾ ਹੈ । ਮੁਸਲਮਾਨ ਸੂਫੀਆਂ ਨੇ ਨਿਰਪੇਕਸ਼ ਅਸਤਿੜ੍ਹ ਦੇ ਸੌਂਦਰਯ ਸੌਮਤਾਮਈ ਪਹਿਲੂ ਦਾ ਚਿਤ੍ਰਣ ਇਸਤ੍ਰੀ ਰੂਪ ਸੌਂਦਰਯ ਦੇ ਆਕਰਸ਼ਿਕ ਚਿੰਨ ਵਿਸ਼ੇਸ਼ ਕਰ ਜ਼ੁਲਫ਼, ਨੈਣ, ਮਸਤਕ ਅਤੇ ਕਪੋਲ ਆਦਿ ਦਾਰਾ ਕੀਤਾ । ਸੰਤ-ਕਾਵਿ ਵਿੱਚ ਵਿਸ਼ੇਸ਼ ਕਰ ਸੰਤ-ਕਾਵਿ ਸਾਹਿਤ ਦੀ ਉਸ ਸਾਮਗੀ, ਜਿਸ ਨੂੰ ਗੁਰੂ ਨਾਨਕ ਦੇ ਪਰਵਰਤੀ ਗਰੂ ਵਿਅਕਤੀਆਂ ਨੇ ਪ੍ਰਣੀਤ ਕੀਤਾ ਵਿੱਚ ਇਸ ਤਜਰਬੇ ਦਾ ਇਸਤੇਮਾਲ ਮਿਲਦਾ ਹੈ । ਕੰਚਨ ਕਾਇਆ, ਬਾਂਕੇ, ਲੋਇਣ, ਲੰਮੜਵਾਲ ਆਦਿ ਸ਼ਬਦ ਜੋ ਜ਼ਾਹਿਰੀ ਤੌਰ ਤੇ ਸਰੀਰਕ ਸੌਂਦਰਯ ਨਾਲ ਤਾਅਲੁਕ ਰਖਦੇ ਹੋਏ ਸ਼ਿੰਗਾਰ-ਰਸ ਦੇ ਪਾਰਥਿਵ ਪ੍ਰਸਾਦ ਦੇ ਵਿਧਾਇਕ ਤੱਤੂ ਹਨ । ਸੰਤ ਕਾਵਿ ਵਿੱਚ ਪਰਾਤਪਰ ਸੌਂਦਰਯ ਨੂੰ ਮੂਰਤੀਮਾਨ ਕਰਦੇ ਹੋਏ ਸ਼ਿੰਗਾਰ-ਰਸ ਨੂੰ ਮਧੁਰ ਜਾਂ ਉਜ਼ਲ ਰਸ ਵਿਚ ਪਰਿਣਤ ਕਰ ਰਹੇ ਹਨ । ਰਸ ਦਾ ਸੰਬੰਧ ਕਲਾਕ੍ਰਿਤੀ ਦੀ ਆਤਮਾ ਨਾਲ ਹੈ । ਸੰਤ ਕਵੀਆਂ ਦੀ ਮਾਨਵ ਨਿਰਦਿਸ਼ਟ ਮਰਯਾਦਾ ਤੋਂ ਤੰਤਰ ਪ੍ਰਤਿਭਾ ਨੇ ਰਸ਼ਵਿਅਕਤਿਤ ਦਾ ਵੀ ਰੂਪਾਂਤਰ ਕੀਤਾ । ਸ਼ਿਗਾਰ ਰਸ ਜਿਸ ਨੂੰ ਰਸ ਰਾਜ ਭੀ