ਪੰਨਾ:Alochana Magazine March 1963.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਰੀ ਨਾਗ ਦਾ ਪਹਿਲਾ ਝਲਕਾ ਨਾ ਦੀ ਭਾਈ ਸਾਹਿਬ ਦੀ ਕਵਿਤਾ ਨੂੰ ਬਹੁਤ ਆਲੋਚਕ ਉਨ੍ਹਾਂ ਦੀ ਰਹੱਸਵਾਦੀ ਰੁਚੀ ਦੇ ਪ੍ਰਮਾਣ ਵਿੱਚ ਪੇਸ਼ ਕਰਦੇ ਹਨ । ਇਸ ਵਿਚ “ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇਕ ਸਿਜਦਾ' ਸਤਰ ਪੜ੍ਹਕੇ ਉਹ ਝਟ ਪੱਟ ਸਿੱਟਾ ਕੱਢ ਲੈਂਦੇ ਹਨ ਕਿ ਭਾਈ ਸਾਹਿਬ ਕੁਦਰਤ ਨੂੰ ਕਾਦਰ ਦੀ ਵਿਆਖਿਆ ਕਰਨ ਲਈ ਕੇਵਲ ਬਹਾਨਾ ਬਣਾ ਕੇ ਵਰਤਦੇ ਹਨ । ਪਰ ਇਸ ਕਵਿਤਾ ਦਾ ਚੱਜਾ ਪਾਠ ਇਸ ਸਿੱਟੇ ਨੂੰ ਸਹੀ ਸਾਬਤ ਨਹੀਂ ਕਰਦਾ। ਇਸ ਕਵਿਤਾ ਦਾ ਵਿਸ਼ੇ, ਉਪਰੋਕਤ ਕਾਦਰ ਵਾਲੀ ਸਤਰ ਦੇ ਬਾਵਜੂਦ, ਕਵੀ ਉਤੇ ਚਸ਼ਮੇ ਦੀ ਸੁੰਦਰਤਾ ਦਾ ਪਇਆ ਪ੍ਰਭਾਵ ਪ੍ਰਤੀਤ ਹੁੰਦਾ ਹੈ । ਪੂਰੀ ਕਵਿਤਾ ਇਹ ਹੈ ਵੈਰੀ ਨਾਗ ਤੇਰਾ ਪਹਲਾ ਝਲਕਾ ਜਦ ਅੱਖੀਆਂ ਵਿਚ ਵਜਦਾ । ਕੁਦਰਤ ਦੇ ਕਾਦਰ' ਦਾ ਜਲਵਾ, ਲੈ ਲੈਂਦਾ ਇਕ ਸਿੱਜਦਾ । ਰੰਗ ਫਿਰੋਜ਼ੀ, ਝਲਕ ਬਿਲੌਰੀ, ਡਲਕ ਮੋਤੀਆਂ ਵਾਲੀ, ਰੂਹ ਵਿਚ ਆ ਆ ਜਜ਼ਬ ਹੋਇ ਜੀ ਵੇਖ ਵੇਖ ਨਹੀਂ ਰਜਦਾ । ਨਾ ਕੋਈ ਨਾਦ ਸਰੋਦ ਸੁਣੀਵੇ, ਫਿਰ ਸੰਗੀਤ ਰਸ ਛਾਇਆ । ‘ਚੁਪ ਚਾਨ' ਫਿਰ ਰੂਪ ਤੇਰੇ ਵਿਚ ਕਵਿਤਾ ਰੰਗ ਜਮਾਇਆ। ਸਰਦ ਸਰਦ ਪਰ ਛੋਹਿਆਂ ਤੈਨੂੰ ਰੂਹ ਸਰੂਰ ਵਿਚ ਆਵੇ । ਗਹਰ ਗੰਭੀਰ ਅਡੋਲ ਹਾਵੇ ਤੋਂ ਕਿਹਾ ਜੋਗ ਕਮਇਆ। | ਜਿਨ੍ਹਾਂ ਲੋਕਾਂ ਨੂੰ ‘ਵੈਰੀ ਨਾਗ ਚਸ਼ਮਾ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਉਹ ਜਾਣਦੇ ਹਨ ਕਿ ਚਸ਼ਮੇ ਦੇ ਆਲੇ ਪੁਆਲੇ ਉਸਰੀ ਉਚੀ ਦੀਵਾਰ ਦੇ ਦਰਵਾਜ਼ੇ ਵਿੱਚੋਂ ਜਦ ਦਰਸ਼ਕ ਅੰਦਰ ਵੜਦਾ ਹੈ ਤਾਂ ਚਾਣਚੱਕ ਡੂੰਘੇ ਨੀਲੇ ਤੇ ਅਡੋਲ ਪਾਣੀ ਦੇ ਹੌਜ਼ ਨੂੰ ਦੇਖਕੇ ਇਕ ਵਾਰੀ ਕੀਲਿਆ ਜਾਂਦਾ ਹੈ । ਹੌਜ਼ ਦੇ ਇਕ ਪਾਸਿਓਂ ਪਾਣੀ ਲਹਰ ਬਿਲਕੁਲ ਚੁਪ ਚਾਪ ਦਰਵਾਜੇ ਦੇ ਵਿਚਕਾਰੋਂ ਬਾਹਰ ਵਗਦੀ ਦੇਖ ਕੇ ਦਰਸ਼ਕ ਦੇ ਮਨ ਦਾ ਪ੍ਰਵਾਹ ਵੀ ਅਡੋਲ ਹੋ ਜਾਂਦਾ ਹੈ ਤੇ ਅਚਾਨਕ ਅੰਦਰ ਪੈਦਾ ਹੋਏ ਟਿਕਾ ਨੂੰ ਉਹ ਹੈਰਾਨੀ ਨਾਲ ਅਨੁਭਵ ਕਰਦਾ ਤੇ ਮ ਣਦਾ ਹੈ । ਇਹ ਅਡੋਲਤਾ ਤੇ ਟਿਕਾ ਮਨ ਵਿਚ ਇਕ ਡੂੰਘੇ ਆਨੰਦ ਦਾ ਅਹਸਾਸ ਜਗਾਉਂਦੇ ਹਨ । ਹੁਣ ਇਹ ਆਮ ਗਿਆਤ ਦੀ ਗੱਲ ਹੈ ਕਿ ਭਾਈ ਵੀਰ ਸਿੰਘ ਵਰਗੇ ਅਧਿਆਤਮਕ ਪੁਰਸ਼ ਜੱਦ ਮਨ ਇਕਾਗਰ ਕਰਨ ਵਾਲੇ ਕਿਸੇ ਇਹੋ ਜਿਹੇ ਨਜ਼ਾਰੇ ਨੂੰ ਦੇਖਦੇ ਹਨ ਤਾਂ ਅਵੱਸ਼ ਉਨ੍ਹਾਂ ਦੇ ਦਿਲ ਵਿਚ ਰਬ ਦੀ ਯਾਦ ਆਉਂਦੀ ਹੈ ਇਸ ਕਵਿਤਾ ਤੋਂ ਸਾਫ਼ ਪ੍ਰਗਟ ਹੈ ਕਿ ਜਦੋਂ ਭਾਈ ਸਾਹਿਬ ਚਸ਼ਮੇਂ ਦੇ ਅੰਦਰ ਵੜੇ ਤਾਂ ਉਨਾਂ ਦਾ ਪਹਿਲਾ ਪ੍ਰਤੀਕਰਮ ਅਜਿਹੇ ਸੁੰਦਰ ਨਜ਼ਾਰਾ ਰਚਣ ਵਾਲੇ ਕਾਦਰ ਦੀ ਪ੍ਰਸੰਸਾ ਕਰਨਾ ਸੀ । ਪਿਛੋਂ ਜਦ ਉਹ ਹੌਜ਼ ਦੇ ਕਿਨਾਰੇ ਉਤੇ ਖਲੋ ਕੇ ਉਸਨੂੰ ਨੀਝ ਲਗਾ ਕੇ ਦੇਖਦੇ ਹਨ ਤਾਂ ਚਸ਼ਮੇ ਦੀ ਸੁੰਦਰਤਾ ਉਨ੍ਹਾਂ ਦੇ ਮਨ ਅੰਦਰ ਖਾਸ ਤਰ੍ਹਾਂ ਦੀ ਅਵਸਥਾ ਪੈਦਾ ਕਰਦੀ ਹੈ । ਇਸ ਅਵਸਥਾ ਨੂੰ ਉਨ੍ਹਾਂ ਨੇ ਕਵਿਤਾ ਦੀਆਂ ਪਹਿਲੀਆਂ ਦੋ ਸਤਰਾਂ ਛਡ ਕੇ