ਪੰਨਾ:Alochana Magazine March 1962.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਫੇਰ ਅਕਾਲੀ ਜੀ ਅੱਗੇ ਅਰਜ਼ ਗੁਜ਼ਾਰਦੇ ਹਨ : “ਹੁਣ ਤੈਨੂੰ ਸ਼ਰਮਾਂ ਸਾਰੀਆਂ, ਹੇ ਬੀਰ ਅਕਾਲੀ ! ਤੇਰਾ ਵੇਖ ਦੁਮਾਲਾ ਮੌਤ ਦੀ, ਉਡ ਜਾਂਦੀ ਲਾਲੀ : ਚਲ ਤੋੜ ਕਿਲਾ ਮੁਲਤਾਨ ਦਾ, ਰਣ ਖੇਡ ਗੁਲਾਲੀ, ਮੈਂ ਦਰ ਤੇਰੇ ਤੇ ਆ ਗਿਆ, ਨਿੱਤ ਵਾਂਗ ਸਵਾਲੀ ।' ਅਕਾਲੀ ਫੂਲਾ ਸਿੰਘ ਜੀ ਮਹਾਰਾਜਾ ਦੀ ਗੱਲ ਸੁਣ ਕੇ ਇੱਕ ਬੀਰਤਾ ਭਰਿਆ ਪ੍ਰਣ ਕਰਦੇ ਹਨ : ਜਦ ਸੁਣ ਲਈ ਗੱਲ ਰਣਜੀਤ ਦੀ, ਉਸ ਸ਼ੇਰ ਲੜਾਕੇ , ਇਉਂ ਕਲਗੀਧਰ ਆਰਾਧਿਆ, ਗਲ ਪੱਲਾ ਪਾ ਕੇਅੱਜ ਬਲ ਬਖਸੀਂ ਤੂੰ ਸਤਿਗੁਰਾ, ਗੜ੍ਹ ਮਾਰਾਂ ਜਾ ਕੇ, ਮੈਂ ਆਕੀ ਤੇਰੇ ਪੰਥ ਦੇ, ਛੱਡਾਂ ਕੜਕਾ ਕੇ । ਮੈਂ ਵਹਿਣ ਵਗਾਵਾਂ ਖੂਨ ਦੇ, ਕਰ ਖੂਨੀ ਸਾਕੇ, ਤੇ ਮੁੜਾਂ ਪਠਾਣੀ ਜ਼ਾਤ ਦੇ ਘਰ ਵੈਣ ਪਵਾ ਕੇ । ਅਕਾਲੀ ਜੀ ਦੇ ਰਣ ਵਿੱਚ ਪਹੁੰਚਦਿਆਂ ਹੀ ਫੌਜਾਂ ਦੇ ਹੌਸਲੇ ਬੁਲੰਦ ਹੁੰਦੇ ਹਨ, ਦਿਸ਼ ਨੂੰ ਕਵੀ ਦੀ ਬਲਵਾਨ ਕਲਮ ਚੱਜੇ ਢੰਗ ਨਾਲ ਅੰਕਿਤ ਕਰਦੀ ਹੈ : ਸੀ ਜਿਨਾਂ ਅੱਗੇ ਲੜਦਿਆਂ, ਦਿਲ ਰਣ ਵਿੱਚ ਛੱਡੇ, | ਉਨ੍ਹਾਂ ਦੇਖ ਅਕਾਲੀ ਫੌਜ ਨੂੰ, ਮੁੜ ਗੱਡੇ । ... ... ... ਤੇ ਕੱਢੇ ਗੁੱਸੇ ਦਿਲਾਂ ਦੇ, ਗੁਸੇ ਭੜਕਾ ਕੇ । ਤੇ ਬੀੜੀ ਤੱਪ ਅਕਾਲੀਆਂ, ਸਤਿਗੁਰੂ ਧਿਆ ਕੇ, ਅੱਗ ਲਾਈ ਗੋਲ-ਅੰਦਾਜ਼ ਨੇ, ਬਣ ਅੱਗ ਭੂਬਾਕੇ ! ਭੰਗੀਆਂ ਦੀ ਤੋਪ ਦਾ ਚਲਣਾ : “ਜਦ ਭੰਗੀਆਂ ਵਾਲੀ ਤੋਪ ਨੂੰ, ਲੱਗ ਗਏ ਪਲੀਤੇ, ਤਦ ਜੀ-fਭਿਆਣੇ ਨੱਸ ਤੁਰੇ, ਛੱਡ ਜੰਗਲ ਚੀਤੇ । ਜਦ ਗੋਲਿਆਂ ਨੇ ਮੂੰਹ ਕਿਲ੍ਹੇ ਨੂੰ, ਆ ਸਿੱਧੇ ਕੀਤੇ, ਡਰ ਡਰ ਕੇ ਤੂਈਆਂ ਸ਼ੀਹਣੀਆਂ, ਗਏ ਹਾਥੀ ਪੀਤੇ । ਜਦ ਕੰਧ ਦੀਆਂ ਇੱਟਾਂ ਉਡੀਆਂ, ਹੋ ਫੀਤੇ-ਫੀਤੇ ।”” ਕਿਲੇ ਦੀ ਦੀਵਾਰ ਟੁੱਟਣ ਤੇ ਖਾਲਸਾ ਫੌਜ ਅੰਦਰ ਦਾਖਿਲ ਹੋ ਜਾਂਦੀ ਹੈ ਤੇ ਮਜ਼ਫਰਖਾਨ ਨੂੰ ਮਜਬੂਰਨ ਫੌਜ ਸਮੇਤ ਬਾਹਰ ਖੁਲ੍ਹੇ ਮੈਦਾਨ 'ਚ ਆਉਣਾ ਪੈਂਦਾ ਹੈ । ... 24