ਪੰਨਾ:Alochana Magazine March 1963.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨਾਂ ਸਤਰਾਂ ਵਿੱਚ ਭਾਈ ਵੀਰ ਸਿੰਘ ਹਿੰਦ ਦੇ ਇਕ ਮੁੱਠ ਨਾ ਰਹ ਸਕਣ ਉਤੇ ਅਫਸੋਸ ਪ੍ਰਗਟ ਕਰਦਾ ਹੈ, ਅਤੇ ਹਿੰਦੂ ਮੁਸਲਮਾਨਾਂ ਦੀ ਖਿਚੋਤਾਣ ਦਾ ਸਦਕਾ ਦੇਸ਼ ਦੀ ਡਾਕਤ ਘਟੀ ਦੇਖ ਕੇ ਦੁਖੀ ਹੈ । ਮਾਰਤੰਡ ਵਿਦਿਆ ਦਾ ਕੇਂਦਰ ਸੀ ਜੋ ਧਾਰਮਿਕ ਤੁਅੱਸਬ ਦਾ ਸ਼ਿਕਾਰ ਬਣ ਕੇ ਉਜੜ ਗਿਆ । ਪਰ ਭਾਈ ਸਾਹਿਬ ਨੂੰ ਵਿਦਿਆ ਦੇ ਸਮੇਂ ਦੇ ਸੁੱਕ ਜਾਣ ਨਾਲੋਂ ਇਸ ਦੇ ਪੱਥਰਾਂ ਵਿਚ ਲੁਕੇ ਹੁਨਰ ਦੇ ਤਬਾਹ ਹੋ ਜਾਣ ਦਾ ਵੀ ਘੱਟ ਸ਼ੱਕ ਨਹੀਂ। ਉਹ ਨਿਰਾ ਦੇਸ਼ ਭਗਤ ਦੇ ਤੌਰ ਉਤੇ ਨਹੀਂ, ਕਲਾਕਾਰ ਦੇ ਤੌਰ ਉਤੇ ਵੀ ਮਾਰਤੰਡ ਦੇ ਖੋਲਿਆਂ ਨੂੰ ਦੇਖਦਾ ਹੈ ਤੇ ਉਦਾਸ ਹੁੰਦਾ ਹੈ । ਬਲਕਿ ਜੇ ਉਸਦੇ ਸਮੁੱਚੇ ਝੁਕਵਾਂ ਨੂੰ ਮੁਖ ਰਖਿਆ ਜਾਵੇ ਤਾਂ ਇਹ ਕਹਿਣਾ ਵਧੇਰੇ ਠੀਕ ਹੈ ਕਿ ਅਸਲ ਵਿਚ ਉਹ ਮਾਰਤੰਡ ਦੀ ਸੁੰਦਰਤਾ ਗੁੰਮ ਹੋਣ ਉੱਤੇ ਹਉਕੇ ਭਰਦੇ ਹਨ ਤੇ ਦੇਸ਼ ਦੀ ਏਕਤਾ ਤੇ ਤਾਕਤ ਘੱਟ ਜਾਣ ਉੱਤੇ ਉਨ੍ਹਾਂ ਦਾ ਅਫਸੋਸ ਹੈ । ਉਹ ਇਨ੍ਹਾਂ ਦੇ ਕਲਾ ਦੇ ਘਾਤ ਦਾ ਕਾਰਨ ਬਣਨ ਕਰਕੇ ਹੈ । ਉਸ ਦਾ ਕਲਾ ਪ੍ਰੇਮ ਉਸ ਦੇ ਦੇਸ ਪ੍ਰੇਮ ਨਾਲੋਂ ਵਧੇਰੇ ਬਲਵਾਨ ਹੈ । (ਅਵਾਂਤੀ ਪੁਰੇ ਦੇ ਖੰਡਰ ਨਾਂ ਦੀ ਕਵਿਤਾ ਵਿਚ ਕਲਾ ਦੇ ਤੁਅੱਸਬ ਦੀ ਟੱਕਰ ਨੂੰ ਹੋਰ ਉਘਾੜ ਕੇ ਕਵੀ ਸਪੱਸ਼ਟ ਤੌਰ ਤੇ ਕਲਾ ਲਈ ਆਪਣਾ ਦਰਦ ਪ੍ਰਗਟ ਕਰਦਾ ਹੈ ਤੇ ਹਜਵਾਦੀ ਭਾਵਾਂ ਅਧੀਨ ਮਜ਼ਬੀ ਭਾਵਾਂ ਤੋਂ ਆਪਣਾ ਨਾਤਾ ਤੋੜਦਾ ਹੈ । ਅਵਾਂਤੀ ਪੂਰਾ ਕੀ ਰਹਿ ਗਿਆ ਬਾਕੀ ਦੋ ਖੰਡਰਾਂ ਦੇ ਢੇਰ ਬੀਤ ਚੁਕੀ ਸਭਿਅਤਾ ਦੇ ਖੰਡਰ ਦਸਦੇ ਸਮੇਂ ਦੇ ਫੇਰ ਸਾਖੀ ਭਰ ਰਹੇ ਓਸ ਅੱਖ ਦੀ ਜਿਸ ਵਿਚ ਮੋਤੀਆ ਬਿਦ “ਹੁਨਰ ਪਛਾਨਣ' ਵਲੋਂ ਛਾਇਆ ਗੁਣ ਦੇ ਰਹੀ ਨਾ ਜਿੰਦ ‘ਜੋਸ਼ ਮਜ਼ਬ’ ਤੇ ‘ਕਦਰ ਹੁਨਰ' ਦੀ ਰਹੀ ਨਾ ਠੀਕ ਤਮੀਜ਼ ਰਾਜ਼ੀ ਕਰਦੇ ਹੋਰਾਂ ਤਾਈਂ ਆਪੂੰ ਬਣੇ ਮਰੀਜ਼ ਬੁੱਤ ਪੂਜਾ ! ਬੁੱਤ ਫੇਰ ਹੋ ਪਏ, ਹੁਨਰ ਨਾ ਪਰਤਿਆ ਹਾਏ ! ਮਰ ਮਰ ਕੇ ਬੁੱਤ' ਫੇਰ ਉਗਮ ਪਏ, ‘ਗੁਣ ਨੂੰ ਕੋਣ ਜੁਆਏ ? ਭਾਈ ਵੀਰ ਸਿੰਘ ਨੂੰ ਸਿੱਖ ਧਰਮ ਦਾ ਪ੍ਰਚਾਰਕ ਕਹਿਆ ਜਾਂਦਾ ਹੈ । ਪਰ ਇਸ ਕਵਿਤਾ ਵਿਚ ਉਹ ਬੁੱਤ-ਪੂਜਾ, ਜਿਸ ਨੂੰ ਸਿੱਖ ਧਰਮ ਵਿਵਰਜਤ ਕਰਦਾ ਹੈ, ਬੰਦ ਹੋਈ ਦੇਖ ਕੇ ਤਸੱਲੀ ਪ੍ਰਗਟ ਨਹੀਂ ਕਰਦਾ ਬਲਕਿ ਬੁੱਤਾਂ ਦੀ ਸੁੰਦਰਤਾ ਨਾ ਪਹਚਾਣ ਸਕਣ ਵਲਿਆਂ ਨੂੰ ਮੋਤੀਆ ਬਿੰਦ' ਦਾ ਮਰੀਜ਼ ਕਰਾਰ ਦਿੰਦਾ ਹੈ । ਕਸ਼ਮੀਰ ਦੀ ਹਿੰਦੂ ਕਲਾ ਨਾਲ ਪੰਜਾਬੀ ਸਿੱਖ ਦੀ ਇਹੂ ਸਾਂਝ ਮਨੁਖੀ ਹਮਦਰਦੀਆਂ ਨੂੰ ਵਿਸ਼ਾਲ ਕਰਨ ਦੇ ਅਰਥ ਵੀ ਰਖਦ ਹੈ । ਕਸ਼ਮੀਰ ਦੇ ਲੋਕ ਪੰਜਾਬੀ ਕਵੀ ਦੇ ਮੂੰਹੋਂ ਆਪਣੇ ਦੇਸ਼ , ਕਦਰਤ, ਚਸ਼ਮਿਆਂ, ਫੁੱਲਾਂ, ਇਸਤਰੀਆਂ, ਲਾਲਾ ਰੁੱਖ ਵਰਗੀਆਂ ਇਤਿਹਾਸਕ ਵਿਅਕਤੀਆਂ ਤੇ ਕਲਾਤਮਕ ਮੰਦਰਾਂ ਦੀ ਪ੍ਰਸੰਸਾ ਸੁਣ ਕੇ ਅਤਿਅੰਤ ਪ੍ਰਸੰਨ ਹੁੰਦੇ ਹੋਣਗੇ ਤੇ ਪੰਜਾਬ ਦੀਆਂ ਅਜਹੀਆਂ ਸੁੰਦਰਤਾਈਆਂ ਨੂੰ ਆਦਰ ਤੇ ਵਡਿਆਈ ਦੀਆਂ ਨਜ਼ਰਾਂ ਨਾਲ ਦੇਖਣ ਲਈ 92