ਪੰਨਾ:Alochana Magazine March 1963.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਚਾਰ ਪੰਜ ਸਦੀਆਂ ਪਹਿਲਾਂ ਹੋ ਗਇਆ ਸੀ । ਜਿਹੋ ਕਾਰਨ ਬਾਬੁਲ ਤੇ ਚੈਲਤੀਆਂ ਵਾਲਿਆਂ ਦੀ ਜੋਤਿਸ਼ ਵਿਦਿਆ ਭਾਰਤੀਆਂ ਨੂੰ ਕਾਲੀਦਾਸ ਤੋਂ ਚਿਕਣੀ ਪਹਲਾਂ ਫਾਰਿਸ ਦੇ ਲੋਕਾਂ ਰਾਹੀਂ ਪਰਾਪਤ ਹੋ ਗਈ ਸੀ । ਸਬੂਤ ਵਜੋਂ ਕਹਿਆ ਜਾ ਸਕਦਾ ਹੈ ਕਿ ਰਾਮਾਇਣ ਵਿਚ ਹੀ ਜੋਤਿਸ਼ ਦੇ ਕਈ ਸਿਧਾਂਤਾਂ ਦੀ ਵਰਤੋਂ ਹੋਈ ਹੈ ਤੇ ਰਾਮਾਇਣ ਈਸਾ ਤੋਂ ਚਿਰੋਕਣੀ ਪਹਲਾਂ ਰਚੀ ਜਾ ਚੁਕੀ ਸੀ । ਕੁਝ ਹੋਰ ਵਿਦਵਾਨ ਕਾਲੀਦਾਸ ਦੀ ਰਚਨਾ ਦੀ ਉਤਮਤਾ ਨੂੰ ਆਧਾਰ ਮੰਨ ਕੇ ਡਾ: ਮੈਕਸਮੂਲਰ ਦੇ ਇਸ ਮਤ ਦੀ ਪੁਸ਼ਟੀ ਕਰਦੇ ਹਨ ਕਿ ਅਜੇਹੀ ਪੱਕੀ ਪਹਾੜੀ ਰਚਨਾ ਬਧਾਂ ਤੋਂ ਪਿਛੋ., ਗੁਪਤ ਰਾਜਿਆਂ ਦੇ ਸਮੇਂ, ਵਿਚ ਹੀ ਸੰਭਵ ਹੋ ਸਕਦੀ ਹੈ, ਜਿਸਨੂੰ ਇਤਿਹਾਸਕਾਰ · ਮੁੜ-ਜਾਗਰਤੀ-ਕਾਲ' ਕਹਿੰਦੇ ਹਨ । ਉਨਾ ਦੀ ਮੁੱਖ ਦਲੀਲ ਇਹੋ ਹੁੰਦੀ ਹੈ ਕਿ ਬਧਾਂ ਸਮੇਂ ਪਾਲੀ ਤੇ ਪਰਾਕਿਰਤਾਂ ਦਾ ਜ਼ੋਰ ਸ਼ੋਰ ਸੀ, ਜਿਸਦੇ ਪ੍ਰਭਾਵ ਹੇਠ ਬਰਾਹਮਣੀ ਮੱਤ ਤੇ ਸੰਸਕ੍ਰਿਤ ਭਾਸ਼ਾ ਸਾਹ-ਸਤ ਖੋਹ ਕੇ ਮਰ ਮੁਕ ਜਿਹੇ ਗਏ ਸਨ ਨਵੀਆਂ ਖੋਜਾਂ ਨੇ ਇਸ ਵਿਚਾਰ-ਧਾਰਾ ਦਾ ਤਲ-ਮੂਲ ਹੀ ਹਿਲਾ ਦਿੱਤਾ । ਇਹ ਸਿੱਧ ਹੋ ਗਇਆ ਕਿ ਬੁਧ ਕਾਲ ਤੇ ਉਸਦੇ ਸ਼ਰਧਾਲੂਆਂ ਸਮੇਂ ਪਾਲੀ ਪਰਾਕਿਰਤਾਂ ਨੂੰ ਤਾਂ ਰਾਜਆਸਰਾ ਮਿਲਿਆ ਪਰ ਵੈਦਿਕ-ਧਰਮ ਤੇ ਸੰਸਕਰਿਤ ਦਾ ਗਲ ਜੋਰੀ ਜਬਰੀਂ ਕਿਧਰੇ ਭੀ ਨਹੀਂ ਘਟਿਆ ਗਇਆ । ਸੰਸਕਰਿਤ ਵਿਚ ਲੋਕਾਚਾਰੀ ਗਿਆਨ ਤੇ ਸਾਹਿਤ ਦੇ ਉਤਮ ਨਮੂਨੇ ਬਦਸਤੂਰ ਰਚੇ ਜਾਂਦੇ ਰਹੇ ਹਨ । ਦਰਦਮਨ ਦੇ ਸਿਲਾਲੇਖ ਤੇ ਪਾਤਜਲੀ ਦੇ ਮਹਾਂਭਾਸ਼ ਵਿਚਲੇ ਸੰਸਕਰਿਤ ਰਚਨਾ ਦੇ ਨਮੂਨੇ ਆਪਣਾ ਜੋੜ ਆਪ ਹੀ ਹਨ । ਮਹਾਂਭਾਸ਼ ਈਸਾ ਤੋਂ ਪਹਿਲਾਂ ਤੇ ਸੁੰਗ ਵੰਸ ਦੇ ਰਾਜਿਆਂ ਦੇ ਰਾਜ-ਕਾਲ ਵਿਚ ਰਚਿਆ ਗਇਆ ਸੀ । ਮਨੂੰ ਤੇ ਯਾਗਵਲਕ ਦੀਆਂ ਸਿੰਮਰਤੀਆਂ ਅਤੇ ਰਾਮਾਇਣ, ਮਹਾਂਭਾਰਤ ਦੇ ਅਨੇਕਾਂ ਅੱਜ ਭੀ ਇਸੇ ਜ਼ਮਾਨੇ ਵਿਚ ਰਚੇ ਗਏ । | ਸਰ ਵਿਲੀਅਮ ਜੋਨਜ਼, ਕਾਲੀ ਦਾਸ ਨੂੰ ਈਸਾ ਪੂਰਬਲੀ ਪਹਲੀ ਸਦੀ ਵਿਚ ਹੋਇਆ ਮੰਨਦੇ ਹਨ । ਡਾ: ਪੀਟਰਸਨ . ਦਾ ਮਤ ਹੈ ਕਿ ਕਾਲੀਦਾਸ ਜੇਕਰ ਈਸਾ ਤੋਂ ਪਹਲਾਂ ਨਹੀਂ ਤਾਂ ਈਸਵੀ ਸੰਬਤ ਦੇ ਅਤੇ ਭ ਕਾਲ ਵਿਚ ਹੋਇਆ ਹੈ । ਬੋਧੀ ਕਵੀ ਅਸ਼ਵਘੋਸ਼ ਤੇ ਕਾਲੀ ਦਾਸ ਦੀਆਂ ਰਚਨਾਵਾਂ ਵਿਚੋਂ ਮਿਲਦੇ ਜੁਲਦੇ ਵਰਣਨਾਂ ਵਾਲੇ ਅੰਸ਼ ਲਭ ਕੇ , ਉਨਾਂ ਦੀ ਤੁਲਨਾਤਮਕ ਪਰਖ ਪਿਛੋਂ ਕਾਲੀਦਾਸ ਦੀ ਰਚਨਾ ਦੀ ਉਤਮੱਤਾ ਸਿੱਧ ਕੀਤੀ ਗਈ ਹੈ ਤੇ ਨਿਰਣਾ ਇਹ ਕੀਤਾ ਗਇਆ ਹੈ ਕਿ ਕਾਲੀਦਾਸ ਦੀ ਰਚਨਾ ਵਧੇਰੇ ਬਲਵਾਨ ਤੇ ਰਸ਼ੀ ਹੁੰਦੀ ਹੋਣ ਕਾਰਣ ਅਸ਼ਵਘੋਸ਼ ਤੋਂ ਪਿਛੋਂ ਦੀ ਹੈ । ਅਸ਼ਵ-ਘੋਸ਼ ਦਾ ਸਮਾਂ ਈਸਾ ਦੀ ਪਹਲੀ ਤੇ ਦੂਜੀ ਸਦੀ ਦੇ ਨੇੜੇ ਨੇੜੇ ਢੁੱਕਦਾ ਮੰਨਿਆ ਗਇਆ ਹੈ । ਇਸ ਲਈ ਅਨੁਮਾਨ ਲਾਇਆ ਗਿਆ ਹੈ ਕਿ ਕਾਲੀਦਾਸ ਤੀਜੀ ਸਦੀ ਈਸਵੀ 1 ਡਾ: ਚੰਦਰ ਬਾਲੀ ਪਾਂਡੇ ...ਕਾਲੀਦਾਸ ਗਰੰਥਾਵਲੀ-ਪੰ. 2 ਡਾ: ਜੀ ਬਿਉਹਲਰ-ਇੰਡੀਅਨ ਐਂਟੀਕੁਏਰੀ-1913.