ਪੰਨਾ:Alochana Magazine March 1962.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿੰਦ-ਜਾਨ ਹਨ । ਜੇ ਅੱਜ ਨਹੀਂ ਤਾਂ ਆਉਣ ਵਾਲਾ ਸਮਾਂ ਇਨ੍ਹਾਂ ਦੀ ਕੱਦਰ ਕਰੇਗਾ । aming pang ਕਵਿਤਾ ਵਿੱਚ ਆਏ ਅਲੰਕਾਰ, ਰਸ ਤੇ ਰੀਤੀ ਆਦਿ । ਭਾਸ਼ਾ ਕਵਿਤਾ ਦਾ ਸਰੀਰ ਹੈ ਤੇ ਅਲੰਕਾਰ ਸਰੀਰ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ । ਵਾਰਾਂ ਨੂੰ ਭੀ ਕਈ ਤਰ੍ਹਾਂ ਦੇ ਅਲੰਕਾਰ ਸੁੰਦਰਤਾ ਪ੍ਰਦਾਨ ਕਰਦੇ ਹਨ । ਆਮ ਤੌਰ ਤੇ ਵਾਰ ਵਿੱਚ ਉਪਮਾ, ਅਤਿ ਕੱਥਨੀ, ਅਸੰਭਵ ਤੇ ਰੂਪਕ ਆਦਿ ਅਲੰਕਾਰ ਹੀ ਆਉਂਦੇ ਹਨ । ‘ਚਾਤਰ’ ਜੀ ਨੇ ਆਪਣੀ ਵਾਰ ਵਿੱਚ ਮੁਨਾਸਬ ਮੌਕੇ ਤੇ ਅਲੰਕਾਰ ਵਰਤ ਕੇ ਆਪਣੀ ਵਾਰ ਨੂੰ ਬਚਾਇਆ ਤੇ ਸਵਾਰਿਆ ਹੈ । ਸਿੰਘਾਂ ਦੇ ਜੈਕਾਰੇ ਵਿੱਚ 'ਅਸੰਭਵ' ਅਲੰਕਾਰ ਦੀ ਚਮਕ ਤੇ ਸ਼ਾਨ ਦੇਖਣ ਵਾਲੀ ਹੈ :- “ਜਦ ਸਿੰਘਾਂ ਸ੍ਰੀ ਅਕਾਲ ਦੇ ਜੈਕਾਰੇ ਬੋਲੇ, ਤਦ ਸੱਤੇ ਧਰਡਾਂ ਕੰਬੀਆਂ, ਸੁਣ, ਪਰਬਤ ਡੋਲੇ । ਤੇ ਲੱਖਾਂ ਸਾਗਰ ਸਹਿਮਕੇ ਖਾਵੇ ਦਿੱਚ ਕੋਲੇ, ਅੰਬਰ ਦਾ ਰੰਗ ਵੱਟਿਆ, ਪਏ ਟਿੱਕੇ ਚੋਲੇ; ਤੇ ਡਰਦਾ ਸੂਰਜ ਲੁਕਗਿਆ ਬਦਲਾਂ ਦੇ ਓਲ੍ਹੇ ।”” “ਭੰਗਆਂ ਦੀ ਪ’ ਵਿੱਚ ਅਤਿ ਕੱਥਨੀ ਅਲੰਕਾਰ ਨੂੰ ਬੜੇ ਜ਼ੋਰਦਾਰ ਸ਼ਬਦਾਂ ਤੇ ਸੁੰਦਰ ਢੰਗ ਨਾਲ ਬਿਆਨਿਆ ਗਿਆ ਹੈ:- “ਜਦ ਭੰਗੀਆਂ ਵਾਲੀ ਤੋਪ ਨੂੰ ਲੱਗ ਗਏ ਪਲੀਤੇ, ਤਦ ਜੀ ਭਿਆਣੇ ਨੱਸ ਤੁਰੇ ਛੱਡ ਜੰਗਲ ਚੀਤੇ । ਜਦ ਗੋਲਿਆਂ ਨੇ ਮੂੰਹ ਕਿਲੇ ਨੂੰ ਆ ਸਿੱਧੇ ਕੀਤੀ, ਡਰ-ਡਰ ਕੇ ਤੂਈਆਂ ਸ਼ੀਹਣੀਆਂ, ਗਏ ਹਾਥੀ ਪੀਤੇ ।” ਕੁਝ ਉਪਮਾਵਾ ਭੀ ਧਿਆਨ ਜੰਗ ਹਨ :- “ਇਉਂਰਣ ਵਿੱਚ ਤੇਗਾਂ ਉਡੀਆਂ, ਜਿਉਂ ਉਡਣ ਪਰੀਆਂ, ਜਿਉਂ ਉਡਦੇ ਸ਼ੁਕਣ ਉਡਣੇ ਤਿਉਂ ਨਿਕਲਣ ਸਰੀਆਂ । ਸਿਰ ਚੱਕਰ ਸੋਭਣ ਉਨ੍ਹਾਂ ਦੇ ਇਉਂ ਦੇਣ ਦਿਖਾਲੀ, ਜਿਉਂ ਕੱਠੀਆਂ ਹੋਈਆਂ ਬਿਜਲੀਆਂ, ਅੰਦਰ ਘੱਟ ਕਾਲੀ । “ਰੱਤ ਨਿਕਲੇ ਬੰਨ੍ਹ ਤਤੀਰੀਆਂ ਇਉਂ ਦਏ ਨਜ਼ਾਰੇ, ਜਿਉਂ ਬਾਗਾਂ ਦੇ ਵਿੱਚ ਚਲ ਦੇ, ਰੰਗਦਾਰ ਫਵਾਰੇ ।”” ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੇ ਅਨੋਖੀਆਂ ਉਪਮਾਵਾਂ ਨਾਲ ਕਵੀ ਨੇ 39