ਪੰਨਾ:Alochana Magazine March 1963.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪਣਾ ਆਪ ਪਰਗਟਾਣ ਦੀ ਥਾਂ ਆਪਣੀ ਰਚਨਾ ਵਿਚ ਆਪ ਲੁਕਾਣ ਦੀ ਚਿਤਾ ਵਧੇਰੇ ਰਖਦੇ ਸਨ । ਉਨ੍ਹਾਂ ਦੀ ਰਚਨਾ ਵਿਚੋਂ ਉਨਾਂ ਦੇ ਜੀਵਨ ਬਾਰੇ ਪੂਰੀ ਪੂਰੀ ਜਾਣਕਾਰੀ ਸਹੇਜ ਲੈਣਾ, ਤੂੜੀ ਦੇ ਕੋਠੇ ਵਿਚ ਤਾਂ ਪਰੋਣ ਵਾਲੀ ਸੂਈ ਲਭਣ ਵਾਂਗ। ਹੀ ਨਹੀਂ ਸਗਵਾਂ ਨਿਰਗੁਣੀਆਂ ਦੇ ਬਰਮ ਨੂੰ ਪਾ ਲੈਣ ਵਾਂਗ ਹੈ । ਪੁਰਾਣੇ ਅਚਾਰੀਆ ਤਾਂ ਰਚਣ ਵਾਲੇ ਦੀ ਜੀਵਨੀ ਜਾਂ ਸ਼ਖਸੀਅਤ ਦੀ ਭਾਲ ਕਰਨ ਨਾਲੋਂ, ਰਚਨਾ ਦੀ ਪਰਖ-ਪਛਾਣ ਤੇ ਵਿਆਖਿਆ-ਵਰਣਨ ਦੇ ਨਿਖਾਰ ਨੂੰ ਹੀ । ਮੁੱਖ ਰਖਦੇ ਆਏ ਹਨ । ਉਨ੍ਹਾਂ ਪਾਸੋਂ ਕਾਲੀਦਾਸ ਦੇ ਜੀਵਨ, ਉਸਦੇ ਸਮੇਂ ਦੇ ਸਮਾਜੇ ਤੇ ਦੇਸ਼ ਦੇ ਆਰਥਿਕ-ਰਾਜਨੈਤਿਕ ਪਿਛੋਕੜ ਬਾਰੇ ਕਿਸੇ ਵਿਚਾਰ-ਵਿਸਤਾਰ ਦੀ ਆਸ : ਰੱਖਣਾ ਵਧੀਕੀ ਹੋਵੇਗੀ । ਉੱਨੀਵੀਂ ਸਦੀ ਦੇ ਮੁੱਢ ਵਿਚ ਪਹਲੀ ਵੇਰ, ਹੋਰਸ ਹਮਨ ਵਿਲਸਨ ਨੇ ਆਪਣੇ ਅਨੁਵਾਦਾਂ ਰਾਹੀਂ ਯੂਰਪ ਨੂੰ ਕਾਲੀਦਾਸ ਦੀ ਰਚਨਾ ਦਾ ਚੇਟਕ ਲਾਇਆ | ਤਦੋਂ ਹੀ ! ਅਨੇਕਾਂ ਯੂਰਪੀਨ ਤੇ ਭਾਰਤੀ ਵਿਦਵਾਨ ਕਾਲੀਦਾਸ ਦੀ ਰਚਨਾ ਦੇ ਪਿਛੋਕੜ, ਉਸਦੇ ਜੀਵਨ ਤੇ ਉਸਦੇ ਵਿਚਾਰਾਂ ਨੂੰ ਮੂਰਤੀਮਾਨ ਕਰਣ ਦੇ ਆਹਰ ਵਿਚ ਲੱਗੇ ਹਨ । ਲੱਗ-ਪਗ ਦੋ ਸੌ ਸਾਲ ਦੀ ਖੋਜ ਨੇ, ਅਨੁਭਵ ਤੇ ਅਨੁਮਾਨ ਸਹਾਰੇ, ਜਿਥੇ ਅਨੇਕਾਂ ਗੁੰਝਲਾਂ . ਸੁਲਝਾਈਆਂ ਹਨ, ਉਥੇ ਅਨੇਕਾਂ ਉਲਝਣਾ ਪੈਦਾ ਭੀ ਕਰ ਲਈਆਂ ਹਨ । ਇਹ ਤਾਣੀ । ਅਜਹੀ ਪਿਲਛੀ ਹੈ ਕਿ ਅੰਤਿਮ ਨਿਰਣੇ ਅਸੰਭਵ ਹੋ ਗਏ ਜਾਪਦੇ ਹਨ । ਲੋਕ-ਪਰਪਰਾਵਾਂ ਜਿਥੇ ਕਾਲੀਦਾਸ ਨੂੰ ਈਸਾ ਤੋਂ ਪਹਲੀ ਸਦੀ ਵਿਚ ਹੋਇਆ ਮੰਨਦੀ ਹੈ, ਉਥੇ ਵਿਦਵਾਨਾਂ ਦੀ ਖੋਜ ਉਸਨੂੰ ਈਸਾ ਤੋਂ ਦੋ ਸਦੀਆਂ ਪਹਿਲਾਂ ਤੋਂ ਲੈ ਕੇ ਅਠਵੀਂ ਸਦੀ ਈਸਵੀ ਤੱਕ ਖਿੱਚ ਲੈ ਆਉਂਦੀ ਹੈ । | ਪਰੰਪਰਾ ਤੋਂ ਚਲੇ ਆ ਰਹੇ ਲੋਕ-ਮਤ ਅਨੁਸਾਰ ਕਾਲੀਦਾਸ ਜੈਨੀ ਦੇ ਹਾਕਮ ਸ਼ਕਾਰੀ ਬਿਕਰਮਾਦਿੱਤ ਦਾ ਦਰਬਾਰੀ ਕਵੀ-ਰਤਨ ਸੀ । ਬਿਕਰਮਾਦਿੱਤ ਨੂੰ ਸਾਧਾਰਣ ਲੋਕਾਂ ਦੀ ਬੋਲੀ ਵਿਚ ਰਾਜਾ ਬਿਕਰਮਾਜੀਤ ਜਾਂ ਬੀਰ ਬਿਕਰਮਾਜੀਤ ਭੀ ਸੱਦਿਆ ਜਾਂਦਾ ਹੈ। ਸਿੰਘਾਸਨ ਬਤੀਸੀ' “ਕਥਾ ਸਾਹਿੱਤ ਸਾਗਰ' ਤੇ ਆਦਿ ਕਈ ਗਰੰਥਾਂ ਵਿਚ ਇਸ ਬਿਕਰਮਾਜੀਤ ਦਾ ਜੱਮ ਮਿਲਦਾ ਹੈ । ਇਹ ਬੜਾ ਪਰਤਾਪੀ, ਨਿਆਂ-ਸ਼ੀਲ, ਗੁਣ-ਪਰਖੀ ਤੇ ਸਰਮਾ ਮੰਨਿਆਂ ਜਾਂਦਾ ਹੈ, ਇਸ ਦੇ ਦਰਬਾਰ ਵਿਚ ਵੱਖ ਵੱਖ ਹੁਨਰਾਂ ਦੇ ਮਾਹਰ ਨੰ: ਵਿਦਵਾਨ ਹਾਜ਼ਿਰ ਰਹਿੰਦੇ ਸਨ । ਇਹ ਨੌਂ ਵਿਦਵਾਨ ਹੀ ਉਸਦੇ ਨੌਂ ਰਤਨ ਸਦਵਾਉਂਦੇ ਸਨ। 1 ਯੂਰਪ ਲਈ ‘ਕਲਾਉਡ ਮੈਸੰਜਰ' ਨਾਂ ਹੇਠਾਂ ਮੇਘਦੂਤ ਦਾ ਪਹਲਾ ਅਨੁਵਾਦ ਈਸਟ ਇੰਡੀਆ ਕੰਪਨੀ ਦੇ ਅਸਿਸਟੈਂਟ ਸਰਜਨ ਤੇ ਰਾਇਲ ਏਸ਼ਿਆਟਿਕ ਸੋਸਾਇਟੀ, ਬੰਗਾਲ, ਦੇ ਪਹਲੇ ਸਕੱਤਰ ਡਾo ਰੇਸ ਵਿਲਸਨ ਨੇ ੧੮੧੩ ਈ0 ਵਿੱਚ ਕਲਕੱਤਿਓਂ ਅੰਗਰੇਜ਼ੀ ਭਾਸ਼ਾ ਵਿਚ ਛਾਪਿਆ ।