ਪੰਨਾ:Alochana Magazine March 1962.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੂਲ ਲੇਖਕ : ਰਾਮ ਚੰਦ ਸ਼ੁਕਲਅਨੁਵਾਦਕ : ਕੁਲਬੀਰ ਸਿੰਘ ਕਾਂਗ ਕਵਿਤਾ ਕੀ ਹੈ ? (ਲੜੀ ਜੋੜਨ ਲਈ ਵੇਖੋ ਆਲੋਚਨਾਂ ਫਰਵਰੀ ੧੯੬੨). ਮੁਕਦੀ ਗੱਲ ਇਹ ਹੈ ਕਿ ਕੇਵਲ ਖਾਸ ਸਭਾਵ ਦੀ ਰੁਚੀ ਸੱਚੇ ਪ੍ਰੇਮ ਦੀ ਪਹਿਚਾਨ ਨਹੀਂ ਹੈ । ਸ਼ੋਭਾ ਅਤੇ ਸੁੰਦਰਤਾ ਦੀ ਭਾਵਨਾ ਦੇ ਨਾਲ, ਜਿਸ ਵਿੱਚ ਮਾਨਵ-ਜਾਤੀ ਦੇ ਉਸ ਸਮੇਂ ਦੇ ਪੁਰਾਣੇ ਸਾਥੀਆਂ ਦੀ ਵੰਸ਼-ਪਰੰਪਰਾਗਤ ਚਲੀ ਆ ਰਹੀ ਯਾਦ ਵਾਸਨਾ ਦੇ ਰੂਪ ਵਿੱਚ ਬਣੀ ਹੋਈ ਹੈ । ਜਦ ਕਿ ਉਹ ਕੁਦਰਤ ਦੇ ਖੁਲੇ ਖੇਤਰ ਵਿੱਚ ਵਿਚਰਦੀ ਸੀ, ਉਹ ਹੀ ਪੂਰੇ ਭਾਵਕ ਅਤੇ ਪ੍ਰੇਮੀ ਕਹੇ ਜਾ ਸਕਦੇ ਹਨ । ਜੰਗਲੀ ਅਤੇ ਪੇਂਡੂ ਦੋਨੋਂ ਪ੍ਰਕਾਰ ਦੇ ਜੀਵਨ ਪੁਰਾਣੇ ਹਨ । ਦੋਵੇਂ ਜੀਵਨ ਹੀ ਪੌਦਿਆਂ, ਪਸ਼ੂ ਪੰਛੀਆਂ ਨਦੀ ਨਾਲਿਆਂ ਅਤੇ ਦਰਖਤਾਂ, ਪਰਬਤਮੈਦਾਨਾਂ ਦੇ ਗੁਜ਼ਰਦੇ ਸਨ, ਇਸ ਲਈ ਕੁਦਰਤ ਦੇ ਬਹੁਤੇ ਰੂਪਾਂ ਨਾਲ ਉਨ੍ਹਾਂ ਦਾ ਸੰਬੰਧ ਹੈ । ਅਸੀਂ ਦਰਖਤਾਂ, ਪੰਦਿਆ ਅਤੇ ਪੰਛੀਆਂ ਤੋਂ ਸੰਬੰਧ ਤੋੜਕੇ ਵਡੇਵਡੇ ਨਗਰਾਂ ਵਿੱਚ ਆ ਕੇ ਵਸ ਗਏ, ਪਰ ਉਨ੍ਹਾਂ ਬਿਨਾਂ ਰਹਆ ਨਹੀਂ ਜਾਂਦਾ ਅਸੀਂ ਉਨਾਂ ਨੂੰ ਹਰ ਵੇਲੇ ਆਪਣੇ ਕੋਲ ਨਾ ਰਖ ਕੇ ਇੱਕ ਘੇਰੇ ਵਿੱਚ ਬੰਦ ਕਰ ਦੇਂਦੇ ਹਾਂ ਅਤੇ ਕਦੇ-ਕਦੇ ਆਪਣੇ ਮਨ ਨੂੰ ਬਹਲਾਉਣ ਲਈ ਉਨ੍ਹਾਂ ਦੇ ਕੋਲ ਚਲੇ ਜਾਂਦੇ ਹਾਂ । ਅਸੀਂ ਉਨ੍ਹਾਂ ਦਾ ਸਾਥ ਛਡਣ ਤੋਂ ਅਸਮਰਥ ਹਾਂ । ਕਬੂਤਰ ਸਾਡੇ ਘਰਾਂ ਦੇ ਛਜਿਆਂ ਹੇਠ ਸੁਖਪੂਰਵਕ ਸੌਂਦੇ ਹਨ । ਗੋਰ ਸਾਂਡੇ ਘਰਾਂ ਵਿੱਚ ਆ ਕੇ ਸੈਨਦੇ ਹਨ, ਅਤੇ ਬਿੱਲੀ ਆਪਣਾ ਹਿੱਸਾ ਜਾ ਕੇ ਮਿਆਉਂ ਮਿਆਉਂ ਕਰ ਕੇ ਮੰਗਦੀ ਹੈ ਜਾ ਚੋਰੀ ਕਰ ਕੇ ਲੈ ਜਾਂਦੀ ਹੈ । ਕੁੱਤੇ ਘਰਾਂ ਦੀ ਰਖਵਾਲੀ ਕਰਦੇ ਸਨ ਅਤੇ ਵਾਸਦੇਵ ਜੀ (ਸੱਪ) ਕਦੇ ਕਦੇ ਦੀਵਾਰਾਂ ਤੋੜ ਕੇ ਨਿਕਲ ਪੈਂਦੇ ਹਨ । ਬਰਸਾਤ ਦੇ ਦਿਨਾਂ ਵਿੱਚ ਜਦ ਰਖੀ ਚੂਨੇ ਦੀ ਕਢਾਵੀ ਦੀ ਪ੍ਰਵਾਹ ਨਾ ਕਰਕ ਹਰੀ-ਹਰੀ ਘਾਹ ਪੁਰਾਣੀਆਂ ਛੱਤਾਂ ਤੋਂ ਨਿਕਲਣ ਲਗਦੀ ਹੈ, ਤਦ ਸਾਨੂੰ ਉਸਦੇ ਪੇਮ ਦਾ ਅਨੁਭਵ ਹੁੰਦਾ ਹੈ । ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਲਭਦੀ-ਲਭਦੀ 38