ਪੰਨਾ:Alochana Magazine March 1963.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਰੂਰ ਬੇਸਬਰੇ ਹੋ ਜਾਂਦੇ ਹਨ । ਹੇਠਲੀ ਕਵਿਤਾ ਵਿਚ ਉਹ ਬਨਫਸ਼ਾ ਦੇ ਫੁੱਲਾਂ ਨੂੰ ਵਰਤਣ ਵਾਲੇ ਗਰੀਬ ਹਕੀਮ ਉੱਤੇ ਆਪਣਾ ਰੋਹ ਕਢਦੇ ਹਨ । ਕਲ ਡਿੱਠਾ ਮੈਂ ਫੁਲ ਬਨਫਸ਼ਾ ਉਸ ਲੜ ਹਕੀਮ ਦਾ ਫੜਿਆ, ਆਖੇ ਸਾਨੂੰ ਹੁਸਨ ਦੇਸ਼ ਤੋਂ ਕਿਉਂ ਤੂੰ ਨਿੱਤ ਫੜ ਖੜਿਆ ? ਭੱਵੇਂ ਮਲੇਂ ਬਣਾਵੇਂ ਕਾਹੜੇ ਸਭ ਮਾਰ ਸੁੰਦਰਤਾ ਸੁੱਟੇ ਹੁਸਨਾਂ ਦੇ ਸੁਲਤਾਨ ਸ਼ਾਹ ਤੋਂ ਓਏ ਤੂੰ ਕਦੇ ਨਾ ਡਰਿਆ ? ਇਸ ਕਵਿਤਾ ਵਿੱਚ ਹੁਸਨ ਨੂੰ ਨਸ਼ਟ ਕਰਨ ਵਾਲੇ ਨੂੰ ਰਬ ਦੀ ਕੋਪੀ ਦੀ ਤਾੜਨਾ ਕੀਤੀ ਹੈ । ਪਰ ਜਿਥੇ ਇਹ ਰੱਬ ਨੂੰ ਬੱਚੇ ਦੀ ਮਾਂ ਦੀ ਤਰ੍ਹਾਂ ਸੁੰਦਰਤਾ ਲਈ ਦਰਦ ਰੱਖਣ ਵਾਲਾ ਸਿੱਧ ਕਰਦੀ ਹੈ ਉਥੇ ਕਵੀ ਨੂੰ ਵੀ ਰੱਬ ਦਾ ਨਾਂ ਵਰਤ ਕੇ ਸੁੰਦਰਤਾ ਦੀ ਰਾਖੀ ਕਰਨ ਦੀ ਜ਼ਿਮੇਵਾਰੀ ਆਪਣੇ ਸਿਰ ਲੈਣ ਵਾਲਾ ਬੀਰ ਯੋਧਾ ਦਰਸਾਉਂਦੀ ਹੈ । ਇਸੇ ਤਰ੍ਹਾਂ ‘‘ਤੋੜ ਗੁਲਾਬ ਪਸਾਰੀ ਲਿਆਇਆ ਮਲ਼ ਮਲ਼ ਖੰਡ ਰਲਾਈ' ਆਦਿਕ ਸੱਤਰਾਂ ਵਿਚ ਕਵੀ ਪਸਾਰੀ ਦੇ ਮੁਕਾਬਲੇ ਉਤੇ ਗੁਲਾਬ ਦਾ ਪੱਖ ਨਿਧੜਕ ਹੋ ਕੇ ਪ੍ਰਦਾ ਹੈ । ਇਹੋ ਜਿਹੀ ਪੱਖਪਾਤੀ ਬਿਰਤੀ ਦੇ ਸਮਾਜਕ ਜੀਵਨ ਵਿੱਚ ਭਾਈ ਸਾਹਿਬ ਨੇ ਧਾਰਨ ਕੀਤੀ ਹੁੰਦੀ ਤਾਂ ਸ਼ਾਇਦ ਉਨ੍ਹਾਂ ਦੀ ਕਲਾ ਦਾ ਅੱਜ ਕੱਲ ਵਧੇ ਤੇ ਮੁਲ ਪੈਂਦਾ । ਪਰ ਉਹ ਪਾਠਕਾਂ ਵਿੱਚ ਸੁੰਦਰਤਾ ਨੂੰ ਕੋਮਲ ਭਾਵਾਂ ਤੇ ਸਤਿਕਾਰ ਨਾਲ ਦੇਖਣ ਦੀ ਰੁੱਚੀ ਜਗਾ ਕੇ ਤੇ ਬਲਵਾਨ ਕਰਕੇ ਵੀ ਸਮਾਜ ਦੀਆਂ ਕੀਮਤਾਂ ਉੱਤੇ ਕੁਝ ਨਾ ਕੁਝ ਨਰੋਆ ਪ੍ਰਭਾਵ ਜ਼ਰੂਰ ਪਾਉਂਦੇ ਹਨ । ਉਨ੍ਹਾਂ ਦੀ ਸੁਹਜਵਾਦੀ ਬਿਰਤੀ ਨਿਰੇ ਫੁੱਲਾਂ ਨਾਲ ਨਹੀਂ ਸੁੰਦਰ ਮਨੁਖੀ ਵਿਅਕਤੀਆਂ ਨਾਲ ਵੀ ਹਮਦਰਦੀ ਜ਼ਤਾਉਣ ਲਈ ਤੱਤਪਰ ਹੈ । ਇਸ ਬਿਰਤੀ ਲਈ ਫਲ, ਫੁੱਲ ਤੇ ਇਸਤਰੀਆਂ ਸਭ ਇਕ ਪਲੜੇ ਸਾਵੇਂ ਤੁਲਦੇ ਹਨ :- ਜਿਰ ਰੁਲਦੇ ਸੇਬ ਤੇ ਨਾਸ਼ਪਾਤੀਆਂ ਵਿਚ ਗਰਾਂ ਕਸ਼ਮੀਰ ਤੀਕਰ ਰੁਲ ਰਹੀ ਸੁੰਦਰਤਾ, ਵਿਚ ਖਾਕ ਲੀਰਾਂ ਪਾਟੀਆਂ ਜਿਰ ਫੁੱਲ ਗੁਲਾਬ ਟੁੱਟਾ ਢਹਿ ਪਵੇ ਮਿੱਟੀ ਘੱਟੇ ਵਿਚ ਹੋਇ ਨਿਮਾਨੜਾ । ਤੇ ਫੁਲ, ਫਲ ਤੇ ਇਸਤਰੀਆਂ ਤੋਂ ਵੀ ਅੱਗੇ ਜਾ ਕੇ ਇਸ ਕਵੀ ਦੀ ਅੱਖ ਕਸ਼ਮੀਰ ਦੀਆਂ ਇਮਾਰਤਾਂ ਦੀ ਸੁੰਦਰਤਾ ਦੀ ਪ੍ਰਸੰਸਕ ਬਣਦੀ ਹੈ, ਤੇ ਉਨਾਂ ਨੂੰ ਤਬਾਹ ਹੋਇਆ ਦੇਖ ਦੇ ਅਥਰੂ ਕੇਰਦੀ ਹੈ :- ਮਾਰਤੰਡ ਨੂੰ ਮਾਰ ਪਿਆਂ ਹੋਈ ਮੁਦਤ ਕਹਿੰਦੀ ਲੋਈ ਪਰ ਕੰਬਣੀ ਪੱਥਰਾਂ ਵਿਚ ਹੁਣ ਤਕ ਸਾਨੂੰ ਸੀ ਸਹੀ ਹੋਈ ਹਾਏ ਹੁਨਰ ਤੇ ਹਾਇ ਵਿਦਿਆ ਹਾਇ ਦੇਸ ਦੀ ਤਾਕਤ ਹਾਏ ਹਿੰਦ ਫਲ ਫਾੜੀਆਂ ਵਾਲੇ ਹਰ ਸਿਲ ਕਹਿੰਦੀ ਹੋਈ । 97