ਪੰਨਾ:Alochana Magazine March 1962.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ ਅਪੜੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਸਾਥੋਂ ਪਰੇ-ਪਰੇ ਕਿਉਂ ਨੱਠੇ ਫਿਰਦੇ ਹੋ ? ਜਿਹੜਾ ਮਨੁੱਖ ਕੇਵਲ ਆਪਣੇ ਐਸ਼ ਜਾਂ ਸਰੀਰ-ਸੁਖ ਦੇ ਸਾਮਾਨ ਨੂੰ ਹੀ ਕੁਦਰਤ ਵਿੱਚ ਲਭਦਾ ਰਹਿੰਦਾ ਹੈ, ਉਸ ਵਿੱਚ ਉਸ ਰਾਗਾਤਮਕ ‘ਸਤ’ (ਪ੍ਰੇਮ ਮਈ ਅਸਲੀਅਤ) ਦੀ ਘਾਟ ਹੁੰਦੀ ਹੈ, ਜਿਹੜਾ ਪ੍ਰਗਟ ਹੋਈ ਹੋਈ ਸੱਤਾ ਮਾਤ ਨਾਲ ਏਕਾਕਾਰ ਹੋਕੇ ਆਪਣੇ ਮਨ ਦੇ ਵਿਆਪਕ ਹੋਣ ਦਾ ਸਬੂਤ ਦਿੰਦਾ। ਹੈ । ਸਾਰੀਆਂ ਸੱਤਾਵਾਂ ਇੱਕ ਹੀ ਮਹਾਨ ਸੱਤ (ਰੱਬ) ਅਤੇ ਸਾਰੇ ਭਾਵ ਇੱਕ ਹੀ ਮਹਾਨ ਭਾਵ ਵਿੱਚ ਸਮਾਏ ਹੋਏ ਹਨ । ਇਸ ਲਈ ਬੁੱਧੀ ਦੇ ਕੰਮ ਦਾਰਾ ਸਾਡਾ ਗਿਆਨ ਜਿਸ ਅਭਿੰਨ ਭੂਮੀ ਤੇ ਪੁਜਦਾ ਹੈ, ਉਸੇ ਹੀ ਭੂਮੀ ਤਕ ਸਾਡਾ ਭਾਵਾਤਮਕ ਮਨ ਭੀ ਉਸ ਵਾਸਤਵਿਕ ਸੱਤ ਉਸ ਦੇ ਪ੍ਰਭਾਵ ਸਦਕੇ ਪਹੁੰਚਦਾ ਹੈ । ਇਸ ਤਰਾਂ ਅੰਤ ਵਿੱਚ ਜਾ ਕੇ ਦੋਹਾਂ ਪਖਾਂ ਦੀਆਂ ਬਿਰਤੀਆਂ ਮਿਲ ਜਾਂਦੀਆਂ ਹਨ । ਇਸ ਮਿਲਾਪ ਦੇ ਬਗੈਰ ਮਨੁੱਖ ਦੀ ਸਾਧਨਾ ਪੂਰੀ ਨਹੀਂ ਹੋ ਸਕਦੀ । ਪ੍ਰਭਾਵਸ਼ਾਲੀ ਸਚਾਈ ਮਨੁੱਖਾ ਤੋਂ ਇਲਾਵਾ ਕੁਦਰਤ ਵਿੱਚ ਰੂਪ-ਵਪਾਰ ਕੁਝ ਅੰਦਰਲੇ ਭਾਵਾਂ ਜਾਂ | ਸਚਿਆਈਆਂ ਨੂੰ ਪ੍ਰਗਟ ਕਰਦੇ ਹਨ। ਪਸ਼ੂ, ਪੰਛੀਆਂ ਦੇ ਸੁਖ-ਦੁਖ, ਖੁਸ਼ੀ-ਗਮੀ, ਪ੍ਰੇਮ, ਨਫਰਤ,, ਪ੍ਰਸੰਨਤਾ-ਨਾਰਾਜ਼ਗੀ, ਕਿਰਪਾ-ਗੁੱਥਾ ਆਦਿਕ ਭਾਵਾਂ ਦਾ ਪ੍ਰਗਟਾਉ ਜੋ ਉਨ੍ਹਾਂ ਦੀਆਂ ਸ਼ਕਲਾਂ ਕੰਮਾਂ ਅਤੇ ਸ਼ਬਦਾਂ ਦੂਰਾ ਹੁੰਦਾ ਹੈ । ਉਹ ਤਾਂ ਅਕਸਰ ਬਹੁਤ ਜ਼ਾਹਰ ਜਾਂ ਪ੍ਰਤੱਖ ਹੀ ਹੁੰਦਾ ਹੈ । ਕਵੀਆਂ ਨੂੰ ਉਨ੍ਹਾਂ ਉਤੇ ਆਪਣੇ ਭਾਵਾਂ ਨੂੰ ਆਰੋਪਤ ਕਰਮ ਦੀ ਲੋੜ ਅਕਸਰ ਨਹੀਂ ਹੁੰਦੀ । ਪਰ ਹਾਂ, ਸਚਿਆਈਆਂ ਨੂੰ ਉਹ ਕਦੇ-ਕਦੇ ਥੋਪਦੇ ਰਹਿੰਦੇ ਹਨ । ਇਸ ਪ੍ਰਕਾਰ ਦਾ ਥਪਨਾ (ਆਪ) ਕਦੇ-ਕਦੇ ਉਨ੍ਹਾਂ ਦੀ ਰਾਲ ਨੂੰ ਕਾਵਿ ਦੇ ਪਧਰ ਤੇ ਘਸੀਟ ਕੇ ‘ਸੂਕਤੀ’ ਜਾਂ ‘ਸੁਭਾਸ਼ਤ’ (ਮਿਠੀਆਂ ਚੰਗੀਆਂ ਗਲਾਂ) ਦੇ ਖੇਤਰ ਵਿੱਚ ਲੈ ਜਾਂਦਾ ਹੈ ਜਿਵੇਂ 'ਕਾਂ’ ਬਵੇਰ ਹੁੰਦੇ ਹੀ ਿਕਉਂ ‘ਕਾਂ ਕਾਂ’ ਕਰਨ ਲਗ ਪੈਂਦੇ ਹਨ ? ਉਹ ਸਮਝਦੇ ਹਨ ਕਿ ਸੂਰਜ ਹਨੇਰੇ ਦਾ ਨਾਸ਼ ਕਰਦਾ ਹੋਇਆ ਵਧਦਾ ਆ ਰਹਿਆ ਹੈ । ਕਿਧਰੇ ਧੋਖੇ ਵਿੱਚ ਸਾਡਾ ਜੀਵਨ ਨਾਸ਼ ਨਾ ਕਰ ਦੇਵੇ । ਇਹ ਤਾਂ ਮਿਠੀ ਗਲ (ਸੂਕਤੀ ਖ਼ਾਤਰ) ਹੀ ਹੈ, ਕਾਵਿ ਨਹੀਂ । ਜਿਥੇ ਸਚਿਆਈਆਂ ਦੀਆਂ ਆਸ਼ਾਵਾਂ ਰਹਿੰਦੀਆਂ ਹਨ ਜਾਂ ਸਚਿਆਈਆਂ ਥੱਪੀਆਂ ਜਾਂਦੀਆਂ, ਉਥੇ ਉਹ ਅਲੰਕਾਰ ਦਾ ਰੂਪ ਧਾਰ ਲੈਂਦੇ ਹਨ, ਪਰ ਜਿਨ੍ਹਾਂ ਸਚਿਆਈਆਂ ਦੀ ਝਲਕ ਸਾਨੂੰ ਪਸ਼ੂ, ਪੰਛੀਆਂ ਦੇ ਰੂਪ, ਵਪਾਰ ਜਾਂ ਉਨ੍ਹਾਂ ਦੇ ਹਾਲਾਤ ਟਿੱਚ ਮਿਲਦੀ ਹੈ, ਸਚਮੁਚ 24