ਪੰਨਾ:Alochana Magazine March 1963.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਦਾਵਾਂ ਦੁਆਰਾ ਨਹੀਂ ਜਿਤ ਸਕਦੀਆਂ । ਇਸੇ ਤਰ੍ਹਾਂ ਜਿਸ ਮਨੁੱਖ ਨੂੰ ਆਪਣੀ ਆਤਮਾਂ । ਦੀ ਸੁੰਦਰਤਾ ਦਾ ਅਹਿਸਾਸ ਨਹੀਂ ਹੁੰਦਾ ਉਹ ਭਾਵੇਂ ਵਿਵਹਾਰਕ ਜੀਵਨ ਵਿਚ ਕਿਨਾਂ ਹੀ ਸਫਲ ਹੋਵੇ ਆਤਮਕ ਰਸਾਂ ਨੂੰ ਮਾਨਣ ਦੇ ਕਾਬਲ ਨਹੀਂ ਹੁੰਦਾ । ਆਪਣੀ ਆਤਮਾ ਦੇ ਹਸਨ ਦਾ ਮਨੁਖ ਨੂੰ ਕਿਵੇਂ ਪਤਾ ਲਗੇ , ਇਹ ਮਸਲਾ ਲੱਲੀ ਕਵਿਤਾ ਵਿਚ ਨਹੀਂ ਛੋਹਿਆ । ਪਰ ਆਤਮਕ ਸੁੰਦਰਤਾ ਤੋਂ ਬੇਖਬਰ ਮਨੁਖ ਨੂੰ ਜਦੋਂ ਕਿਸੇ ਵੀ ਜੁਗਤੀ ਨਾਲ ਇਸ ਦਾ ਪਤਾ ਚਾਨਚੱਕ ਲਗਦਾ ਹੈ ਤਾਂ ਜੋ ਹੁਲਾਰਾ ਉਹ ਆਪਣੇ ਅੰਦਰ ਪ੍ਰਤੀਤ ਕਰਦਾ ਹੈ ਉਸਦਾ ਇਸ਼ਾਰਾ ਲੱਲੀ ਦੇ ਵਤੀਰੇ ਵਿਚ ਆਈ ਤਿੱਖੀ ਤਬਦੀਲੀ ਤੋਂ ਮਿਲਦਾ ਹੈ । ਜਿਵੇਂ ਹਸਨ ਅਹਸਾਸ ਜਾਗਣ ਉਤੇ ਲੱਲੀ ਪਰਾਈ ਮੈਲੀ ਨਜ਼ਰ, ਤੋਂ ਸਹਮਦੀ ਹੈ ਤਿਵੇਂ ਆਤਮਕ ਜਾਗਰਤੀ ਵਾਲਾ ਮਨੁਖ ਵਿਕਾਰਾਂ ਦੀ ਛੁਹ ਤੋਂ ਬਚਣ ਦਾ ਯਤਨ ਕਰਦਾ ਹੈ । ਆਪੇ ਦਾ ਰਸ ਤੇ ਵਿਕਾਰਾਂ ਦੇ ਰਸ ਦੇ ਅੰਤਰ ਦੀ ਬ੍ਰੇਕ ਸਾਂਝੀ ਸਵੈ ਪਹਚਾਣ ਦਾ ਪਹਿਲਾ ਲਛਣ ਹੁੰਦਾ ਹੈ । ਵਿਕਾਰਾਂ ਤੋਂ ਬੱਚ ਕੇ ਉਚੇ ਆਚਰਨ ਦੀ ਉਸਾਰੀ ਕਰਨ ਕਰਕੇ ਭਾਈ ਸਾਹਿਬ ਨੇ ਆਤਮਕ ਗਿਆਨੀ ਨੂੰ ਆਪੇ ਦਾ ਕਾਦਰ ਕਹਿਆ ਹੈ ਪਰ ਇਹ ਆਚਰਨ ਉਸਾਰੀ ਨਿਰੀ ਇਖਲਾਕੀ ਰਮਤਾ ਦੇ ਆਸਰੇ ਨਹੀਂ ਹੁੰਦੀ । ਇਸ ਸੈਕਾਬੁ ਦੇ ਪਿਛੋਕੜ ਵਿਚ ਪਹਚਾਣ ਤੇ ਉਸ ਦਾ ਰਸ ਮੌਜੂਦ ਹੁੰਦਾ ਹੈ । ਉਚੇ ਰਸਾਂ ਦੇ ਆਸਰੇ ਨੀਵੇਂ ਰਸਾਂ ਦਾ ਤਆਗ ਕਰਨਾ ਆਸਾਨ ਹੁੰਦਾ ਹੈ । ਭਾਈ ਸਾਹਿਬ ਦਾ ਨਿਸਚਾ ਇਹ ਲਗਦਾ ਹੈ ਕਿ ਕਦਰਤ, ਕਲਾ ਤੇ ਮਨੁੱਖੀ ਸਰੀਰ ਦੀ ਸੁੰਦਰਤਾ ਨੂੰ ਜਿਹੜਾ ਮਨੁਖ ਨਿਰੋਲ ਸੁਹਜ ਭਾਵਾਂ ਨਾਲ ਮਾਨਣ ਦਾ ਅਭਿਆਸ ਕਰਦਾ ਰਹਿੰਦਾ ਹੈ ਉਸ ਦਾ ਮਨ ਸੁੰਦਰਤਾ ਤੇ ਕਲਾ ਦੇ ਰਸ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਕਾਗਰ ਹੋਏ ਮਨ ਵਿਚ ਆਤਮਾ ਦਾ ਗਿਆਨ ਸਲੀ ਹੋਲੀ ਆਪਣੇ ਆਪ ਉਦੇ ਹੋਣਾ ਸ਼ੁਰੂ ਹੋ ਜਾਂਦਾ ਹੈ । ਇਵੇਂ ਸੁੰਦਰਤਾ ਆਤਮਕ ਗਤੀ ਦਾ ਇਕ ਸਾਧਨ ਹੈ । 'ਜੀਵਨ ਕੀ ਹੈ' ਕਵਿਤਾ ਦੀ ਰਮਜ਼ ਸ਼ਾਇਦ ਇਸੇ ਸਾਧਨ ਵਲ ਇਸ਼ਾਰਾ ਹੈ । ਜੀਵਨ ਨੂੰ ਸਮਝਣ ਦੀ ਸਮੱਸਿਆ ਦਾ ਹੱਲ ਲਭਦੀ ਮੁਟਿਆਰ ਜਦੋਂ ਕੋਲ ਫਲਾਂ ਦੇ ਖੇੜੇ ਨੂੰ ਦੇਖਦੀ ਹੈ ਤਾਂ ਉਸਦੇ ਅੰਦਰ ਵੀ ਇਕ ਖੇੜਾ ਜਾਗ ਉਠਦਾ ਹੈ । ਅੰਦਰਲਾ ਖੇੜਾ ਕੀ ਹੈ ? ਕੀ ਇਹ ਕੁਦਰਤ ਦੀ ਸੁੰਦਰਤਾ ਨੂੰ ਦੇਖ ਕੇ ਪ੍ਰਾਪਤ ਹੋਣ ਵਾਲਾ ਸਾਧਾਰਣ ਸੁਹਜਆਤਮਕ ਰੱਸ ਹੈ ਜਾਂ ਇਸ ਤੋਂ ਕੁਝ ਡੂੰਘੇਰੀ ਚੀਜ਼ ਹੈ । ਕਵਿਤਾ ਨੂੰ ਜ਼ਰਾ ਛਾਣ ਬੀਣ ਨਾਲ ਪੜਿਆਂ ਪਤਾ ਲਗਦਾ ਹੈ ਕਿ ਭਾਈ ਸਾਹਿਬ ਫੁੱਲਾਂ ਦੇ ਖੇੜੇ ਨਾਲ ਵੀ ਆਪੇ ਦੀ ਸੁੰਦਰਤਾ ਦੀ ਪਹਚਾਨ ਸਬੰਧਤ ਕਰ ਰਹੇ ਹਨ :- ਸੁਹਣੇ ਹੁਸਨ ਆਪਣੇ ਆਪੇ, ਆਪ ਮਸਤ ਹੋ ਝਲਣ । ਆਸ਼ਕ ਤੇ ਮਾਸ਼ੂਕ ਆਪ ਹੋ ਖੁਦੀ-ਹਿੰਡਲੇ ਝਲਣ ॥ ਜੋਬਨ ਭਰੇ, ਮਸਤ ਰੰਗ ਰੱਤੇ, ਇਸ ਆਪੇ-ਰਸ ਰੱਤੇ । ਆਪਣੇ ਮਦ ਆਪਣੇ ਹੀ ਰਸ ਦੇ. ਹੋ ਰਸੀਏ ਮਦ ਮੱਤੇ । 9$