ਪੰਨਾ:Alochana Magazine March 1962.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਰਾਂ ਬਾਰੇ ਅਕਾਲੀ ਫੂਲਾ ਸਿੰਘ ਦੀ ਵਾਰ ਇਹ ਵਾਰ ਕਵੀ ਦੀਆਂ ਪਹਿਲੀਆਂ ਵਾਰਾਂ ਵਿੱਚੋਂ ਇੱਕ ਉੱਤਮ ਤੇ ਸਫਲ ਵਾਰ ਹੈ । ਕਵੀ ਨੇ ਪੰਜਾਬ ਦੀ ਤਾਰੀਖ ਵਿੱਚੋਂ ਇਕ ਸਾਕਾ ਚੁਣ ਕੇ, ਬੀਰ-ਰਸ ਭਰਪੂਰ ਤੇ ਸੁਚੱਜੇ ਕਲਾਮਈ ਢੰਗ ਨਾਲ ਪੇਸ਼ ਕੀਤਾ ਹੈ । ਉਸ ਨੇ ਮੁਲਤਾਨ ਦੇ ਕਿਲੇ ਨੂੰ ਫਤਹ ਕਰਨ ਦੀ ਇੱਕ ਛੋਟੀ ਜੇਹੀ ਵਾਰਤਾ ਨੂੰ ਬੜੇ ਰੌਚਕ ਢੰਗ ਨਾਲ ਮੂਰਤੀਮਾਨ ਕੀਤਾ ਹੈ । ਕਵੀ ਨੇ ਵਿਸ਼ਯ ਨੂੰ ਐਸੇ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ ਕਿ ਉਹ ਸਾਰਾ ਸਮਾਂ ਅੱਖਾਂ ਸਾਹਮਣੇ ਆ ਜਾਂਦਾ ਹੈ । ਵਾਰ ਦਾ ਇਤਿਹਾਸਕ ਪਿਛੋਕੜ ਅਕਾਲੀ ਫੂਲਾ ਸਿੰਘ ਸ਼ਹੀਦਾਂ ਦੀ ਮਿਸਲ ਵਿੱਚ ਭਰਤੀ ਹੋ ਚੁੱਕਾ ਸੀ ਤੇ ਹੌਲੀ ਹੌਲੀ ਬੀਰਤਾ ਦੇ ਗਗਨ ਤੇ ਉਸ ਦੀ ਚਮਕ ਦਾ ਪ੍ਰਸਾਰ ਰਹਿਆ ਸੀ । ਸੰਨ ੧੮੦੦ ਤੋਂ ਪਹਿਲਾਂ ਉਹ ਪਹਾੜੀ ਰਾਜਿਆਂ ਨਾਲ ਤੇ ਪਠਾਣਾਂ ਨਾਲ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਲੜ ਚੁੱਕਾ ਸੀ । ਪਠਾਣਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਉੱਤੇ ਭੀ ਹੱਲੇ ਕੀਤੇ ਸਨ, ਪਰ ਅਕਾਲੀ ਫੂਲਾ ਸਿੰਘ ਜੀ ਨੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਹਰ ਤਰ੍ਹਾਂ ਗੁਰਦੁਆਰੇ ਦੀ ਰੱਖਿਆ ਕੀਤੀ ਸੀ। ਇਸੇ ਕਾਰਣ ਫੂਲਾਂ ਸਿੰਘ ਦੀ ਬਹਾਦਰੀ ਦਾ ਚਰਚਾ, ਪਹਾੜੀ ਇਲਾਕਿਆਂ ਤੋਂ ਵਧ ਕੇ ਮਹਾਰਾਜਾ ਰਣਜੀਤ ਸਿੰਘ ਤਕ ਪਹੁੰਚ ਰਹਿਆ ਸੀ ! ਸੰਨ ੧੮੦੦ ਵਿੱਚ ਅਕਾਲੀ ਜੀ ਅੰਮ੍ਰਿਤਸਰ ਆ ਗਏ ਤੇ ਸ਼ਹਰ ਤੋਂ ਬਾਹਰ ਆਪਣੀ ਛਾਉਣੀ ਪਾ ਲੀਤੀ । ਮਹਾਰਾਜਾ ਸਾਹਿਬ ਅਕਾਲੀ ਫੂਲਾ ਸਿੰਘ ਦੀ ਬਹਾਦਰੀ, ਦਲੇਰੀ ਤੇ ਉੱਚੇ ਸੱਚੇ ਜੀਵਨ ਦੀਆਂ ਸਿਫਤਾਂ ਰੋਜ਼ ਸੁਣਤੇ ਸਨ ਤੇ ਕਿਸੇ ਮੌਕੇ ਦੀ ਤਾੜ ਵਿੱਚ ਸਨ ਕਿ ਕਦ ਇਸ ਯੋਧੇ ਨੂੰ ਆਪਾਣੇ ਪਾਸ ਸੱਦ ਸੱਕਣ । ਆਖਰ ਸੰਨ ੧੮੦) ਵਿੱਚ ਇਹ ਮੌਕਾ ਆ ਹੀ ਗਇਆ। | ਇਨ੍ਹਾਂ ਦਿਨਾਂ ਵਿੱਚ ਕਸੂਰ ਦੇ ਪਠਾਣ ਹਾਕਿਮ ਨੇ ਜਹਾਦ ਦਾ ਨਾਅਰਾ ਲਾ ਕੇ, ਮੁਸਲਮਾਨ ਜਨਤਾ ਨੂੰ ਮਹਾਰਾਜਾ ਦੇ ਵਿਰੁਧ ਭੜਕਾ ਦਿੱਤਾ । ਮਹਾਰਾਜਾ ਸਾਹਿਬ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਇਆਂ, ਅਕਾਲੀ ਫੂਲਾ ਸਿੰਘ ਨੂੰ ਉਨਾਂ ਦੇ ਜੱਥੇ ਸਮੇਤ ਲਾਹੌਰ ਸੱਦ ਘੱਲਿਆ | ਬਸ ਫੇਰ ਕੀ ਸੀ, ਅਕਾਲੀ ਜੀ ਦੇ ਜੱਥੇ ਨੇ ਕੁਝ ਦਿਨਾਂ ਵਿੱਚ ਹੀ ਆਕੀ ਇਲਾਕੇ ਨੂੰ ਸੋਧ ਕੇ ਰੱਖ ਦਿੱਤਾ । ਗਾਜ਼ੀ ਪਠਾਣਾਂ ਦਾ ਉਹ ਮੂੰਹ ਭੰਨਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ +