ਪੰਨਾ:Alochana Magazine March 1962.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਸ ਤੋਂ ਉਸ ਦੀ ਦ੍ਰਿਸ਼ਟੀ ਦੀ ਵਿਸ਼ਾਲਤਾ ਦਾ ਪ੍ਰਮਾਣ ਮਿਲਦਾ ਹੈ । ਉਸਦੀ ਨੀਝ ਵਿਸ਼ਲੇਸ਼ਣਾਤਮਕ ਅਤੇ ਵਿਅੰਗਾਤਮਕ ਹੈ ਪਰ ਉਸ ਵਿੱਚ ਡੂੰਘਾਈ ਬਹੁਤੀ ਨਹੀਂ ਹੁੰਦੀ । ਰੰਗ ਮੰਚ ਦੀਆਂ ਸੀਮਾਵਾਂ ਅਤੇ ਆਵਸ਼ਕਤਾਵਾਂ ਨੂੰ ਉਹ ਸਮਝਦਾ ਹੈ ਅਤੇ ਉਨ੍ਹਾਂ ਦੇ ਅਨੁਕੂਲ ਹੀ ਉਹ ਨਾਟਕ ਰਚਨਾ ਕਰਦਾ ਹੈ । ਉਹ ਆਪ ਕਹਿੰਦਾ ਹੈ ਕਿ ਮੰਚ ਉੱਤੇ ਪੂਰਾ ਨਾ ਉੱਤਰ ਸਕਣ ਵਾਲਾ ਨਾਟਕ ਸਫਲ ਨਹੀਂ ਕਹਿਆ ਜਾ ਸਕਦਾ । ਪੰਜਾਬੀ ਦੇ ਕੁਝ ਇੱਕ “ਪਮਖ’’ ਨਾਟਕਕਾਰਾਂ ਵਿੱਚ ਮੰਚ ਦੇ ਛਿਦਰਾਂ ਨੂੰ ਉਹ ਉਨ੍ਹਾਂ ਦੀ ਬਹੁਤ ਕਚਿਆਈ ਮੰਨਦਾ ਹੈ , ਉਸਨੇ ਪੇਂਡੂ ਅਤੇ ਸ਼ਹਰੀ ਜੀਵਨ ਦੋਹਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਯ ਬਣਾਇਆ ਹੈ । ਬਲੀ ਉਸ ਦੀ ਸ਼ਲਾਘਾ ਯੋਗ ਹੈ । ਨਾਟਕੀਅਤਾ ਦੇ ਤੱਤ ਉਸ ਦੀਆਂ ਰਚਨਾਵਾਂ ਵਿੱਚ ਚੋਖੇ ਮਿਲ ਜਾਂਦੇ ਹਨ । ਨੰਦਾ, ਹਰਚਰਨ ਸਿੰਘ ਅਤੇ ਗਾਰਗੀ ਤੋਂ ਉਪਰਾਂਤ ਇਸਦੇ ਨਾਟਕਾਂ ਨੂੰ ਮੰਚ ਤੇ ਆਉਣ ਦਾ ਚੌਖਾ ਅਵਸਰ ਪ੍ਰਾਪਤ ਹੋਇਆ ਹੈ ਅਤੇ ਜਿੰਨੀ ਵਾਰੀ ਇਹ ਨਾਟਕ ਖੇਡੇ ਗਏ ਹਨ, ਸਫਲ ਰਹੇ ਹਨ । “ਅਨਹੋਣੀ ਨਾਟਕ ਨੂੰ ਮੰਚ ਤੋਂ ਵਿਸ਼ੇਸ਼ ਸਫਲਤਾ ਪ੍ਰਾਪਤ ਹੋਈ ਹੈ । ਇਸ ਨਾਟਕ ਵਿੱਚ ਘੁੰਮਣ ਨੇ ਪੁਰਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਸਾਹਸ ਅਤੇ ਸਾਧਨ-ਰਹਤ ਦਸ਼ਾ ਦਾ ਚੰਗਾ ਵਰਣਨ ਕੀਤਾ ਹੈ, ਪਰੰਤੂ ਭਾਰਤੀ ਇਸਤਰੀ ਦਾ ਰਵਾਇਤੀ ਆਦਰਸ਼ਵਾਦ ਇਥੇ ਭੀ ਵਿਆਪਕ ਹੈ । ਇਸਦੇ ਨਾਟਕਾਂ ਵਿੱਚ ਮਨੋਵਿਗਿਆਨਕ ਛੋਹਾਂ ਹੁੰਦੀਆਂ ਹਨ ਪਰ ਸਿਖਰ, ਟਕਰ ਅਤੇ ਗੁੰਝਲ ਘਟਨਾਵਾਂ ਰਾਹੀਂ ਹੀ ਉਸਰਦੀ ਹੈ । | ਗੁਰਚਰਨ ਸਿੰਘ ਜਸੂਜਾ ਸ਼ਹਰੀ ਮਧ ਸ਼੍ਰੇਣੀ ਦੇ ਜੀਵਨ ਦੇ ਭਿੰਨ ਭਿੰਨ ਪੱਖਾਂ ਨੂੰ ਨਾਟਕੀ ਰੂਪ ਵਿੱਚ ਵਿਅੰਗਾਤਮਕ ਸ਼ੈਲੀ ਰਾਹੀਂ ਚਿਣ ਵਾਲਾ ਇੱਕ ਸਫ਼ਲ ਨਾਟਕਕਾਰ ਹੈ। ਵਾਰਤਾਲਾਪ ਵਿੱਚ ਇਸਨੂੰ ਵਿਸ਼ੇਸ਼ ਸਫਲਤਾ ਪ੍ਰਾਪਤ ਹੋਈ ਹੈ । ਸ਼ਹਰੀ ਜੀਵਨ ਦੇ ਕਈ ਇੱਕ ਪੱਖ ਅਤੇ ਸਮਸਿਆਵਾਂ ਪਹਲੀ ਵਾਰ ਇਸ ਦੇ ਨਾਟਕਾਂ ਰਾਹੀਂ ਪੰਜਾਬੀ ਨਾਟਕ ਜਗਤ ਵਿੱਚ ਪ੍ਰਵਿਸ਼ਟ ਹੋਈਆਂ ਹਨ । ਉਸਦਾ ਪਹਲਾ ਇਕਾਂਗੀ ਸੰਗ੍ਰਿਹ “ਗਊ ਮੁਖਾ ਸ਼ੇਰ ਮੁਖਾ’’ ਨਾਂ ਦੇ ਇਕਾਂਗੀ ਨੂੰ ਰੇਡਿਉ ਦੇ ਨਾਟਕ ਮੁਕਾਬਲੇ ਵਿੱਚ ਪਹਿਲਾ ਇਨਾਮ ਭੀ ਪ੍ਰਾਪਤ ਹੋਇਆ ਸੀ । | ਇਸਦਾ ਪੂਰਾ ਨਾਟਕ "ਮਕੜੀ ਦਾ ਜਾਲਾ' ਹੈ, ਜਿਸ ਵਿੱਚ ਇਸ ਨੇ ਵੱਡੀਆਂ ਸਨਅਤਾਂ ਦੇ, ਜਿਹੜੀਆਂ ਵਿਗਿਆਨ ਦੇ ਵਿਕਾਸ ਨਾਲ ਵਿਕਸਿਤ ਹੋਈਆਂ ਹਨ ਅਤੇ ਜਿਨ੍ਹਾਂ ਉੱਤੇ ਪੂੰਜੀਪਤੀਆਂ ਦਾ ਹੀ ਅਧਿਕਾਰ ਹੈ, ਛੋਟੀਆਂ ਸਨਅਤਾਂ ਉੱਤੇ ਹੋਣ ਵਾਲੇ ਮਾਰੂ ਅਸਰ ਨੂੰ ਉਲੀਕਿਆ ਹੈ । ਸਨਅਤੀ ਸ਼੍ਰੇਣੀਆਂ ਦੇ ਪਰਸਪਰ ਸੰਬੰਧਾਂ ਨੂੰ ਵਾਸਤਵਿਕ ਰੂਪ ਵਿੱਚ ਚਿਣ ਵਾਲਾ ਸ਼ਇਦ ਇਹ ਉਸ ਵੇਲੇ ਤਕ ਲਿਖਿਆ ਪਹਲਾ ਪੰਜਾਬੀ ਨਾਟਕ ਹੈ । | ਜਸੂਜਾ ਵਿੱਚ ਵੱਡਾ ਗੁਣ ਉਸ ਦੀ ਪਾਤਰਾਂ ਅਨੁਕੂਲ ਰਵਾਂ ਬਲੀ ਹੈ । ਇਹ