ਪੰਨਾ:Alochana Magazine March 1962.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਂਦਾ ਹੈ । ਪਰ ਸ਼ਬਦ-ਵਿਨਿਅ ਸ ਦੇ ਜੋ ਵਿਧਾਨ ਸੰਤ-ਕਾਵਿ ਵਿੱਚ ਹਨ, ਉਹ ਅਰਥ ਪ੍ਰਗਟਾਉਦੇ ਅਧੀਨ ਹਨ । ਸੰਗੀਤਕ ਲਯ ਦੀ ਸੁੰਦਰਤਾ ਉਨ੍ਹਾਂ ਦੀ ਵਿਧਾਇਕ ਨਹੀਂ । ਗਾਇਕ ਗਾਉਣ ਸਮੇਂ ਇਨ੍ਹਾਂ ਵਿੱਚ ਲਘੂ ਗੁਰੂ ਹਰਸ਼ ਦੀਰਘ ਆਦਿ ਦਾ ਮਾਤਰਾ ਪਰਿਵਰਤਨ ਬੇਸ਼ੱਕ ਕਰ ਲੈਂਦੇ ਹਨ । ਸ਼ਬਦ-ਵਿਧਾਨ ਦਾ ਸੰਬੰਧ ਸ਼ਬਦ ਪ੍ਰਯੋਗ ਨਾਲ ਹੀ ਹੈ । ਕਿਸੇ ਖਾਸ ਢੰਗ ਨਾਲ ਸਬਦਾਂ ਨੂੰ ਅਜੇਹੀ ਤਰਤੀਬ ਵਿੱਚ ਅੰਕਿਤ ਕਰਨਾ, ਜਿਹੜੀ ਲਯ ਜਾਂ ਧੁਨੀ ਦੀ ਇੱਕ ਵਿਸ਼ੇਸ਼ ਪ੍ਰਕ੍ਰਿਤੀ ਪੈਦਾ ਕਰ ਦੇਵੇ, ਛੰਦ ਦਾ ਲੱਛਣ ਬਣਦੀ ਹੈ । ਸੰਤ ਕਵੀਆਂ ਨੇ ਵਿਸ਼ੇਸ਼ ਰੂਪ ਵਿੱਚ ਕਿਸੇ ਵਿਸ਼ੇਸ਼ ਛੰਦ ਨੂੰ ਭਾਵ-ਪ੍ਰਗਟਾਉ ਦਾ ਮਾਧਿਅਮ ਨਹੀਂ ਬਣਾਇਆ ਜਿਵੇਂ ਕਲਾਸੀਕੀ ਕਾਲ ਦੀਆਂ ਪ੍ਰਮਾਣਿਕ ਕਲਾਸੀਕੀ ਰਚਨਾਵਾਂ ਵਿੱਚ ਹੈ । ਸੁਤੇ ਸਿੱਧ ਵਾਕ-ਰਚਨਾ ਵਿੱਚ ਜੇ ਛੰਦ-ਵਿਧਾਨ ਹਾਰ ਝਲਕ ਉਠੀ ਹੈ ਤਾਂ ਇਹ ਸੁਭਾਵਿਕ ਹੈ । fਪੰਗਲ ਨੂੰ ਮੁਖ ਰਖ ਕੋ ਸੰਤ-ਕਾਵਿ ਸਾਹਿੱਤ ਵਿੱਚ ਪ੍ਰਯੁਕਤ ਛੰਦਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਜ਼ਿਆਦਾ ਤਰ ਢਾਂਚੇ ਛੰਦ-ਵਿਧਾਨ ਦੇ ਅਜਿਹੇ ਮਿਲਣਗੇ, ਜਿਨ੍ਹਾਂ ਵਿੱਚ ਸਮਤਾ ਅਤੇ ਸੰਤੁਲਨ ਦੀ ਬਜਾਇ ਵਿਸ਼ਮਤਾ ਹੀ ਦਿਸ਼ਟਿਗੋਚਰ ਹੋਵੇਗੀ । ਸੰਤ ਦਰਸ਼ਨ ਵਿੱਚ ਵਿਚਾਰ-ਸੰਸਕ੍ਰਿਤੀ ਦਾ ਇੱਕ ਇਹ ਭੀ ਜ਼ਾਵੀਆ ਹੈ ਕਿ ਜੀਵਨ ਦੀਆਂ ਸਥਿਤੀਆਂ ਭਾਵੇਂ ਉਹ ਘਟਨਾਵਾਂ ਦੇ ਰੂਪ ਵਿੱਚ ਹੋਣ, ਭਾਵੇਂ ਉਹ ਦਿਸ਼ਾਂ ਜਾਂ ਜੀਵਾਂ ਦੇ ਰੂਪ ਵਿੱਚ - ਸਭ ਅਗੰਮ ਬ੍ਰਹਮਸ਼ਕਤੀ ਦਾ ਨਿਰਮਿਤ ਆਪਾ ਪ੍ਰਗਟਾਊ ਪ੍ਰਤੀਕ ਹਨ । ਵਿਅਕਤੀ ਦਾ ਕਰਤਵ ਹੈ ਕਿ ਉਹ ਸਾਧਨਾ, ਤਪੱਸਿਆ, ਘਾਲ ਕਮਾਈ, ਗੁਰੂ ਪ੍ਰਤਿ ਧਾ ਆਦਿ ਨਾਲ ਆਪਣੇ ਆਪ ਨੂੰ ਇਸ ਯੋਗ ਬਣਾ ਲਵੇ ਕਿ ਅਗੰਮ ਸ਼ਕਤੀ ਦੀ ਉੱਚਤਮ ਅਵਸਥਾ ਉਸ ਨੂੰ ਆਪਣੇ ਪ੍ਰਗਟਾਉ ਦਾ ਮਾਧਿਅਮ ਬਣਾ ਲਵੇ । ਇਹੀ ਕਾਰਣ ਹੈ ਕਿ ਸੰਤ ਕਲਾਕਾਰਾਂ ਨੇ ਆਪਣੇ ਸਾਹਿੱਤ ਵਿੱਚ ਇਹ ਇਸ਼ਾਰੇ ਭੀ ਦਿੱਤੇ ਹਨ ਕਿ ਉਹ ਕੇਵਲ ਧੁਰ ਕੀ ਬਾਣੀ ਦੇ ਪ੍ਰਕਾਸ਼ ਦੇ ਨਮਿਤ ਮਾਤ੍ਰ ਹਨ। ਜਿਵੇਂ ਉਹ ਪਰਾਤ ਪਰ ਬੁਲਾਉਂਦਾ ਹੈ ਤਿਵੇਂ ਹੀ ਨਾਨਕ ਬੋਲਦਾ ਹੈ ਤੇ ਜੈਸੜੀ ਖਸਮ ਦੀ ਬਾਣੀ ਉਤਰਦੀ ਹੈ ਤੈਸੜਾ ਹੀ ਗਿਆਨ ਸੰਤ ਕਰਦੇ ਹਨ । ਬਲਕਿ ਉਨ੍ਹਾਂ ਦੇ ਬੁਲਾਂ ਅਤੇ ਜ਼ਬਾਨ ਦੀ ਹਰ ਗਤੀ ਉਸ ਸ਼ਕਤੀ ਦਾਰਾ ਹੀ ਅਨੁਸ਼ਾਸਤ ਅਤੇ ਸੰਚਾਲਿਤ ਹੈ । ਪ੍ਰਸਿੱਧ ਵਾਕ ਹੈ: - ਜਉਂ ਬੁਲਾਵੈ ਤਿਉਂ ਨਾਨਕ ਦਾਸ ਬਲੈ ਐਸੀ ਸੂਰਤ ਵਿੱਚ ਸੰਤ ਵਿਅਕਤਿਤ ਦਾ ਇੱਕ ਪਾਸੇ ਅਗੰਮੀ ਉਦਾਰਤਾ ਦੇ ਪ੍ਰਕਾਸ਼ ਦੇ ਨਿਮਿਤ ਹੁੰਦੇ ਹੋਏ, ਦੂਜੇ ਪਾਸੇ ਸ਼ਬਦ-ਪ੍ਰਯੋਗ ma